The Khalas Tv Blog Punjab ਇਜ਼ਾਜ਼ਤ ਦੇ ਬਾਵਜੂਦ ਵੀ ਪੰਜਾਬੀ ਕਿਉਂ ਨਹੀਂ ਖਰੀਦ ਸਕਣਗੇ ਜੰਮੂ-ਕਸ਼ਮੀਰ ‘ਚ ਜ਼ਮੀਨ
Punjab

ਇਜ਼ਾਜ਼ਤ ਦੇ ਬਾਵਜੂਦ ਵੀ ਪੰਜਾਬੀ ਕਿਉਂ ਨਹੀਂ ਖਰੀਦ ਸਕਣਗੇ ਜੰਮੂ-ਕਸ਼ਮੀਰ ‘ਚ ਜ਼ਮੀਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ ਕਿਸੇ ਨੂੰ ਵੀ ਜ਼ਮੀਨ ਖਰੀਦਣ ਦੀ ਇਜ਼ਾਜ਼ਤ ਦੇਣ ‘ਤੇ ਨਿਸ਼ਾਨਾ ਸਾਧਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਕੇਂਦਰ ਦੇ ਕਈ ਫੈਸਲੇ ਬੜੇ ਅਜੀਬ ਹਨ। ਜੰਮੂ-ਕਸ਼ਮੀਰ ਵਿੱਚ ਜ਼ਮੀਨ ਖਰੀਦਣ ਦੀ ਖੁੱਲ੍ਹ ਦੇਣਾ ਠੀਕ ਹੈ ਪਰ ਹੋਰਨਾਂ ਸੂਬਿਆਂ ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ ਵਿੱਚ ਲੋਕਾਂ ਨੂੰ ਜ਼ਮੀਨ ਖਰੀਦਣ ਦੀ ਇਜ਼ਾਜ਼ਤ ਦੇਣ ‘ਤੇ ਸਰਕਾਰ ਚੁੱਪ ਕਿਉਂ ਹੈ।

ਜੰਮੂ-ਕਸ਼ਮੀਰ ਵਿੱਚ ਜ਼ਮੀਨ ਖਰੀਦਣ ਦੀ ਖੁੱਲ੍ਹ ਦਾ ਜ਼ਿਆਦਾ ਫਾਇਦਾ ਪੰਜਾਬੀਆਂ ਨੂੰ ਹੋਣਾ ਸੀ ਪਰ ਉੱਥੋਂ ਤਾਂ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਹੀ ਬਾਹਰ ਕੱਢ ਦਿੱਤਾ ਹੈ। ਸਰਕਾਰ ਚਾਹੁੰਦੀ ਸੀ ਕਿ ਪੰਜਾਬੀ ਇੱਥੇ ਆਵੇ ਹੀ ਨਾ। ਬਾਕੀ ਸੂਬਿਆਂ ਵਿੱਚ ਜੋ ਪਾਬੰਦੀਆਂ ਲਗਾਈਆਂ ਹਨ, ਉਨ੍ਹਾਂ ਨੂੰ ਵੀ ਦੂਰ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਭਾਜਪਾ ਦੀ ਕਾਰਜਸ਼ੈਲੀ ‘ਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ’।

Exit mobile version