The Khalas Tv Blog Punjab 7 ਜੁਲਾਈ ਨੂੰ ਹੀ CM ਮਾਨ ਨੇ ਵਿਆਹ ਲਈ ਕਿਉਂ ਚੁਣਿਆ,ਕੀ ਹੈ ਇਸ ਨੰਬਰ ਨਾਲ ਕੁਨੈਕਸ਼ਨ,ਜਾਣੋ
Punjab

7 ਜੁਲਾਈ ਨੂੰ ਹੀ CM ਮਾਨ ਨੇ ਵਿਆਹ ਲਈ ਕਿਉਂ ਚੁਣਿਆ,ਕੀ ਹੈ ਇਸ ਨੰਬਰ ਨਾਲ ਕੁਨੈਕਸ਼ਨ,ਜਾਣੋ

ਭਗਵੰਤ ਮਾਨ ਦੇ ਜਨਮ ਤੋਂ ਲੈ ਕੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਅਤੇ ਹੁਣ ਵਿਆਹ ਤੱਕ 7 ਨੰਬਰ ਦਾ ਭਗਵੰਤ ਮਾਨ ਦੀ ਜ਼ਿੰਦਗੀ ਵਿੱਚ ਅਹਿਮ ਰੋਲ ਹੈ

ਦ ਖ਼ਾਲਸ ਬਿਊਰੋ : ਆਪਣੀ ਮਿਹਨਤ ਨਾਲ ਭਗਵੰਤ ਮਾਨ ਨੇ 48 ਸਾਲ ਦੀ ਉਮਰ ਵਿੱਚ ਉਹ ਹਾਸਲ ਕਰ ਲਿਆ ਜਿਸ ਨੂੰ ਹਾਸਿਲ ਕਰਨ ਦੇ ਲਈ ਲੋਕਾਂ ਨੂੰ ਦਹਾਕੇ ਲੱਗ ਜਾਂਦੇ ਹਨ। 10 ਸਾਲਾਂ ਦੇ ਸਿਆਸੀ ਸਫ਼ਰ ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਹਾਸਿਲ ਕਰ ਲਿਆ ਹੈ। ਇਸ ਦੌਰਾਨ ਅਜਿਹੇ ਕਈ ਪਲ ਆਏ ਜਿੰਨਾਂ ਨੇ ਉਨ੍ਹਾਂ ਨੂੰ ਭਾਵੁਕ ਕਰ ਦਿੱਤਾ। ਪਿਤਾ ਦੀ ਮੌ ਤ ,ਫਿਰ ਪਤਨੀ ਦੇ ਨਾਲ ਤਲਾਕ ਅਤੇ ਫਿਰ ਦੋਵਾਂ ਬੱਚਿਆਂ ਤੋਂ ਦੂਰ ਹੋਣਾ ਪਰ ਭਗਵੰਤ ਮਾਨ ਦੀ ਜ਼ਿੰਦਗੀ ਵਿੱਚ 7 ਨੰਬਰ ਹਮੇਸ਼ਾ ਖ਼ਾਸ ਰਿਹਾ ਹੈ । ਉਨ੍ਹਾਂ ਨੇ ਖੁੱਲ੍ਹ ਕੇ ਕਦੇ ਇਸ ਨੰਬਰ ਦਾ ਜ਼ਿਕਰ ਨਹੀਂ ਕੀਤਾ ਪਰ ਕਿਹਾ ਜਾਂਦਾ 7 ਨੰਬਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਨਾਲ ਜੁੜਿਆਂ ਹੈ । ਇਸੇ ਲਈ ਉਨ੍ਹਾਂ ਨੇ 7 ਜੁਲਾਈ ਨੂੰ ਹੀ ਦੂਜੇ ਵਿਆਹ ਦੀ ਤਾਰੀਕ ਚੁਣੀ ਹੈ ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ

7 ਨੰਬਰ ਭਗਵੰਤ ਮਾਨ ਲਈ ਖ਼ਾਸ

ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਵਿੱਚ ਹੋਇਆ। ਇਸ ਵਿੱਚ ਵੀ 7 ਨੰਬਰ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਉਨ੍ਹਾਂ ਨੇ 17ਵੇਂ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ ਇਸ ਵਿੱਚ 7 ਨੰਬਰ ਹੈ। 16 ਮਾਰਚ ਨੂੰ ਉਨ੍ਹਾਂ ਨੇ ਸਹੁੰ ਚੁੱਕੀ ਸੀ, ਇੰਨਾਂ ਦੋਵਾਂ ਅੰਕਾਂ ਦਾ ਜੋੜ ਵੀ 7 ਹੀ ਬਣ ਦਾ ਹੈ ਅਤੇ ਹੁਣ ਡਾਕਟਰ ਗੁਰਪ੍ਰੀਤ ਕੌਰ ਨਾਲ ਉਨ੍ਹਾਂ ਦਾ ਦੂਜਾ ਵਿਆਹ ਵੀ 7ਵੇਂ ਮਹੀਨੇ ਦੀ 7 ਤਰੀਕ ਨੂੰ ਹੀ ਹੋ ਰਿਹਾ ਹੈ । ਇਹ ਇਕ ਸੰਜੋਗ ਹੋ ਸਕਦਾ ਹੈ ਪਰ 7 ਤਰੀਕ ਕਿਧਰੇ ਨਾ ਕਿਧਰੇ ਉਨ੍ਹਾਂ ਦੀ ਖ਼ਸ਼ੀ ਨਾਲ ਜ਼ਰੂਰ ਜੁੜੀ ਹੋਈ ਹੈ।

ਕੌਣ ਹੈ ਡਾਕਟਰ ਗੁਰਪ੍ਰੀਤ ਕੌਰ ?

ਡਾਕਟਰ ਗੁਰਪ੍ਰੀਤ ਕੌਰ ਨੱਤ ਪੇਸ਼ੇ ਤੋਂ ਡਾਕਟਰ ਹਨ। ਹਰਿਆਣਾ ਦੇ ਮੁਲਾਣਾ ਤੋਂ ਉਨ੍ਹਾਂ ਨੇ MBBS ਦੀ ਪੜਾਈ ਕੀਤੀ ਸੀ। 2012 ਵਿੱਚ ਗੁਰਪ੍ਰੀਤ ਕੌਰ ਨੇ DAV ਸਕੂਲ ਚੰਡੀਗੜ੍ਹ ਤੋਂ 12ਵੀਂ ਪਾਸ ਕੀਤੀ। ਉਨ੍ਹਾਂ ਦਾ ਪਿਛੋਕੜ ਕੁਰੂਕੇਸ਼ਤਰ ਤੋਂ ਦੱਸਿਆ ਜਾ ਰਿਹਾ ਹੈ। ਗੁਰਪ੍ਰੀਤ ਦੀਆਂ 2 ਭੈਣਾਂ ਹਨ, ਜੋ ਇਸ ਵਕਤ ਵਿਦੇਸ਼ ਵਿੱਚ ਹਨ। ਉਹ ਆਪਣੀਆਂ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ।

ਡਾਕਟਰ ਗੁਰਪ੍ਰੀਤ ਕੌਰ
Exit mobile version