The Khalas Tv Blog Punjab ਅਕਾਲੀ ਦਲ ਰਾਜੋ ਆਣਾ ਨੂੰ ਕਮੇਟੀ ਦਾ ਪ੍ਰਧਾਨ ਕਿਉਂ ਨਹੀਂ ਬਣਾ ਦਿੰਦਾ : ਰਵਨੀਤ ਬਿੱਟੂ
Punjab

ਅਕਾਲੀ ਦਲ ਰਾਜੋ ਆਣਾ ਨੂੰ ਕਮੇਟੀ ਦਾ ਪ੍ਰਧਾਨ ਕਿਉਂ ਨਹੀਂ ਬਣਾ ਦਿੰਦਾ : ਰਵਨੀਤ ਬਿੱਟੂ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਲਵੰਤ ਸਿੰਘ ਰਾਜੋ ਆਣਾ ਦੇ ਰਿ ਹਾਈ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਤਿੱ ਖਾ ਪ੍ਰਤੀ ਕਰਮ ਦਿੱਤਾ ਹੈ।  ਉਨ੍ਹਾਂ ਨੇ ਸੁਖਬੀਰ ਬਾਦਲ ‘ਤੇ ਇਲ ਜ਼ਾਮ ਲਗਾਉਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਇਸ ਮੰਗ ਪਿੱਛੇ ਏ ਜੰ ਸੀਆਂ ਦਾ ਹੱਥ ਹੈ ।ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਰਾਜੋਆਣਾ ਨੂੰ ਪਾਰਟੀ ਦਾ ਮੁਖੀ ਬਣਾ ਲੈਣਾ ਚਾਹੀਦਾ ਹੈ। 

 ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਦੇਸ਼ ਦੇ ਸਭ ਤੋਂ ਵੱਡੇ ਅੱ ਤਵਾ ਦੀ ਦੀ ਰਿਹਾਈ ਦੀ ਬਾਰ ਬਾਰ ਮੰਗ ਦੇਸ਼ ਵਿ ਰੋਧੀ ਤਾਕ ਤਾਂ ਦੀ ਇਕ ਬਹੁਤ ਡੂੰਗੀ ਸਾਜਿ ਸ਼ ਦਾ ਹਿੱਸਾ ਹੈ। ਦੇਸ਼ ਵਿਰੋ ਧੀ ਏਜੰਸੀਆ ਦੇ ਇਸ਼ਾਰੇ ਤੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਅਕਾਲੀ ਦਲ ਹਰ 6 ਮਹੀਨੇ ਬਾਅਦ ਪਾਰਲੀਮੈਂਟ ਵਿਚ ਤੇ ਪ੍ਰਧਾਨ ਮੰਤਰੀ ਜੀ ਨੂੰ ਬਾਰ ਬਾਰ ਚਿੱਠੀ ਲਿਖ ਕੇ ਉਸ ਅੱਤ ਵਾਦੀ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਜਿਸਨੇ ਪੰਜਾਬ ਦੇ ਇਕ ਮੁੱਖ ਮੰਤਰੀ ਦੇ ਨਾਲ ਨਾਲ 17 ਹੋਰ ਵਿਅਕਤੀਆਂ ਨੂੰ ਬੰ ਬ ਨਾਲ ਸ਼ਹੀ ਦ ਕਰ ਦਿੱਤਾ। ਸੁਖਬੀਰ ਬਾਦਲ ਦੱਸਣ ਕਿ ਇਹੋ ਜੀ ਕਿ ਮਜਬੂਰੀ ਹੈ ਕਿ ਇਹਨਾਂ ਨੂੰ ਬਾਰ ਬਾਰ ਇਹੋ ਜਹੀ ਮੰਗ ਚੁੱਕਣੀ ਪੈ ਰਹੀ ਹੈ। ਹੁਣ ਤਾਂ ਏਦਾਂ ਲਗ ਰਿਹਾ ਹੈ ਕਿ ਸੁਖਬੀਰ ਬਾਦਲ ਮੇਰਾ ਤੇ ਮੇਰੇ ਪਰਿਵਾਰ ਦਾ ਜਾ ਨੀ ਨੁਕ ਸਾਨ ਕਰਵਾਉਣਾ ਚਾਉਂਦੇ ਹਨ। ਮੈ ਪ੍ਰਧਾਨ ਮੰਤਰੀ ਜੀ ਅਤੇ ਗ੍ਰਹਿ ਮੰਤਰੀ ਜੀ ਨੂੰ ਚਿੱਠੀ ਲਿਖ ਕੇ ਇਹਨਾਂ ਦੇ ਮਨਸੂਬਿਆਂ ਦੀ ਗੰਭੀ ਰਤਾ ਨਾਲ ਜਾਂ ਚ ਕਰਨ ਦੀ ਮੰਗ ਕਰਾਂਗਾ‌।

ਦੱਸ ਦਈਏ ਕਿ ਸੁਖਬੀਰ ਬਾਦਲ ਵੱਲੋਂ ਬੀਤੇ ਦਿਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿ ਹਾਈ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਦਖਲ ਦੇ ਕੇ ਭਾਈ ਬਲਵੰਤ ਸਿੰਘ ਰਾਜੋ ਆਣਾ ਦੀ ਛੇਤੀ ਰਿ ਹਾਈ ਯਕੀਨੀ ਬਣਾਉਣ ਤਾਂ ਜੋ 2019 ‘ਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ’ਤੇ ਅੱਠ ਬੰ ਦੀ ਸਿੰ ਘਾਂ ਨੁੰ ਰਿ ਹਾਅ ਕਰਨ ਦਾ ਸਰਕਾਰ ਦਾ ਸਿੱਖ ਕੌਮ ਨਾਲ ਕੀਤਾ ਵਾਅਦਾ ਪੂਰਾ ਹੋ ਸਕੇ।

Exit mobile version