‘ਦ ਖ਼ਾਲਸ ਬਿਊਰੋ : ਸ਼ਿਵ ਸੈਨਾ ਬਾਲ ਠਾਕਰੇ ਦੇ ਹਰੀਸ਼ ਸਿੰਗਲਾ ਨੇ ਪਟਿਆਲਾ ਵਿੱਚ ਹੋ ਰਹੇ ਪ੍ਰ ਦ ਰਸ਼ਨਾਂ ਬਾਰੇ ਬੋਲਦਿਆਂ ਕਿਹਾ ਕਿ ਕੱਟੜਵਾਦੀ ਲੋਕ ਜੋ ਭਾਰਤ ਦੇ ਟੁ ਕੜੇ ਕਰਨਾ ਚਾਹੁੰਦੇ ਹਨ, ਉਨ੍ਹਾਂ ਕਰਕੇ ਇਹ ਹਾਲਾਤ ਬਣੇ ਹੋਏ ਹਨ। ਖ਼ਾਲਿ ਸਤਾਨ ਕਦੇ ਨਹੀਂ ਬਣ ਸਕਦਾ, ਭਾਰਤ ਦੇ ਕੋਈ ਵੀ ਟੁਕ ੜੇ ਨਹੀਂ ਕਰ ਸਕਦਾ। ਸਿੰਗਲਾ ਨੇ ਕਿਹਾ ਕਿ ਮਾਰਚ ਦੀ ਲੋੜ ਇਸ ਲਈ ਪਈ ਕਿ ਗੁਰਪਤਵੰਤ ਸਿੰਘ ਪੰਨੂੰ ਨੇ 29 ਅਪ੍ਰੈਲ ਨੂੰ ਖ਼ਾਲਿ ਸਤਾ ਨ ਦਾ ਸਥਾਪਨਾ ਦਿਵਸ ਮਨਾਉਣ ਦਾ ਐਲ਼ਾਨ ਕੀਤਾ ਸੀ ਅਤੇ ਉਹ ਆਪਣਾ ਝੰਡਾ ਲਹਿਰਾਉਣਗੇ। ਅਸੀਂ ਉਸਨੂੰ ਜਵਾਬ ਦੇਣ ਲਈ ਇਹ ਮਾਰਚ ਕੱਢਣ ਦਾ ਸੱਦਾ ਦਿੱਤਾ ਸੀ।
ਸਿੰਗਲਾ ਨੇ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇਹ ਸਰਕਾਰ ਦੀ ਨਲਾਇਕੀ ਹੈ ਜੋ ਇਨ੍ਹਾਂ ਲੋਕਾਂ ਨੂੰ ਰੋਕ ਨਹੀਂ ਰਹੀ ਹੈ। ਜਦੋਂ ਸਿੰਗਲਾ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਇਹ ਮਾਰਚ ਕੱਢਣ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹੋਈ ਹੈ ਪਰ ਇਜ਼ਾਜਤ ਲਈ ਅਪਲਾਈ ਕੀਤਾ ਹੋਇਆ ਹੈ। ਉਨ੍ਹਾਂ ਨੇ ਕਾਲੀ ਮਾਤਾ ਮੰਦਿਰ ਉੱਤੇ ਹ ਮਲਾ ਕੀਤਾ ਹੈ ਹਾਲਾਂਕਿ ਸਿੱਖ ਜਖੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਮੰਦਿਰ ਵੱਲ ਇੱਕ ਪੱਥ ਰ ਵੀ ਨਹੀਂ ਸੁੱਟਿਆ ਹੈ।