The Khalas Tv Blog India ਸਰਨਾ ਨੇ ਕਿਸਨੂੰ ਜੇਲ੍ਹ ‘ਚ ਭੇਜਣ ਦੀ ਕੀਤੀ ਮੰਗ
India

ਸਰਨਾ ਨੇ ਕਿਸਨੂੰ ਜੇਲ੍ਹ ‘ਚ ਭੇਜਣ ਦੀ ਕੀਤੀ ਮੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਐਸਏਡੀਡੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਚੋਣ ਕਮਿਸ਼ਨਰ ਨਰਿੰਦਰ ਸਿੰਘ ਕਪੂਰ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦਿਆਂ ਇਨ੍ਹਾਂ ਨੂੰ ਜੇਲ੍ਹ ਵਿੱਚ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ “ਬਾਦਲਾਂ ਨੇ ਇੱਕ ਵਾਰ ਫਿਰ ਆਪਣਾ ਮਾਫੀਆ ਵਾਲਾ ਚਿਹਰਾ ਦੁਨੀਆ ਦੇ ਸਾਹਮਣੇ ਜ਼ਾਹਿਰ ਕੀਤਾ ਹੈ। ਇਨ੍ਹਾਂ ਨੇ ਸਿੱਖੀ ਨੂੰ ਫਿਰ ਸ਼ਰਮਸਾਰ ਕੀਤਾ ਹੈ। ਸਰਦਾਰ ਨਰਿੰਦਰ ਸਿੰਘ ਇੱਕ ਈਮਾਨਦਾਰ ਅਤੇ ਨਿਡਰ ਸਿੱਖ ਹਨ। ਇਨ੍ਹਾਂ ਨੇ ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਉੱਤੇ ਲਗਾਮ ਲਗਾਉਂਦਿਆਂ ਗੁਰਦੁਆਰੇ ਦੀਆਂ ਚੋਣਾਂ ਨੂੰ ਸਾਫ਼ ਅਤੇ ਸੁਚੱਜੇ ਢੰਗ ਨਾਲ ਪੂਰਾ ਕਰਵਾਇਆ ਹੈ। ਡਾਇਰੈਕਟਰ ਦੀ ਈਮਾਨਦਾਰੀ ਤੋਂ ਘਬਰਾਏ ਅਤੇ ਆਪਣੀ ਹਾਰ ਨੂੰ ਪਚਾਉਣ ਵਿੱਚ ਉਹਨਾਂ ਦੇ ਕੁੱਝ ਗੁੰਡਿਆਂ ਨੇ ਉਨ੍ਹਾਂ ਉੱਤੇ ਹਮਲਾ ਕੀਤਾ। ਅਸੀਂ ਸਿੱਖ ਜਗਤ ਦੇ ਪ੍ਰਤੀਨਿਧੀ ਨਾਲ ਹੋਏ ਇਸ ਹਮਲੇ ਦੀ ਨਿੰਦਿਆ ਕਰਦੇ ਹਾਂ। ਦੋਸ਼ੀਆਂ ਦੇ ਖਿਲਾਫ ਸਿਰਫ਼ ਐੱਫਆਈਆਰ ਹੀ ਨਹੀਂ, ਸਗੋਂ ਗੰਭੀਨ ਜਾਂਚ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਜ਼ਰੂਰਤ ਹੈ।”

ਸਰਨਾ ਨੇ ਪੂਰੇ ਮਾਮਲੇ ‘ਤੇ ਚਾਨਣ ਪਾਉਂਦਿਆਂ ਕਿਹਾ ਕਿ ਵਿਰੋਧੀ ਖੇਮੇ ਨੇ ਵੋਟਰਾਂ ਅਤੇ ਸਿੰਘ ਸਭਾਵਾਂ ਦੀ ਲਿਸਟ ਵਿੱਚ ਹਾਲੇ ਤੱਕ ਭਾਰੀ ਫਰਜ਼ੀਵਾੜਾ ਕੀਤਾ ਸੀ। ਇਹ ਡੀਐੱਸਜੀਐੱਮਸੀ ਅਤੇ ਐੱਸਜੀਪੀਸੀ ਦੋ ਜਗ੍ਹਾ ਹਨ। ਸਿੰਘ ਸਭਾਵਾਂ ਦੇ ਪ੍ਰਮੁੱਖ ਦੇ ਨਾਮ ਗ਼ਲਤ ਹਨ। ਇਹ ਅਜਿਹੇ ਪ੍ਰਮੁੱਖਾਂ ਦੇ ਨਾਮ ਹਨ, ਜਿਨ੍ਹਾਂ ਦਾ ਦੇਹਾਂਤ 10-20 ਸਾਲ ਪਹਿਲਾਂ ਹੋ ਚੁੱਕਿਆ ਹੈ। ਜੋ ਸਿੰਘ ਸਭਾਵਾਂ ਮੌਜੂਦ ਹੀ ਨਹੀਂ ਹਨ, ਉਨ੍ਹਾਂ ਦੇ ਨਾਮ ਲਿਸਟ ਵਿੱਚ ਦਿਖ ਰਹੇ ਸਨ। ਇਨ੍ਹਾਂ ਨੇ ਪੂਰੇ ਹੇਰ ਫੇਰਾਂ ਦਾ ਨੋਟਿਸ ਲੈਂਦੇ ਹੋਏ ਗੁਰਦੁਆਰਾ ਡਾਇਰੈਕਟਰ ਨੇ ਇਨ੍ਹਾਂ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੇ ਲਈ ਕਿਹਾ ਹੈ। ਲਿਸਟ ਵਿੱਚ ਸੁਧਾਰ ਦੇ ਬਾਅਦ ਡਰਾਅ ਦੀ ਪ੍ਰਕਿਰਿਆ ਸ਼ੁਰੂ ਕਰਨੀ ਸੀ।

ਇਨ੍ਹਾਂ ਗੱਲਾਂ ਨੂੰ ਲੈ ਕੇ ਬਾਦਲ ਦੇ ਗੁੰਡੇ ਭੜਕ ਗਏ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਪਵਿੱਤਰ ਚੋਣ ਪ੍ਰਕਿਰਿਆ ਨੂੰ ਗੰਦਾ ਕੀਤਾ। ਇਸ ਦੀ ਪੂਰੀ ਦੁਨੀਆ ਵਿੱਚ ਨਿੰਦਿਆ ਹੋ ਰਹੀ ਹੈ। “ਹੈਰਾਨੀ ਦੀ ਗੱਲ ਇਹ ਹੈ ਕਿ ਕੈਮਰੇ ਦੇ ਸਾਹਮਣੇ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਕਾਲਕਾ ਗ਼ਲਤ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹਨ। ਬਾਦਲ ਦੇ ਡੀ ਐੱਸ ਜੀ ਐਮ ਸੀ ਪ੍ਰਤੀਨਿਧੀ ਖੁੱਲ੍ਹੇ ਤੌਰ ਉੱਤੇ ਹਮਲਾ ਕਰ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ। ਇਨ੍ਹਾਂ ਦੇ ਵੀਡੀਓ, ਫੋਟੋ ਸਭ ਕੁੱਝ ਮੌਜੂਦ ਹਨ। ਇਸ ਤਰੀਕੇ ਦੇ ਗੁੰਡਿਆਂ ਉੱਤੇ ਕਾਰਵਾਈ ਕਰਦੇ ਹੋਏ ਜੇਲ੍ਹ ਭੇਜਣ ਦੀ ਜ਼ਰੂਰਤ ਹੈ।”

ਦਰਅਸਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਮੈਂਬਰਾਂ ਅਤੇ ਬਾਦਲ ਦਲ ਦੇ ਕਾਰਕੁੰਨਾਂ ‘ਤੇ ਕਾਨੂੰਨ ਵਿਵਸਥਾ ਨੂੰ ਹੱਥਾਂ ਵਿੱਚ ਲੈਂਦਿਆਂ ਬੀਤੇ ਵੀਰਵਾਰ ਨੂੰ ਸੈਂਕੜੇ ਪੁਲਿਸ ਕਰਮੀਆਂ ਦੀ ਮੌਜੂਦਗੀ ਵਿੱਚ ਦਿੱਲੀ ਗੁਰਦੁਆਰਾ ਚੋਣਾਂ ਦੇ ਪ੍ਰਮੁੱਖ ਸਰਦਾਰ ਨਰਿੰਦਰ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹਨ। ਸੁਰੱਖਿਆ ਬਲਾਂ ਨੇ ਮਾਮਲੇ ਵਿੱਚ ਚੌਕਸੀ ਵਿਖਾਉਂਦੇ ਹੋਏ ਦਿੱਲੀ ਗੁਰਦੁਆਰਾ ਡਾਇਰੈਕਟਰ ਨੂੰ ਸੁਰੱਖਿਅਤ ਬਾਹਰ ਕੱਢਿਆ, ਜਿਸ ਉਪਰੰਤ ਨਰਿੰਦਰ ਸਿੰਘ ਨੇ ਦੋਸ਼ੀਆਂ ਦੇ ਖਿਲਾਫ ਐੱਫ ਆਈ ਆਰ ਦਰਜ ਕਰਵਾਈ ਸੀ ।

Exit mobile version