The Khalas Tv Blog International WHO ਨੇ ਓਮੀਕ ਰੋਨ ਨੂੰ ਲੈ ਕੇ ਦੁਨੀਆ ਨੂੰ ਕੀਤਾ ਸੁਚੇਤ
International

WHO ਨੇ ਓਮੀਕ ਰੋਨ ਨੂੰ ਲੈ ਕੇ ਦੁਨੀਆ ਨੂੰ ਕੀਤਾ ਸੁਚੇਤ

‘ਦ ਖ਼ਾਲਸ ਬਿਊਰੋ : ਵਿਸ਼ਵ ਸਿਹਤ ਸੰਗਠਨ ਦੀ ਮੁਖੀ ਵਿਗਿਆਨੀ ਡਾਕਟਰ ਸੋਮਿਆ ਸਵਾਮੀਨਾਥਨ ਨੇ ਓਮੀਕਰੋਨ ਵੇਰੀਐਂਟ ਦੇ ਖਤਰੇ ਪ੍ਰਤੀ ਦੁਨੀਆ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਨੇ ਅਮਰੀਕਾ ਵਿੱਚ ਲਗਾਤਾਰ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇੱਕ ਟਵੀਟ ਕਰਕੇ ਲਿਖਿਆ ਹੈ ਕਿ ਬੇਸ਼ੱਕ ਓਮੀਕਰੋਨ ਨਾਲ ਘੱਟ ਗੰਭੀਰ ਬਿਮਾਰੀਆਂ ਹੋ ਰਹੀਆਂ ਹਨ ਪਰ ਇਸਦੇ ਖਤਰੇ ਹੋਰ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਇੱਕ ਵੱਡੀ ਸੰਖਿਆ ਦਾ ਘੱਟ ਫੀਸਦ ਵੀ ਬਹੁਤ ਵੱਡਾ ਹੁੰਦਾ ਹੈ ਅਤੇ ਇਸ ਨਾਲ ਉੱਥੋਂ ਦੀ ਸਿਹਤ ਵਿਵਸਥਾ ਡਗਮਗਾ ਸਕਦੀ ਹੈ

ਡਾਕਟਰ ਸੋਮਿਆ ਸਵਾਮੀਨਾਥਨ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਕਰੋਨਾ ਦਾ ਕੋਈ ਵੀ ਵੇਰੀਐਂਟ ਹੋਵੇ, ਵੈਕਸੀਨੇਸ਼ਨ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਨਾਲ ਹਸਪਤਾਲ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਮੌਤ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਭਾਰਤ ਵਿੱਚ ਵੀ ਕਰੋਨਾ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ।

Exit mobile version