The Khalas Tv Blog International ਰਿਪੁਦਮਨ ਸਿੰਘ ਦੇ ਕ ਤਲ ਵਾਲੀ ਥਾਂ ‘ਤੇ ਮਿਲੀ ਸ ੜੀ ਸ਼ੱ ਕੀ ਕਾਰ! ਕੈਨੇਡਾ ‘ਚ ਇਹ ਵੱਡਾ ਪ੍ਰੋਜੈਕਟ ਸ਼ੁਰੂ ਕਰਨਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵਿ ਵਾਦ ਨਾਲ ਵੀ ਜੁੜਿਆ ਸੀ ਨਾਂ
International

ਰਿਪੁਦਮਨ ਸਿੰਘ ਦੇ ਕ ਤਲ ਵਾਲੀ ਥਾਂ ‘ਤੇ ਮਿਲੀ ਸ ੜੀ ਸ਼ੱ ਕੀ ਕਾਰ! ਕੈਨੇਡਾ ‘ਚ ਇਹ ਵੱਡਾ ਪ੍ਰੋਜੈਕਟ ਸ਼ੁਰੂ ਕਰਨਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵਿ ਵਾਦ ਨਾਲ ਵੀ ਜੁੜਿਆ ਸੀ ਨਾਂ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਰਿਪੁਦਮਨ ਸਿੰਘ ਮਲਿਕ ਦਾ ਤਿੰਨ ਗੋ ਲੀਆਂ ਮਾ ਰਕੇ ਕ ਤਲ ਕਰ ਦਿੱਤਾ ਗਿਆ

‘ਦ ਖ਼ਾਲਸ ਬਿਊਰੋ :- ਕੈਨੇਡਾ ਦੇ ਮੰਨੇ ਪ੍ਰਮੰਨੇ ਸਿੱਖ ਰਿਪੁਦਮਨ ਸਿੰਘ ਮਲਿਕ ਦਾ ਸ਼ਰੇਆਮ ਗੋ ਲੀਆਂ ਮਾ ਰ ਕੇ ਕ ਤਲ ਕੀਤਾ ਗਿਆ ਹੈ।  ਰਿਪੁਦਮਨ ਸਿੰਘ ਮਲਿਕ ਦਾ ਜਿਸ ਥਾਂ ‘ਤੇ ਕ ਤਲ ਹੋਇਆ, ਉਸ ਤੋਂ ਕੁੱਝ ਹੀ ਦੂਰੀ ‘ਤੇ ਇੱਕ ਸੜੀ ਹੋਈ ਕਾਰ ਮਿਲੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਾ ਤਲ ਇਸੇ ਕਾਰ ਵਿੱਚ ਆਇਆ ਸੀ ਅਤੇ ਉਸ ਨੇ ਵਾ ਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਨੂੰ ਅੱਗ ਲਾ ਦਿੱਤੀ ਹੈ। ਰਿਪੁਦਮਨ ਸਿੰਘ ਮਲਿਕ ਕੈਨੇਡਾ ਦੇ ਵੱਡੇ ਵਪਾਰੀ ਸਨ ਅਤੇ ਉਨ੍ਹਾਂ ਨੇ ਕੈਨੇਡਾ ਵਿੱਚ ਪਹਿਲਾਂ ਖਾਲਸਾ ਸਕੂਲ ਅਤੇ ਖਾਲਸਾ ਬੈਂਕ ਵੀ ਖੋਲਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਅਜਿਹੇ ਕਈ ਵਿਵਾਦ ਸਨ, ਜੋ ਉਨ੍ਹਾਂ ਦੇ ਕਤਲ ਦੇ ਪਿੱਛੇ ਦੀ ਵਜ੍ਹਾ ਵੱਲ ਇਸ਼ਾਰਾ ਕਰ ਰਹੇ ਹਨ।  

ਸਤਨਾਮ ਟਰੱਸਟ ਦੇ ਫਾਊਂਡਰ

ਰਿਪੁਦਮਨ ਸਿੰਘ ਮਲਿਕ ਸਤਨਾਮ ਟਰੱਸਟ ਦੇ ਫਾਊਂਡਰ ਸਨ ਅਤੇ ਉਨ੍ਹਾਂ ਨੇ ਕੈਨੇਡਾ ਵਿੱਚ ਪਹਿਲਾ ਖਾਲਸਾ ਸਕੂਲ ਖੋਲਿਆ ਸੀ। ਇਸ ਤੋਂ ਇਲਾਵਾ ਮਲਿਕ ਨੇ ਹੀ ਕੈਨੇਡਾ ਵਿੱਚ ਪਹਿਲਾ ਖਾਲਸਾ ਕਰੈਡਿਟ ਯੂਨਿਅਨ ਬੈਂਕ ਦੀ ਸ਼ੁਰੂਆਤ ਕੀਤੀ ਸੀ। ਕੁੱਝ ਹੀ ਮਹੀਨੇ ਪਹਿਲਾਂ ਉਨ੍ਹਾਂ ਨੇ ਖਾਲਸਾ ਕਾਲਜ ਖੋਲ੍ਹਣ ਦੇ ਲਈ  City Abbotsford ਵਿੱਚ 13 ਏਕੜ ਦੀ ਜ਼ਮੀਨ ਵੀ ਲਈ ਸੀ। ਹਾਲ ਹੀ ਵਿੱਚ ਉਨ੍ਹਾਂ ਦਾ ਭਾਰਤ ਦੌਰਾ ਵੀ ਕਾਫੀ ਸੁਰਖੀਆਂ ਵਿੱਚ ਰਿਹਾ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵਿਵਾਦ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕੈਨੇਡਾ ਦੇ ਸਰੀ ਵਿੱਚ ਛਾਪਣ ‘ਤੇ  ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਜਥੇਦਾਰ ਨੇ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਇਨ੍ਹਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਵਾ ਕੇ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤੱਕ ਵਾਧ-ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ ਛੇ ਮਹੀਨਿਆਂ ਦੇ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦੇ ਆਦੇਸ਼ ਦਿੱਤੇ ਸਨ।

ਇਸ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਸੀ ਕਿ SGPC ਨੇ ਤਾਂ ਉਨ੍ਹਾਂ ਨੂੰ ਕੈਨੇਡਾ ‘ਚ ਸਰੂਪ ਛਾਪਣ ਦੀ ਆਗਿਆ ਦੇ ਦਿੱਤੀ ਸੀ ਪਰ ਸੁਖਬੀਰ ਬਾਦਲ ਨੇ ਇਸ ਮਤੇ ਨੂੰ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਸੀ ਕਿ 3 ਮਾਰਚ, 2015 ਨੂੰ SGPC ਦੀ ਅੰਤ੍ਰਿੰਗ ਕਮੇਟੀ ਨੇ ਸਤਿਨਾਮ ਐਜੂਕੇਸ਼ਨ ਟਰੱਸਟ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਛਪਾਈ ਦਾ ਮਤਾ ਪਾਸ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅੰਤ੍ਰਿੰਗ ਕਮੇਟੀ ਦੇ ਇਸ ਫੈਸਲੇ ਤੋਂ ਬਾਅਦ ਇੱਕ ਸਬ-ਕਮੇਟੀ ਨੂੰ ਛਪਾਈ ਦੀ ਸ਼ੁਰੂਆਤ ਕਰਨ ਦੇ ਕੰਮ ਦੀ ਪਾਲਣਾ ਕਰਨ ਨੂੰ ਕਿਹਾ ਗਿਆ। ਇਸਦਾ ਕਾਰਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਦਖਲਅੰਦਾਜ਼ੀ ਸੀ ਨਾ ਕਿ SGPC ਦੇ ਕੀਤੇ ਹੋਏ ਫੈਸਲੇ ਵਿੱਚ ਕੋਈ ਤਬਦੀਲੀ ਸੀ। ਸੁਖਬੀਰ ਬਾਦਲ ਕੈਨੇਡਾ ਵਿੱਚ ਛਪਾਈ ਸ਼ੁਰੂ ਨਹੀਂ ਸੀ ਕਰਨਾ ਚਾਹੁੰਦੇ’।

Exit mobile version