ਕੈਪਟਸੂਲ ਗਿੱਲ ਦੇ ਨਾਂ ਨਾਲ ਮਸ਼ਹੂਰ ਜਸਵੰਤ ਸਿੰਘ ਗਿੱਲ ਦਾ ਰੋਲ ਨਿਭਾਉਣਗੇ ਅਕਸ਼ੇ ਕੁਮਾਰ
‘ਦ ਖ਼ਾਲਸ ਬਿਊਰੋ : ਸਾਰਾਗੜ੍ਹੀ ਦੀ ਜੰਗ ‘ਤੇ ਕੇਸਰੀ ਫਿਲਮ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਬਾਲੀਵੱਡ ਦੇ ਅਦਾਕਾਰ ਅਕਸ਼ੇ ਕੁਮਾਰ ਇੱਕ ਵਾਰ ਮੁੜ ਤੋਂ ਸਿੱਖ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਹ ਫਿਲਮ ਅਸਲੀ ਬਹਾਦਰ ਸਿੱਖ ਦੇ ਕਿਰਦਾਰ ‘ਤੇ ਬਣੀ ਹੈ ਜਿਸ ਨੇ ਆਪਣੀ ਜਾਨ ‘ਤੇ ਖੇਡ ਕੇ 65 ਲੋਕਾਂ ਦੀ ਜਾਨ ਬਚਾਈ ਸੀ। ਫਿਲਮ ਦਾ ਨਾਂ ਹੈ ‘ਕੈਪਸੂਲ ਗਿੱਲ’ ਜਿਸ ਦੀ ਪਹਿਲੀ ਲੁੱਕ ਕੁਝ ਹੀ ਦਿਨ ਪਹਿਲਾਂ ਅਕਸ਼ੇ ਕੁਮਾਰ ਨੇ ਸਾਂਝੀ ਕੀਤੀ ਸੀ।
ਫਿਲਮ ਕੈਪਸੂਲ ਗਿੱਲ ਦਾ ਅਸਲੀ ਹੀਰੋ ਕੌਣ ਹੈ ?
ਅਕਸ਼ੇ ਕੁਮਾਰ ਫਿਲਮ ਕੈਪਸੂਲ ਗਿੱਲ ਵਿੱਚ ਜਿਸ ਬਹਾਦਰ ਸਿੱਖ ਦਾ ਕਿਰਦਾਰ ਨਿਭਾ ਰਹੇ ਹਨ ਉਨ੍ਹਾਂ ਨਾਂ ਹੈ ਜਸਵੰਤ ਸਿੰਘ ਗਿੱਲ ਹੈ। 1937 ਨੂੰ ਅੰਮ੍ਰਿਤਸਰ ਵਿੱਚ ਜਨਮੇ ਗਿੱਲ ਨੇ 1959 ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਕੋਲ ਇੰਡੀਆ ਲਿਮਟਿਡ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਇੱਥੇ ਕੰਮ ਦੌਰਾਨ ਕੁਝ ਅਜਿਹਾ ਹੋਇਆ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਨੇ 1991 ਵਿੱਚ ਸਰਵੋਤਮ ਜੀਵਨ ਰੱਖਿਆ ਪਦਮ ਨਾਲ ਸਨਮਾਨਿਤ ਕੀਤਾ ਗਿਆ।
1989 ਵਿੱਚ ਪੱਛਮੀ ਬੰਗਾਲ ਦੇ ਰਾਨੀਗੰਜ ‘ਚ ਮਹਾਬੀਨ ਖਦਾਨ ਵਿੱਚ ਜਸਵੰਤ ਸਿੰਘ ਗਿੱਲ ਚੀਫ਼ ਮਾਇਨਿੰਗ ਇੰਨੀਅਰ ਸਨ । 13 ਨਵੰਬਰ 1989 ਨੂੰ 220 ਮਜ਼ਦੂਰ ਖਦਾਨ ਦੇ ਅੰਦਰ ਕੰਮ ਕਰਨ ਲਈ ਗਏ,ਬਲਾਸਟ ਦੇ ਜ਼ਰੀਏ ਕੋਲ ਦੀਆਂ ਦੀਵਾਰਾਂ ਤੋੜਿਆਂ ਜਾ ਰਹੀਆਂ ਸਨ।ਸਾਰੇ ਇਸ ਕੰਮ ਵਿੱਚ ਰੁੱਝੇ ਹੋਏ ਸਨ,ਪਰ ਕੁਝ ਹੀ ਮਿੰਟਾਂ ਵਿੱਚ ਖਦਾਨ ਵਿੱਚ ਹੜ੍ਹ ਆ ਗਿਆ,ਅਜਿਹਾ ਮੰਨਿਆ ਜਾ ਰਿਹਾ ਸੀ ਕਿ ਕਿਸੇ ਨੇ ਖਦਾਨ ਦੀ ਸਭ ਤੋਂ ਅਖੀਰਲੀ ਸਤਾਹ ਨਾਲ ਛੇੜਛਾੜ ਕੀਤੀ ਹੈ। ਵੇਖਦੇ ਹੀ ਵੇਖਦੇ ਪਾਣੀ ਰਿਸਨ ਲੱਗਿਆ,220 ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋਇਆ ਪਰ 71 ਮਜ਼ਦੂਰ ਉੱਥੇ ਹੀ ਫਸ ਗਏ। 6 ਮਜ਼ਦੂਰ ਤਾਂ ਉੱਥੇ ਹੀ ਡੁੱਬ ਗਏ, 65 ਨੂੰ ਬਚਾਉਣ ਦੀ ਲੜਾਈ ਸ਼ੁਰੂ ਹੋਈ, ਬਚਾਅ ਲਈ 3 ਤੋਂ 4 ਟੀਮਾਂ ਬਣਾਇਆ ਗਈਆਂ,ਇੱਕ ਟੀਮ ਨੇ ਸੁਰੰਗ ਦੇ ਨਾਲ ਖੁਦਾਈ ਸ਼ੁਰੂ ਕੀਤੀ, ਦੂਜੀ ਟੀਮ ਮਾਇਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ,ਪਰ ਸਾਰੀਆਂ ਕੋਸ਼ਿਸ਼ ਸਿਰੇ ਨਹੀਂ ਚੜ ਰਹੀਆਂ ਸਨ । ਬਸ ਉਸੇ ਵੇਲੇ ਜਸਵੰਤ ਸਿੰਘ ਦੇ ਦਿਮਾਗ ਵਿੱਚ ਇੱਕ ਤਰਕੀਬ ਆਈ ਜਿਸ ਨੇ 65 ਮਜ਼ਦੂਰਾਂ ਦੀ ਜਾਨ ਬਚਾ ਲਈ।
65 ਲੋਕਾਂ ਦੀ ਜਾਨ ਬਚਾਉਣ ਵਾਲੀ ਤਰਕੀਬ
ਜਦੋ ਮਾਇਨਿੰਗ ਤੋਂ 65 ਲੋਕਾਂ ਦੀ ਜਾਨ ਬਚਾਉਣ ਦੇ ਸਾਰੇ ਫਾਰਮੂਲੇ ਫੇਲ੍ਹ ਹੋ ਰਹੇ ਸਨ ਤਾਂ ਜਸਵੰਤ ਸਿੰਘ ਨੇ ਕੈਪਸੂਲ ਤਰਕੀਬ ਲੱਭੀ। ਜਸਵੰਤ ਸਿੰਘ ਨੇ ਇੱਕ ਸਟੀਲ ਦਾ ਕੈਪਸੂਲ ਤਿਆਰ ਕੀਤਾ ਅਤੇ ਉਸ ਨੂੰ ਸੁਰੰਗ ਵਿੱਚ ਪਾਇਆ ਗਿਆ ਸਭ ਤੋਂ ਪਹਿਲਾਂ ਫਸੇ ਮਜ਼ਦੂਰਾਂ ਨੂੰ ਕੈਪਸੂਲ ਦੇ ਜਰੀਏ ਖਾਣ-ਪੀਣ ਦਾ ਸਮਾਨ ਭੇਜਿਆ ਗਿਆ,ਫਿਰ ਉਸੇ ਸਟੀਲ ਦੀ ਰੈਪਲਿਕਾ ਵਾਲੇ ਕੈਪਸੂਲ ਦੇ ਜ਼ਰੀਏ 65 ਲੋਕਾਂ ਦੀ ਜਾਨ ਬਚਾਉਣ ਦਾ ਆਪਰੇਸ਼ਨ ਸ਼ੁਰੂ ਹੋਇਆ। ਦਰੱਸਲ ਜਸਵੰਤ ਸਿੰਘ ਗਿੱਲ ਨੂੰ ਇਹ ਆਇਡੀਆ ਬੋਲਵੇਲ ਤੋਂ ਆਇਆ, ਗਿੱਲ ਦੀ ਟੀਮ ਨੇ ਕਈ ਬੋਰਵੇਲ ਦੀ ਖੁਦਾਈ ਕੀਤੀ ਸੀ,ਗਿੱਲ ਦਾ ਅੰਦਾਜ਼ਾ ਬਿਲਕੁਲ ਠੀਕ ਸੀ ਬੋਰਵੇਲ ਉਸੇ ਥਾਂ ਨਾਲ ਜੁੜਿਆ ਹੋਇਆ ਸੀ ਜਿੱਥੇ ਮਜ਼ਦੂਰ ਇਕੱਠੇ ਹੋਏ ਸਨ, ਆਕਸੀਜ਼ਨ ਦੀ ਮਾਤਰਾ ਘੱਟ ਸੀ,ਖਦਾਨ ਦੀ ਛੱਤ ਡਿੱਗਣ ਵਾਲੀ ਸੀ। ਜਲਦ ਹੀ ਨਵੇ ਬੋਰਵੇਲ ਦੀ ਖੁਦਾਈ ਸ਼ੁਰੂ ਹੋਈ,ਸਭ ਤੋਂ ਵੱਡੀ ਚੁਣੌਤੀ ਸੀ ਜਿਸ ਥਾਂ ‘ਤੇ ਖੱਡਾ ਖੋਦਿਆ ਜਾ ਰਿਹਾ ਸੀ ਉਸ ਦੀ 8 ਇੰਚ ਦੀ ਚੌੜਾਈ ਨੂੰ 22 ਇੰਚ ਦਾ ਬਣਾਉਣਾ, ਵੈਲਡਿੰਗ ਦੇ ਜ਼ਰੀਏ ਇਹ ਕੰਮ ਕੀਤਾ ਗਿਆ,ਇੱਕ ਪਾਸੇ ਖੱਡ ਤਿਆਰ ਹੋ ਰਿਹਾ ਸੀ ਦੂਜੇ ਪਾਸੇ ਨਜ਼ਦੀਕ ਫੈਕਟਰੀ ਵਿੱਚ ਕੈਪਸੂਲ ਬਣ ਰਿਹਾ ਸੀ।
2.5 ਮੀਟਰ ਲੰਮਾ ਕੈਪਸੂਲ ਤਿਆਰ ਹੋਇਆ ਅਤੇ ਰੱਸੀ ਦੇ ਜ਼ਰੀਏ ਉਸ ਨੂੰ ਅੰਦਰ ਭੇਜਿਆ ਗਿਆ,ਜਿੰਨਾਂ 2 ਲੋਕਾਂ ਨੂੰ ਬਚਾਉਣ ਦੇ ਲਈ ਹੇਠਾ ਭੇਜਿਆ ਜਾਣਾ ਸੀ ਉਹ ਲੋਕ ਨਹੀਂ ਮਿਲ ਰਹੇ ਸਨ ਜਿਸ ਤੋਂ ਬਾਅਦ ਜਸਵੰਤ ਸਿੰਘ ਗਿੱਲ ਨੇ ਆਪ ਕੈਪਸੂਲ ਦੇ ਜ਼ਰੀਏ ਅੰਦਰ ਗਏ। ਉਨ੍ਹਾਂ ਨੇ ਕੈਪਸੂਲ ਦਾ ਦਰਵਾਜ਼ਾ ਖੋਲਿਆ ਤਾਂ ਡਰੇ ਹੋਏ ਮਜ਼ਦੂਰ ਸਾਹਮਣੇ ਖੜੇ ਸਨ,ਸਭ ਤੋਂ ਨਜ਼ਦੀਕ ਮਜ਼ਦੂਰ ਨੂੰ ਬਾਹਰ ਕੱਢਿਆ ਅਤੇ ਹਥੋੜੇ ਦੇ ਜ਼ਰੀਏ ਰੱਸੀ ਨੂੰ ਖਿਚਣ ਦਾ ਇਸ਼ਾਰਾ ਕੀਤਾ ਇਸ ਤਰ੍ਹਾਂ 6-7 ਰਾਊਂਡ ਦਾ ਆਪਰੇਸ਼ਨ ਸਫਲ ਰਿਹਾ ਕਈ ਮਜ਼ਦੂਰ ਬਾਹਰ ਕੱਢੇ ਗਏ ਤਾਂ ਫਿਰ ਆਪਰੇਸ਼ਨ ਨੂੰ ਤੇਜ਼ ਕਰਨ ਦੇ ਲਈ,ਮੈਨੁਅਲ ਘਿਰਨੀ ਨੂੰ ਮਕੈਨਿਕਲ ਘਿਰਨੀ ਵਿੱਚ ਬਦਲ ਦਿੱਤਾ ਗਿਆ। 6 ਘੰਟੇ ਬਾਅਦ ਸਵੇਰ ਸਾਢੇ 8 ਵਜੇ ਜਸਵੰਤ ਸਿੰਘ ਗਿੱਲ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆਏ, ਕੋਲ ਇੰਡੀਆਂ ਨੇ ਜਸਵੰਦ ਸਿੰਘ ਗਿੱਲ ਦੀ ਇਸ ਬਹਾਦੁਰੀ ਲਈ ਉਨ੍ਵਾਂ ਨੂੰ ਲਾਇਫ ਟਾਈਮ ਅਚੀਵਮੈਂਟ ਦਾ ਅਵਾਰਡ ਦਿੱਤਾ ਅਤੇ 16 ਨਵੰਬਰ ਨੂੰ ਰੈਸਕਿਊ ਡੇਅ ਐਲਾਨ ਦਿੱਤਾ,ਜਸਵੰਤ ਸਿੰਘ ਗਿੱਲ ਦੀ ਇਸੇ ਕਹਾਣੀ ਨੂੰ ਅਕਸ਼ੇ ਕੁਮਾਰ ਫਿਲਮ ਵਿੱਚ ਨਿਭਾਉਣਗੇ ।