The Khalas Tv Blog International 20 ਤੋਂ 40 ਸਾਲ ਵਾਲੇ ਲੋਕ ਫੈਲਾਅ ਰਹੇ ਹਨ ਕੋਰੋਨਾਵਾਇਰਸ: WHO
International

20 ਤੋਂ 40 ਸਾਲ ਵਾਲੇ ਲੋਕ ਫੈਲਾਅ ਰਹੇ ਹਨ ਕੋਰੋਨਾਵਾਇਰਸ: WHO

‘ਦ ਖ਼ਾਲਸ ਬਿਊਰੋ :- ਵਿਸ਼ਵ ਸਿਹਤ ਸੰਸਥਾ (WHO) ਨੇ ਅੱਜ ਦੱਸਿਆ ਕਿ ਕੋਰੋਨਾਵਾਇਰਸ ਦੇ ਫੈਲਾਅ ਬਾਰੇ ਨਵਾਂ ਤੱਥ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਲਾਗ ਨੂੰ ਫੈਲਾਉਣ ‘ਚ ਸਭ ਤੋਂ ਵੱਧ ਹੱਥ 20 ਤੋਂ 40 ਸਾਲਾ ਤੱਕ ਦੇ ਲੋਕਾਂ ਦਾ ਹੈ। WHO ਦੀ ਜਾਣਕਾਰੀ ਮੁਤਾਬਿਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹਨ।

ਇਸ ਗੱਲ ਦੀ ਪੁਸ਼ਟੀ WHO ਦੇ ਵੈਸਟਰਨ ਪੈਸਿਫਿਕ ਦੇ ਮੁਖੀ ਤਾਕੇਸ਼ੀ ਕਾਸਾਈ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ “ਕੋਰੋਨਾ ਦੇ ਫੈਲਣ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ। ਇਹ ਖ਼ਤਰਾ ਬਜੁਰਗਾਂ, ਬਿਮਾਰਾਂ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ‘ਚ ਰਹਿੰਦੇ ਲੋਕਾਂ ਲਈ ਜਿਆਦਾ ਗੰਭੀਰ ਹੈ”।

Exit mobile version