The Khalas Tv Blog Punjab ਪੁਲਿਸ ਨੂੰ ਪਰਵਾਨਾ ਪਿੱਛੇ ਨਹੀਂ, ਅਸਲੀ ਮਾਸਟ ਰਮਾ ਈਂਡ ਵੱਲ ਧਿਆਨ ਦੇਣ ਦੀ ਕਿਸਨੇ ਦਿੱਤੀ ਨਸੀਹਤ
Punjab

ਪੁਲਿਸ ਨੂੰ ਪਰਵਾਨਾ ਪਿੱਛੇ ਨਹੀਂ, ਅਸਲੀ ਮਾਸਟ ਰਮਾ ਈਂਡ ਵੱਲ ਧਿਆਨ ਦੇਣ ਦੀ ਕਿਸਨੇ ਦਿੱਤੀ ਨਸੀਹਤ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਨੇ ਬਰਜਿੰਦਰ ਸਿੰਘ ਪਰਵਾਨਾ ਦਾ ਸਮਰਥਨ ਕਰਦਿਆਂ ਪੰਜਾਬ ਪੁਲਿਸ ਨੂੰ ਪਟਿਆਲਾ ਘਟ ਨਾ ਦੇ ਅਸਲੀ ਮਾਸਟਰਮਾਈਂਡ ਦਾ ਪਰਦਾਫਾਸ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਵਿੱਚ ਨਿਰਪੱਖ ਭੂਮਿਕਾ ਨਿਭਾਉਣ ਦੀ ਨਸੀਹਤ ਦਿੱਤੀ ਹੈ ਅਤੇ ਦੋ ਸ਼ੀ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪਰਵਾਨਾ ਦਾ ਪੱਖ ਪੂਰਦਿਆਂ ਪ੍ਰਦਰ ਸ਼ ਨ ਕਰਨ ਦਾ ਪ੍ਰੋਗਰਾਮ ਮਿੱਥਣ ਤੋਂ ਲੈ ਕੇ ਮਾਹੌਲ ਨੂੰ ਖਰਾਬ ਕਰਨ ਦਾ ਸਿਹਰਾ ਹਰੀਸ਼ ਸਿੰਗਲਾ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਰਵਾਨਾ ਨੇ ਜੋ ਕੁੱਝ ਵੀ ਕੀਤਾ, ਉਹ ਸਿਰਫ਼ ਹਰੀਸ਼ ਸਿੰਗਲਾ ਨੂੰ ਜਵਾਬ ਦੇਣ ਦੇ ਲਈ ਕੀਤਾ ਹੈ। ਉਨ੍ਹਾਂ ਨੇ ਹਰੀਸ਼ ਸਿੰਗਲਾ ਨੂੰ ਪਟਿਆਲਾ ਘਟ ਨਾ ਦਾ ਮੁੱਖ ਦੋ ਸ਼ੀ ਕਰਾਰ ਦਿੱਤਾ ਹੈ।

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਰਵਾਨਾ ਵੱਲੋਂ ਜੋ ਕੁੱਝ ਵੀ ਕਿਹਾ ਗਿਆ ਹੈ, ਜੇ ਉਹ ਪੁਲਿਸ ਮੁਤਾਬਕ ਗਲਤ ਹੈ, ਤਾਂ ਪੁਲਿਸ ਨੂੰ ਉਸ ਉੱਤੇ ਜਾਇਜ਼ ਕਾਰਵਾਈ ਕਰਨੀ ਚਾਹੀਦੀ ਹੈ ਪਰ ਪੁਲਿਸ ਵੱਲੋਂ ਪਰਵਾਨਾ ਨੂੰ ਪਟਿਆਲਾ ਘ ਟਨਾ ਦਾ ਮੁੱਖ ਸਾਜਿਸ਼ਘਾੜਾ ਦੱਸਣਾ ਪੁਲਿਸ ਦਾ ਪੱਖਪਾਤੀ ਰਵੱਈਆ ਜਾਹਿਰ ਕਰਦਾ ਹੈ। ਉਨ੍ਹਾਂ ਨੇ ਭਾਈਚਾਰਕ ਸਾਂਝ ਪੇਸ਼ ਕਰਨ ਦੇ ਲਈ ਹਿੰਦੂ ਭਾਈਚਾਰੇ ਦਾ ਧੰਨਵਾਦ ਕਰਦਿਆਂ ਸਿੱਖਾਂ ਨੂੰ ਫਿਰਕੂ ਤਾਕਤਾਂ ਤੋਂ ਸਾਵਧਾਨ ਰਹਿਣ ਲਈ ਸੁਚੇਤ ਵੀ ਕੀਤਾ। ਰੰਧਾਵਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਘਟ ਨਾ ਦਾ ਜੋ ਵੀ ਜਿੰਮੇਵਾਰ ਹੈ, ਉਸ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।

Exit mobile version