ਨਵੀਂ ਦਿੱਲੀ: ਚੀਨ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1523 ਹੋ ਚੁੱਕੀ ਹੈ। ਪਰ ਇਸ ਦੇ ਨਾਲ ਹੀ ਚੀਨ ਦਾ ਦਾਅਵਾ ਹੈ ਕਿ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਹੁਣ ਕਮੀ ਆ ਰਹੀ ਹੈ। ਜਾਣਕਾਰੀ ਮੁਤਾਬਕ ਚੀਨ ‘ਚ ਕਰੀਬ 66 ਹਜ਼ਾਰ 492 ਲੋਕ ਇਸ ਨਾਲ ਸੰਕਰਮਿਤ ਹਨ।
ਵਰਲਡ ਹੈਲਥ ਆਰਗੇਨਾਜੈਸ਼ਨ ਦੇ ਮੁਖੀ ਨੇ ਸਾਰੇ ਦੇਸ਼ਾਂ ਨੂੰ ਇੱਕਠੇ ਰਹਿਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਦਾ ਇਲਾਜ ਦੁਨੀਆ ਭਰ ਦੇ ਵਿਗਿਆਨੀ ਲੱਭ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਨੇ ਚੀਨ ਦੀ ਯਾਤਰਾ ਕਰਨ ਵਾਲਿਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਨਾਲ ਹੀ ਭਾਰਤੀ ਫਲਾਈਟਾਂ ਨੇ ਕੁਝ ਦਿਨਾਂ ਲਈ ਚੀਨ ਦੀ ਉਡਾਣਾਂ ਨੂੰ ਰੱਦ ਕੀਤਾ ਹੋਇਆ ਹੈ।
ਚੀਨ ਤੋਂ ਆਉਣ ਵਾਲੇ ਭਾਰਤੀਆਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀਆਂ ਨੂੰ ਐਸੋਲੈਸ਼ਨ ‘ਚ ਰੱਖੀਆ ਜਾ ਰਿਹਾ ਹੈ। ਭਾਰਤ ‘ਚ ਹੁਣ ਤਕ ਕੋਰੋਨਾਵਾਇਰਸ ਦੇ ਤਿੰਨ ਕੇਸ ਪੋਜ਼ਟਿਵ ਆਏ ਹਨ। ਚੀਨ ਤੋਂ ਫੈਲਿਆ ਕੋਰੋਨਾਵਾਇਰਸ ਹੁਣ ਤਕ ਦੁਨੀਆ ਦੇ 25 ਦੇਸ਼ਾਂ ਤਕ ਫੈਲ ਚੁੱਕਿਆ ਹੈ। ਚੀਨ ‘ਚ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਵੁਹਾਨ ਅਤੇ ਹੁਬੇਈ ‘ਚ ਹੋਈਆਂ ਹਨ।
ਕੋਰੋਨਾ ਤੋਂ ਬਚਣ ਦਾ ਇੱਕ ਤਰੀਕਾ – ਵੱਧ ਤੋਂ ਵੱਧ ਸਾਵਧਾਨੀ
– ਆਪਣੇ ਹੱਥਾਂ ਨੂੰ ਸਾਬਣ–ਪਾਣੀ ਜਾਂ ਅਲਕੋਹਲ ਯੁਕਤ ਹੌਂਡ ਰਬ ਨਾਲ ਰਗੜੋ।
– ਖੰਘ ਜਾਂ ਛੱਿਕ ਆਉਣ ਵੇਲੇ ਮੂੰਹ ਢੱਕੋ।
– ਜ਼ੁਕਾਮ ਜਾਂ ਫਲੂ ਵਾਲੇ ਵਅਿਕਤੀ ਤੋਂ ਦੂਰ ਰਹੋ।
– ਮੀਟ ਅਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ।
– ਸਬਜ਼ੀਆਂ ਅਤੇ ਫਲ ਧੋ ਕੇ ਖਾਓ।
– ਭੀੜ ਵਾਲੀ ਜਗ੍ਹਾ ‘ਤੇ ਸਫਾਈ ਦਾ ਧਆਿਨ ਰੱਖੋ।
– ਸੰਕਰਮਤਿ ਖੇਤਰ ਦੇ ਲੋਕਾਂ ਤੋਂ ਸਾਵਧਾਨੀ ਨਾਲ ਮਲਿੋ।
ਕੋਰੋਨਾ ਤੋਂ ਬਚਣ ਦਾ ਇੱਕ ਤਰੀਕਾ – ਵੱਧ ਤੋਂ ਵੱਧ ਸਾਵਧਾਨੀ
– ਆਪਣੇ ਹੱਥਾਂ ਨੂੰ ਸਾਬਣ–ਪਾਣੀ ਜਾਂ ਅਲਕੋਹਲ ਯੁਕਤ ਹੌਂਡ ਰਬ ਨਾਲ ਰਗੜੋ।
– ਖੰਘ ਜਾਂ ਛਿੱਕ ਆਉਣ ਵੇਲੇ ਮੂੰਹ ਢੱਕੋ।
– ਜ਼ੁਕਾਮ ਜਾਂ ਫਲੂ ਵਾਲੇ ਵਿਅਕਤੀ ਤੋਂ ਦੂਰ ਰਹੋ।
– ਮੀਟ ਅਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ।
– ਸਬਜ਼ੀਆਂ ਅਤੇ ਫਲ ਧੋ ਕੇ ਖਾਓ।
– ਭੀੜ ਵਾਲੀ ਜਗ੍ਹਾ ‘ਤੇ ਸਫਾਈ ਦਾ ਧਿਆਨ ਰੱਖੋ।