The Khalas Tv Blog Punjab ਅੱਜ ਕਿਹੜੇ ਪੱਤੇ ਖੋਲਣਗੇ ਨਵਜੋਤ ਸਿੱਧੂ
Punjab

ਅੱਜ ਕਿਹੜੇ ਪੱਤੇ ਖੋਲਣਗੇ ਨਵਜੋਤ ਸਿੱਧੂ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਦੂਰ ਰਹੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋ ਰਹੀ ਹੈ। ਸਿੱਧੂ ਨੇ ਟਵੀਟ ਕਰਕੇ ਪੰਜਾਬ ਵਿੱਚ ਸਿਆਸੀ ਬਹਿਸ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ ਕਿ ਅੱਜ ਸਵੇਰੇ 11 ਵਜੇ ਅੰਮ੍ਰਿਤਸਰ ਵਿਖੇ ਪ੍ਰੈਸ ਵਾਰਤਾ ਕਰਨਗੇ।

ਨਵਜੋਤ ਸਿੱਧੂ ਵੱਲੋਂ ਹੁਣ ਅਚਾਨਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਨਵਜੋਤ ਸਿੱਧੂ ਹੁਣ ਆਪਣੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਨਵਜੋਤ ਸਿੱਧੂ ਭਲਕੇ ਇਸ ਸਬੰਧੀ ਐਲਾਨ ਕਰਨਗੇ। ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਉਹ ਅੱਜ ਦੁਪਹਿਰ 11 ਵਜੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਨਗੇ।

ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਉਤੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ ਇਕ ਨਵੇਂ ਪੰਨੇ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਸਬੰਧੀ 30 ਅਪ੍ਰੈਲ ਨੁੰ ਸਵੇਰੇ 11 ਵਜੇ ਮੇਰੇ ਘਰ 110 ਹੋਲੀ ਸਿਟੀ, ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਪ੍ਰਧਾਨ ਤੋਂ ਹਟਾਏ ਜਾਣ ਤੋਂ ਪਿੱਛੋਂ ਚੁੱਪ ਹਨ। ਉਨ੍ਹਾਂ ਵੱਲੋਂ ਰਾਜਨੀਤਿਕ ਤੌਰ ਉਤੇ ਕੋਈ ਸਰਗਰਮੀ ਨਹੀਂ ਕੀਤੀ ਗਈ।

Exit mobile version