The Khalas Tv Blog International ਪੈਰਿਸ ਓਲੰਪਿਕ ਵਿੱਚ ਕਿਸ ਖਿਡਾਰੀ ਨੇ ਜਿੱਤੇ ਸਭ ਤੋਂ ਵੱਧ ਮੈਡਲ ?
International Sports

ਪੈਰਿਸ ਓਲੰਪਿਕ ਵਿੱਚ ਕਿਸ ਖਿਡਾਰੀ ਨੇ ਜਿੱਤੇ ਸਭ ਤੋਂ ਵੱਧ ਮੈਡਲ ?

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਐਤਵਾਰ ਨੂੰ ਓਲੰਪਿਕ ਖੇਡਾਂ ਦੀ ਸਮਾਪਤੀ ਹੋ ਗਈ। ਇਸ ਦੀ ਸ਼ੁਰੂਆਤ 26 ਜੁਲਾਈ ਨੂੰ ਹੋਈ ਸੀ। ਚੀਨ ਦੇ ਝਾਂਗ ਯੂਫੇਈ ਨੇ ਇਸ ਓਲੰਪਿਕ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਹਨ। ਉਸ ਨੇ 6 ਮੈਡਲ ਜਿੱਤੇ।

ਪੈਰਿਸ ਓਲੰਪਿਕ ਦੀ ਵੈੱਬਸਾਈਟ ਮੁਤਾਬਕ ਝਾਂਗ ਨੇ ਤੈਰਾਕੀ ਵਿੱਚ ਇਹ ਤਗਮੇ ਜਿੱਤੇ ਹਨ। ਉਸ ਨੇ 5 ਕਾਂਸੀ ਅਤੇ 1 ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਫਰਾਂਸ ਦੇ ਲਿਓਨ ਮਾਰਚੈਂਡ ਦੂਜੇ ਸਥਾਨ ‘ਤੇ ਹਨ। ਉਸ ਨੇ 5 ਮੈਡਲ ਹਾਸਲ ਕੀਤੇ ਹਨ। ਲਿਓਨ ਇੱਕ ਤੈਰਾਕ ਵੀ ਹੈ। ਉਸ ਨੇ 4 ਸੋਨ ਅਤੇ 1 ਕਾਂਸੀ ਦਾ ਤਗਮਾ ਹਾਸਲ ਕੀਤਾ।

ਪੈਰਿਸ ਓਲੰਪਿਕ ਦੀ ਤਗਮਾ ਸੂਚੀ ਵਿਚ ਅਮਰੀਕਾ 126 ਤਗਮਿਆਂ (40 ਸੋਨ, 44 ਚਾਂਦੀ ਅਤੇ 42 ਕਾਂਸੀ) ਦੇ ਨਾਲ ਸਿਖਰ ‘ਤੇ ਹੈ, ਜਦਕਿ ਚੀਨ 91 ਤਗਮਿਆਂ (40 ਸੋਨ, 27 ਚਾਂਦੀ ਅਤੇ 24 ਕਾਂਸੀ) ਦੇ ਨਾਲ ਦੂਜੇ ਸਥਾਨ ‘ਤੇ ਹੈ। ਤੀਜੇ ਸਥਾਨ ‘ਤੇ ਜਾਪਾਨ ਹੈ ਜਿਸ ਨੇ ਕੁੱਲ 45 ਤਗਮੇ ਹਾਸਲ ਕੀਤੇ, ਜਿਨ੍ਹਾਂ ‘ਚੋਂ 20 ਸੋਨੇ ਦੇ ਹਨ। ਕਰੀਬ 114 ਦੇਸ਼ ਅਜਿਹੇ ਹਨ ਜਿਨ੍ਹਾਂ ਨੂੰ ਕੋਈ ਤਮਗਾ ਨਹੀਂ ਮਿਲਿਆ ਹੈ।

Exit mobile version