The Khalas Tv Blog Punjab “AAP ਦਾ ਸਿਹਤ ਮਾਡਲ ਹੋਇਆ ਫੁੱਸ”, CM ਮਾਨ ਦੇ ਬਿਮਾਰ ਹੋਣ ‘ਤੇ ਵਿਰੋਧੀਆਂ ਨੇ ਕਸੇ ਤੰਜ
Punjab

“AAP ਦਾ ਸਿਹਤ ਮਾਡਲ ਹੋਇਆ ਫੁੱਸ”, CM ਮਾਨ ਦੇ ਬਿਮਾਰ ਹੋਣ ‘ਤੇ ਵਿਰੋਧੀਆਂ ਨੇ ਕਸੇ ਤੰਜ

ਚੰਡੀਗੜ੍ਹ : ਲੰਘੇ ਕੱਲ੍ਹ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਏਅਰਪੋਰਟ ਤੇ ਸਿਹਤ ਵਿਗੜਨ ਦੇ ਚਲਦੇ ਜਹਾਜ ਚੋ ਉੱਤਰ ਮਗਰੋਂ ਸੰਤੁਲਨ ਗਵਾਉਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਖ਼ਬਰ ਮੀਡੀਆ ‘ਚ ਅਤੇ ਸੋਸ਼ਲ ਮੀਡੀਆ ‘ਤੇ ਤੇਜੀ ਦੇ ਨਾਲ ਵਾਇਰਲ ਹੋਈ ਸੀ ਜਿਸਦਾ ਹੁਣ ਮੁੱਖ ਮੰਤਰੀ ਦਫਤਰ ਵੱਲੋਂ ਖੰਡਨ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਹਾਲਾਂਕਿ ਅਧਿਕਾਰਤ ਤੌਰ ਤੇ ਮੁੱਖ ਮੰਤਰੀ ਦਫਤਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਇੱਕ ਨਿੱਜੀ ਵੈਬਸਾਈਟ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ CM office ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਤੇ ਸਿਆਸੀ ਧਿਰ ਦੇ ਇਸ਼ਾਰੇ ਤੇ ਚੱਲ ਰਹੇ ਇੱਕ ਅਖਬਾਰ ਵੱਲੋਂ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਇਹ ਖਬਰ ਲਗਾਈ ਗਈ ਹੈ। ਇਸ ਸਮੇਂ ਇਹ ਵੀ ਦੱਸਿਆ ਗਿਆ ਕਿ ਮੁੱਖ ਮੰਤਰੀ ਬਿਲਕੁਲ ਠੀਕ-ਠਾਕ ਹਨ ਤੇ ਉਹਨਾਂ ਦੀ ਸਿਹਤ ਵਿਗੜਨ ਵਾਲੀ ਅਫਵਾਹ ਕੋਰਾ ਝੂਠ ਹੈ।

ਪਰ ਇਸ ਖ਼ਬਰ ਨੂੰ ਲੈ ਕੇ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ਕਿ “ਪਤਾ ਲੱਗਾ ਹੈ ਕਿ CM ਭਗਵੰਤ ਮਾਨ ਦਿੱਲੀ ਤੋਂ ਚਾਰਟਰਡ ਪਲੇਨ ‘ਤੇ ਚੜੇ ਤਕਰੀਬਨ ਦੁਪਹਿਰ ਚੰਡੀਗੜ੍ਹ ਲੈਂਡ ਕੀਤੇ। ਜਹਾਜ਼ ਤੋਂ ਉਤਰਦੇ ਸਾਰ ਹੀ ਭਗਵੰਤ ਮਾਨ ਡਿੱਗ ਗਏ। ਮਜੀਠੀਆ ਨੇ ਕਿਹਾ ਕਿ ਸੂਤਰਾਂ ਅਨੁਸਾਰ ਸੱਟਾਂ ਵੀ ਲੱਗੀਆਂ ਹਨ, BLOOD PRESSURE ਵੀ ਹਿਲਿਆ ਹੋਇਆ ਸੀ, ਖਾਧੀ ਪੀਤੀ ਦਾ ਜ਼ਿਆਦਾ ਅਸਰ ਹੋ ਗਿਆ। ਹੁਣ  ਭਗਵੰਤ ਮਾਨ ਸਾਬ ਨੂੰ special ਦਿੱਲੀ HOSPITAL  ਇਲਾਜ ਲੈ ਕੇ ਗਏ ਹਨ।


ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਦੋ ਟਵੀਟ ਕਰਦਿਆਂ ਕਿਹਾ ਕਿ ਇੱਕ ਪਾਸੇ CM ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਅਤੇ ਦੂਜੇ ਟਵੀਟ ਚ ਉਹਨਾਂ ਕਿਹਾ ਕਿ CM ਇੱਕ ਪਾਸੇ ਕਹਿੰਦੇ ਨੇ ਕਿ ਉਹਨਾਂ ਦੇ ਮੁਹੱਲਾ ਕਲੀਨਿਕ ਦੇ ਮਾਡਲ ਨੂੰ ਅਮਰੀਕਾ ਵਰਗਾ ਦੇਸ਼ ਵੀ ਅਪਣਾਉਣਾ ਚਾਹੁੰਦਾ ਹੈ ਪਰ ਦੂਜੇ ਪਾਸੇ ਖੁਦ ਮੁੱਖ ਮੰਤਰੀ ਵੱਡੇ ਪ੍ਰਾਈਵੇਟ ਹਸਪਤਾਲਾਂ ‘ਚ ਆਪਣਾ ਇਲਾਜ ਕਰਵਾਉਂਦੇ ਹਨ।

LOP ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਪੰਜਾਬ ਅਤੇ ਦਿੱਲੀ ਦੇ ਸਰਕਾਰੀ ਹਸਪਤਾਲ ਨਿੱਜੀ ਹਸਪਤਾਲਾਂ ਦੇ ਬਰਾਬਰ ਹਨ। ਫਿਰ ਵੀ ਜਦੋਂ ਉਨ੍ਹਾਂ ਦੀ ਆਪਣੀ ਸਿਹਤ ਦੀ ਗੱਲ ਆਉਂਦੀ ਹੈ, ਤਾਂ ਮੁੱਖ ਮੰਤਰੀ ਮਾਨ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਕਰਾਉਂਦੇ ਨੇ. ਹੁਣ ਸਾਫ਼ ਹੋ ਗਿਆ ਹੈ ਕਿ ਇਹ ਅਖੌਤੀ ‘ਆਮ ਆਦਮੀ ਦੇ ਚੈਂਪੀਅਨ’ ਆਪਣੇ ਵੱਡੇ-ਵੱਡੇ ਦਾਅਵਿਆਂ ਨਾਲ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।

Exit mobile version