The Khalas Tv Blog India WhatsApp ‘ਚ ਆਇਆ ਨਵਾਂ ਫੀਚਰ ! ਹੁਣ ਤਸਵੀਰ ਨੂੰ ਤੁਸੀਂ ਅਸਾਨੀ ਨਾਲ ਸਟੀਕਰ ਵਿੱਚ ਬਦਲ ਸਕੋਗੇ !
India Technology

WhatsApp ‘ਚ ਆਇਆ ਨਵਾਂ ਫੀਚਰ ! ਹੁਣ ਤਸਵੀਰ ਨੂੰ ਤੁਸੀਂ ਅਸਾਨੀ ਨਾਲ ਸਟੀਕਰ ਵਿੱਚ ਬਦਲ ਸਕੋਗੇ !

 

ਬਿਉਰੋ ਰਿਪੋਰਟ : Whatsapp ਵਿੱਚ ਨਵਾਂ ਫੀਚਰ ਆਇਆ ਹੈ ਹੁਣ ਤੁਸੀਂ ਮੈਸੇਜ ਨੂੰ ਤਰੀਕ ਦੇ ਹਿਸਾਬ ਨਾਲ ਲੱਭ ਸਕਦੇ ਹੋ ਇਸ ਦੇ ਇਲਾਵਾ ਇੱਕ ਨਵੀਂ ਰਿਪੋਰਟ ਦੇ ਮੁਤਾਬਿਕ ਜਲਦ ਹੀ ਇਸ ਵਿੱਚ ਸਟੀਕਰ ਐਡੀਟਰ ਫੀਚਰ ਆਉਣ ਵਾਲਾ ਹੈ । WABetaInfo ਦੀ ਰਿਪੋਰਟ ਦੇ ਮੁਤਾਬਿਕ ਮੇਟਾ (Meta) ਦੀ ਇਸ ਐੱਪ ਵਿੱਚ ਸਟੀਕਰ ਐਡਿਟਰ ਫੀਚਰ ਐਂਡਰਾਇਡ ਬੀਟਾ ਟੇਸਟਰਸ ਦੇ ਜ਼ਰੀਏ ਜਾਰੀ ਕੀਤਾ ਜਾ ਸਕਦਾ ਹੈ । ਇਸ ਫੀਚਰ ਦੀ ਵਰਤੋਂ ਕਰਨ ਦੇ ਲਈ ਤੁਹਾਨੂੰ WhatsApp ਦਾ ਲੇਟਸਟ ਅਪਡੇਟ ਵਰਜਨ 2.24.6.5 ਇਨਸਟਾਲ ਕਰਨਾ ਹੋਵੇਗਾ।

WhatsApp ਦੇ ਇਸ ਨਵੇਂ ਟੂਲ ਨਾ੍ਲ ਤੁਸੀਂ ਕਿਸੇ ਵੀ ਫੋਟੋ ਨੂੰ ਸਟੀਕਰ ਨੂੰ ਬਦਲ ਸਕਦੇ ਹੋ । ਅਜਿਹਾ ਕਰਨਾ ਕਾਫੀ ਅਸਾਨ ਹੈ । ਤੁਹਾਨੂੰ ਸਿਰਫ਼ ਸਟੀਕਰ ਵਾਲੇ ਕੀ ਬੋਰਡ ਵਿੱਚ ਜਾਣਾ ਹੈ ਉੱਥੇ “create” ਦਾ ਆਪਸ਼ਨ ਚੁਣਨਾ ਹੈ ਜਾਂ ਫਿਰ ਸਿੱਧਾ ਉਸ ਫੋਟੋ ਨੂੰ ਖੋਲੋ । ਤਿੰਨ ਡਾਟ ਵਾਲੇ ਮੈਨਿਊ ਵਿੱਚ ਜਾਉ ਅਤੇ ਉੱਥੇ “create sticker” ਨੂੰ ਚੁਣੋ।

ਤੁਸੀਂ ਪਹਿਲਾਂ ਤੋਂ ਮੌਜੂਦ ਸਟੀਕਰ ਨੂੰ ਵੀ ਐਡਿਟ ਕਰ ਸਕਦੇ ਹੋ । ਕੋਈ ਵੀ ਸਟੀਕਰ ਚੁਣਨ ਦੇ ਲਈ whatsapp ਆਪਣੇ ਆਪ ਡ੍ਰਾਇੰਗ ਐਡਿਟਰ ਖੋਲ ਦੇਵੇਗਾ । ਜੋ ਉਸ ਫੋਟੋ ਦੇ ਮੇਨ ਹਿੱਸੇ ਵਿੱਚ ਫੋਕਸ ਵਿੱਚ ਲੈਕੇ ਆਵੇਗਾ । ਜੇਕਰ ਐਡਿਟ ਕਰਨ ਦੇ ਬਾਅਦ ਤੁਹਾਨੂੰ ਉਹ ਸਟੀਕਰ ਪਸੰਦ ਨਹੀਂ ਆਉਂਦਾ ਹੈ ਤਾਂ ਸਟੀਕਰ ਦੇ ਹੇਠਾਂ ਦਿੱਤੇ ਗਏ ਆਪਸ਼ਨ ਵਿੱਚ ਕੋਈ ਦੂਜਾ ਸਟੀਕਰ ਚੁਣ ਸਕਦੇ ਹੋ ।

ਰਿਪੋਰਟ ਦੇ ਮੁਤਾਬਿਕ ਇਸ ਨਵੇਂ ਫੀਚਰ ਦੇ ਯੂਜ਼ਰ ਨੂੰ ਫਾਇਦਾ ਇਹ ਹੋਵੇਗਾ ਕਿ ਉਹ ਤੁਹਾਡੀ ਫੋਟੋ ਦਾ ਸਟੀਕਰ ਬਣਾ ਸਕੇਗਾ । ਇਸ ਨਾਲ ਉਹ ਤੁਹਾਡੀ ਪਸੰਦ ਦੇ ਹਿਸਾਬ ਨਾਲ ਆਪਣੇ ਆਪ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਜ਼ਾਹਿਰ ਕਰ ਸਕੇਗਾ ਨਾਲ ਹੀ ਉਨ੍ਹਾਂ ਨੂੰ ਕਿਸੇ ਹੋਰ ਐੱਪ ਨੂੰ ਡਾਊਨਡੋਲ ਕਰਨ ਜਾਂ ਬਾਹਰ ਤੋਂ ਸਟੀਕਰ ਲੱਭਣ ਦੀ ਜ਼ਰੂਰਤ ਨਹੀਂ ਪਏਗੀ ।

Exit mobile version