The Khalas Tv Blog India ਇਸ ਸੋਸ਼ਲ ਮੀਡੀਆ ਪਲੇਟਫਾਰਮ ਨੇ ਕੀਤੀ ਭਾਰਤ ਵਿੱਚ ਵੱਡੀ ਕਾਰਵਾਈ,ਕਈ ਅਕਾਊਂਟ ਹੋਏ ਬੈਨ
India

ਇਸ ਸੋਸ਼ਲ ਮੀਡੀਆ ਪਲੇਟਫਾਰਮ ਨੇ ਕੀਤੀ ਭਾਰਤ ਵਿੱਚ ਵੱਡੀ ਕਾਰਵਾਈ,ਕਈ ਅਕਾਊਂਟ ਹੋਏ ਬੈਨ

ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਵਟਸਅੱਪ ਨੇ ਵੱਡੀ ਕਾਰਵਾਈ ਕਰਦਿਆਂ ਭਾਰਤ ਵਿੱਚ 45 ਲੱਖ ਖਾਤਿਆਂ ਤੇ ਪਾਬੰਦੀ ਲਗਾ ਦਿੱਤੀ ਹੈ। ਨਵੇਂ ਆਈਟੀ ਨਿਯਮਾਂ 2021 ਦੀ ਪਾਲਣਾ ਕਰਦੇ ਹੋਏ, ਮੈਟਾ-ਮਾਲਕੀਅਤ ਵਾਲੇ WhatsApp ਨੇ ਫਰਵਰੀ ਮਹੀਨੇ ਵਿੱਚ ਇਹ ਕਾਰਵਾਈ ਕੀਤੀ ਹੈ  ਪਰ ਇਸ ਬਾਰੇ ਸੂਚਨਾ ਕੰਪਨੀ ਵੱਲੋਂ  ਸ਼ਨੀਵਾਰ ਨੂੰ ਜਾਰੀ ਕੀਤੀ ਗਈ ਹੈ।

ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ 1 ਫਰਵਰੀ ਤੋਂ 28 ਫਰਵਰੀ ਤੱਕ 4,597,400 WhatsApp ਖਾਤਿਆਂ ਨੂੰ ਪਾਬੰਦੀਸ਼ੁਦਾ ਕਰਾਰ ਦਿੱਤਾ ਗਿਆ ਸੀ ਅਤੇ ਉਪਭੋਗਤਾਵਾਂ ਦੀ ਕਿਸੇ ਵੀ ਰਿਪੋਰਟ ਤੋਂ ਪਹਿਲਾਂ ਇਹਨਾਂ ਵਿੱਚੋਂ 1,298,000 ਖਾਤਿਆਂ ਨੂੰ ਸਰਗਰਮੀ ਨਾਲ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜਨਵਰੀ ਵਿੱਚ 29 ਲੱਖ ਖਾਤਿਆਂ ਨੂੰ ਬੈਨ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ WhatsApp ਸਭ ਤੋਂ ਮਸ਼ਹੂਰ ਮੈਸੇਜਿੰਗ ਪਲੇਟਫਾਰਮਾਂ ਵਿੱਚੋਂ ਇੱਕ ਹੈ, ਜਿਸਦੇ ਦੇਸ਼ ਵਿੱਚ ਲੱਖਾਂ ਉਪਭੋਗਤਾ ਹਨ। ਇਸੇ ਮਹੀਨੇ ਰਿਕਾਰਡ 2,804 ਸ਼ਿਕਾਇਤ ਰਿਪੋਰਟਾਂ ਪ੍ਰਾਪਤ ਹੋਈਆਂ ਤੇ ਜਿਹਨਾ ਵਿੱਚੋਂ 504 ‘ਤੇ ਕਾਰਵਾਈ ਕੀਤੀ ਗਈ।

Exit mobile version