The Khalas Tv Blog India ਗੰਗਾ ਮਾਤਾ ਨੇ PM ਮੋਜੀ ਤੋਂ ਕਿਹੜੇ ਪੁੱਛੇ ਸਵਾਲ, ਜਾਣੋ ਕਿਸਾਨ ਆਗੂ ਪੰਧੇਰ ਦੀ ਜੁਬਾਨੀ
India Punjab

ਗੰਗਾ ਮਾਤਾ ਨੇ PM ਮੋਜੀ ਤੋਂ ਕਿਹੜੇ ਪੁੱਛੇ ਸਵਾਲ, ਜਾਣੋ ਕਿਸਾਨ ਆਗੂ ਪੰਧੇਰ ਦੀ ਜੁਬਾਨੀ

ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਕੁੰਭ ​​ਦੌਰਾਨ ਸੰਗਮ ਵਿੱਚ ਧਾਰਮਿਕ ਡੁਬਕੀ ਲਗਾਈ ਹੈ। ਜਿਸ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਕੁੰਭ ​​ਦੌਰਾਨ ਸੰਗਮ ਵਿੱਚ ਧਾਰਮਿਕ ਡੁਬਕੀ ਲਗਾਉਣ ਦਾ ਕਿਹਾ ਕਿ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲੀ ਹੈ।  ਪੰਧੇਰ ਨੇ ਕਿਹਾ ਕਿ ਗੰਗਾ ਮਾਤਾ ਨੇ ਮੋਦੀ ਜੀ ਕੰਨ ਵਿੱਚ ਉਹ ਜਰੂਰ ਸਵਾਲ ਕੀਤਾ ਹੋਣਾ ਕਿ ਮਹਾਂਕੁੰਭ ਦੌਰਾਨ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਉਨਾਂ ਦੀ ਆਤਮਾ ਦੇ ਮੁਕਤੀ ਦੇ ਲਈ ਜਰੂਰ ਸੋਚੋ।

ਉਨ੍ਹਾਂ ਨੇ ਕਿਹਾ ਕਿ ਗੰਗਾ ਮਾਤਾ ਨੇ ਮੋਦੀ ਜੀ ਨੂੰ ਪੰਜਾਬ ਹਰਿਆਣਾ ਬਾਰਡਰ ਖੋਲਣ ਲਈ ਕਿਹਾ ਹੋਵੇਗਾ ਤਾਂ ਜੋ ਕਿਸਾਨ ਦੇਸ਼ ਦੀ ਰਾਜਧਾਨੀ ਵਿੱਚ ਆ ਸਕਣ। ਉਨ੍ਹਾਂ ਨੇ ਕਿਹਾ ਕਿ ਇਹ ਕਿਹਾ ਹੋਵੇਗੀ ਕਿ ਤੁਹਾਨੂੰ ਦੇਸ਼ ਅਤੇ ਆਮ ਲੋਕਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤ ਵਿਚ ਸੋਚਣਾ ਚਾਹੀਦਾ ਹੈ ਸਿਰਫ਼ ਕਾਰਪੋਰੇਟਾਂ ਦੇ ਹਿੱਤ ਵਿੱਚ ਸੋਚਣਾ ਠੀਕ ਨਹੀਂ ਹੈ ਅਤੇ ਇਸ ਦੇ ਨਾਲ ਹੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗੰਗਾ ਮਾਂ ਨੇ ਤੁਹਾਨੂੰ ਯਾਦ ਦਿਵਾਇਆ ਹੋਵੇਗਾ ਕਿ ਜਦੋਂ ਤੁਸੀਂ ਵਾਰਾਣਸੀ ਆਏ ਅਤੇ ਮੇਰੀ ਆਰਤੀ ਕੀਤੀ, ਤਾਂ ਤੁਹਾਨੂੰ ਖੁਸ਼ੀ ਹੋਈ ਹੋਵੇਗੀ ਕਿ ਭਾਰਤ ਸਰਕਾਰ ਗੰਗਾ ਮਾਂ ਨੂੰ ਸਾਫ਼ ਅਤੇ ਸਿਹਤਮੰਦ ਬਣਾਉਣ ਦੀ ਗੱਲ ਕਰ ਰਹੀ ਹੈ।

ਪੰਧੇਰ ਨੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ 13 ਤਰੀਕ ਨੂੰ ਕਿਸਾਨੀ ਅੰਦੋਲਨ ਨੂੰ ਇੱਕ ਸਾਲ ਪੂਰਾ ਹੋਣ ਤੇ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ।

ਅਮਰੀਕਾ ਤੋਂ ਡਿਪੋਰਡ ਕੀਤੇ ਗਏ ਭਾਰਤੀਆਂ ਦੀ ਗੱਲ ਕਰਦਿਆਂ ਪੰਧੇਰ ਨੇ ਕਿਹਾ ਕਿ ਸ਼ਾਇਦ ਗੰਗਾ ਮਾਤਾ ਨੇ PM ਮੋਦੀ ਨੂੰ  ਇਹ ਵੀ ਯਾਦ ਕਰਵਾਇਆ ਹੋਵੇਗਾ ਕਿ ਸਾਡੀ ਨੌਜਵਾਨ ਪਾੜ੍ਹੀ ਰੁਜ਼ਗਾਰ ਨਾ ਹੋਣ ਦੇ ਕਾਰਨ ਵਿਦੇਸ਼ਾਂ ਵਿੱਚ ਜਾ ਰਹੀ ਹੈ, ਇਸ ਲਈ ਨੌਜਵਾਨੀ ਲਈ ਰੁਜ਼ਗਾਰ ਪੈਦਾ ਹੋਣਾ ਚਾਹੀਦਾ ਹੈ।

ਪੰਧੇਰ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਨੂੰ ਛੱਡ ਕੇ ਜਾਣਾ ਕੋਈ ਹੱਲ ਨਹੀਂ ਹੈ। ਇਸ ਲੋਕਤੰਤਰੀ ਦੇਸ਼ ਵਿੱਚ ਕਿਹਾ ਜਾਂਦਾ ਹੈ ਕਿ ਸਾਨੂੰ ਆਪਣਾ ਅੰਦੋਲਨ ਕਰਕੇ ਆਪਣੇ ਦੇਸ਼ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ ਅਤੇ ਆਪਣੀ ਸਰਕਾਰ ਤੋਂ ਰੁਜ਼ਗਾਰ ਲੈਣਾ ਚਾਹੀਦਾ ਹੈ ਜੋ ਦਾਅਵਾ ਕਰਦੀ ਹੈ ਕਿ ਅਸੀਂ ਭਾਰਤੀਆਂ ਦੀ ਅਗਵਾਈ ਕਰਦੇ ਹਾਂ ਉਨ੍ਹਾਂ ਤੋਂ ਰੁਜ਼ਗਾਰ ਲਈਏ ਤਾਂ ਸਾਡੀਆਂ ਸਮੱਸਿਆਵਾਂ ਕਦੇ ਹੱਲ ਹੋ ਸਕਦੀਆਂ ਹਨ। ਪੰਧੇਰ ਨੇ ਕਿਹਾ ਕਿ ਜੋ ਏਜ਼ੰਟ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ।

 

 

 

Exit mobile version