ਅੰਮ੍ਹਿਤਸਰ : ਮਹੇਸ਼ਇੰਦਰ ਸਿੰਘ ਗਰੇਵਾਲ ( Maheshinder Singh Grewal) ਨੇ ਐਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੱਧ ਵੋਟਾਂ ਪੈਣ ਦਾ ਦਾਅਵਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਬੀਬੀ ਜਗੀਰ ਕੌਰ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਬੀਬੀ ਜਗੀਰ ਦਾ ਭੁਲੇਖਾ ਅੱਜ ਦੂਰ ਹੋ ਜਾਵੇਗਾ। ਬੜੀ ਸਪੱਸ਼ਟ ਗੱਲ ਹੈ ਕਿ ਜੋ ਬੰਦਾ ਆਰਐੱਸਐੱਸ, ਬੀਜੇਪੀ ਦਾ ਨੁਮਾਇੰਦਾ ਹੋਵੇ, ਉਸਨੂੰ ਪੰਥ ਕਦੇ ਸਵੀਕਾਰ ਨਹੀਂ ਕਰ ਸਕਦਾ। ਬੀਬੀ ਜੀ ਨੂੰ ਆਰਐੱਸਐੱਸ ਦੀ ਪੂਰੀ ਸ਼ਹਿ ਹੈ। ਆਰਐੱਸਐੱਸ ਵੱਲੋਂ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹਰ ਚੰਗੀ ਦਾਲ ਵਿੱਚ ਕੋਈ ਨਾ ਕੋਈ ਕੋਕੜੂ ਤਾਂ ਜ਼ਰੂਰ ਹੁੰਦਾ ਹੈ, ਜਦੋਂ ਵੀ ਕੋਕੜੂ ਦਾੜ ਵਿੱਚ ਰੜਕਦਾ ਹੈ, ਉਸਨੂੰ ਪਾਸੇ ਕਰ ਦਿੱਤਾ ਜਾਂਦਾ ਹੈ। ਬੀਬੀ ਜੀ ਨੂੰ ਹੁਣ ਕਈ ਗੱਲਾਂ ਯਾਦ ਆ ਰਹੀਆਂ ਹਨ, ਪਹਿਲਾਂ ਗੱਲਾਂ ਕਿਉਂ ਨਹੀਂ ਯਾਦ ਆਉਂਦੀਆਂ
“ਸਾਰੇ ਮੈਂਬਰ ਹੀ ਮੇਰੇ ਨਾਲ ਹਨ”
ਬੀਬੀ ਜਗੀਰ ਕੌਰ ਨੇ ਚੋਣਾਂ ਤੋਂ ਪਹਿਲਾਂ ਕਿਹਾ ਕਿ ਮੇਰਾ ਦਾਅਵਾ ਕੋਈ ਨਹੀਂ ਹੈ, ਮੇਰੀ ਸਿਰਫ਼ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਜੋ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਰਨਾ ਹੈ, ਉਹੀ ਹੋਣਾ ਹੈ। ਮੈਂ ਸਾਰੇ ਮੈਂਬਰਾਂ ਨੂੰ ਆਜ਼ਾਦ ਮਨ ਦੇ ਨਾਲ ਵੋਟ ਪਾਉਣ ਦੀ ਅਪੀਲ ਕਰਦੀ ਹੈ। ਮੈਨੂੰ ਇੰਝ ਲੱਗਦਾ ਹੈ ਕਿ ਸਾਰੇ ਮੈਂਬਰ ਹੀ ਮੇਰੇ ਨਾਲ ਹਨ।
“ਪੂਰੀ ਤਰ੍ਹਾਂ ਡਰਿਆ ਹੋਇਆ ਹੈ ਬਾਦਲ ਪਰਿਵਾਰ”
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਾਦਲ ਪਰਿਵਾਰ ਪੂਰੀ ਤਰ੍ਹਾਂ ਡਰਿਆ ਹੋਇਆ ਹੈ ਕਿਉਂਕਿ ਜੋ ਖੁਦ ਕਹਿੰਦਾ ਸੀ ਕਿ ਅਸੀਂ ਮੀਡੀਆ ਰਾਹੀਂ SGPC ਚੋਣਾਂ ਲਾਈਵ ਕਰਾਵਾਂਗੇ, ਅੱਜ ਉਹ ਖੁਦ ਮੀਡੀਆ ਦੀ ਐਂਟਰੀ ਰੋਕ ਰਿਹਾ ਹੈ। ਕਦੇ ਉਹ ਦੂਜੀਆਂ ਪਾਰਟੀਆਂ ਉੱਤੇ ਇਲਜ਼ਾਮ ਰਹੇ ਹਨ ਅਤੇ ਕਦੇ ਕਿਸੇ ਹੋਰ ਉੱਤੇ ਦੋਸ਼ ਲਾ ਰਹੇ ਹਨ। ਇਹ ਤਾਂ ਇਤਿਹਾਸਕ ਗੱਲਾਂ ਹੋ ਰਹੀਆਂ ਹਨ।
ਜਿਨ੍ਹਾਂ ਦੀ ਵੋਟ ਹੈ, ਉਨ੍ਹਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਅੱਜ ਸ਼੍ਰੋਮਣੀ ਕਮੇਟੀ ਦੇ ਕੀ ਹਾਲਾਤ ਹਨ, ਇਹ ਬਾਦਲ ਪਰਿਵਾਰ ਕਰਕੇ ਹੀ ਹੈ। ਅੱਜ ਜੇ ਬੀਬੀ ਜਗੀਰ ਕੌਰ ਨੇ ਮਾੜੀ ਜਿਹੀ ਘੁਰਕੀ ਮਾਰੀ ਹੈ, ਤਾਂ ਬਾਦਲ ਪਰਿਵਾਰ ਇਵੇਂ ਡਰਿਆ ਪਿਆ ਹੈ।
“ਚੋਣਾਂ ਵਿੱਚ ਨਹੀਂ ਹੋਣਾ ਚਾਹੀਦਾ ਭੰਡੀ ਪ੍ਰਚਾਰ”
ਬੀਜੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦੋਵੇਂ ਦਾਅਵੇਦਾਰ ਅਕਾਲੀ ਆਗੂ ਹਨ ਤੇ ਬਾਹਰ ਦੀ ਪਾਰਟੀ ਦਾ ਕੋਈ ਸੰਪਰਕ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਸਿਰਫ ਦੋ ਗੱਲਾਂ ਹੋ ਰਹੀਆਂ ਹਨ। ਇਹ ਜਾਂ ਕੱਢ ਰਹੇ ਹਨ ਜਾਂ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ SGPC ਚੋਣਾਂ ਚ ਭੰਡੀ ਪ੍ਰਚਾਰ ਨਹੀਂ ਹੋਣਾ ਚਾਹੀਦਾ।
ਵਲਟੋਹਾ ਤੇ ਢੀਂਡਸਾ ਦੀ ਇੱਕ ਦੂਜੇ ਨੂੰ ਚੁਣੌਤੀ
ਵਲਟੋਹਾ ਦਾ ਦਾਅਵਾ ਜੇਕਰ ਬੀਬੀ ਜਗੀਰ ਕੌਰ ਜਿੱਤੀ ਤਾਂ ਮੈਂ ਸੁਖਬੀਰ ਬਾਦਲ ਦਾ ਅਸਤੀਫਾ਼ ਮੰਗਾਂਗਾ
ਸੁਖਦੇਵ ਢੀਂਡਸਾ ਦਾ ਦਾਅਵਾ ਬੀਬੀ ਨੂੰ 25 ਤੋਂ ਘੱਟ ਵੋਟ ਮਿਲੇ ਤਾਂ ‘ਮੈਂ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੋਂ ਅਸਤੀਫ਼ਾ ਦੇਵਾਂਗਾ’