The Khalas Tv Blog Punjab ਬਰਗਾੜੀ ਇਨਸਾਫ਼ ਮੋਰਚਾ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਆਇਆ ਕਿਹੜਾ ਸੁਨੇਹਾ
Punjab

ਬਰਗਾੜੀ ਇਨਸਾਫ਼ ਮੋਰਚਾ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਆਇਆ ਕਿਹੜਾ ਸੁਨੇਹਾ

ਦ ਖ਼ਾਲਸ ਬਿਊਰੋ : ਬਹਿਬਲ ਕਲਾਂ ਗੋ ਲੀਕਾਂ ਡ ਦੌਰਾਨ ਸ਼ਹੀ ਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਂ ਇੱਕ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਸਿਆਸੀ ਤੇ ਧਾਰਮਿਕ ਆਗੂਆਂ ਸਮੇਤ ਮੂਸੇਵਾਲਾ ਦੇ ਚਹੇਤਿਆਂ ਦੀ ਚਾਨਣੀ ਚਾਰ ਦਿਨਾਂ ਦੀ ਹੈ ਜਦਕਿ ਬਾਅਦ ਵਿੱਚ ਇਕੱਲਤਾ ਦਾ ਸੰਤਾਪ ਤਾਂ ਉਹਨੂੰ ਇਕੱਲੇ ਨੂੰ ਹੀ ਭੋਗਣਾ ਪੈਣਾ ਹੈ। ਨਿਆਮੀਵਾਲਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਸਸਕਾਰ ਮੌਕੇ ਜੁੜੇ ਲੋਕ ਰੋਟੀਆਂ ਸੇਕ ਕੇ ਤੁਰਦੇ ਬਣੇ ਜਦਕਿ ਭੋਗ ਪੈਣ ਦੇ ਹਫ਼ਤੇ ਤੋਂ ਬਾਅਦ ਮੂਸੇਵਾਲਾ ਉਹਦਾ ਇਕੱਲੇ ਦਾ ਬਣ ਕੇ ਰਹਿ ਜਾਣਾ ਹੈ।

ਉਸਨੇ ਇੱਕ ਹੋਰ ਕੌੜਾ ਸੱਚ ਵੀ ਕਿਹਾ ਹੈ ਕਿ ਉਹਦੇ ਪੁੱਤ ਦੀ ਮੌਤ ਦਾ ਦਰਦ ਰਾਜਨੀਤਿਕ ਲੋਕਾਂ ਨੂੰ ਨਹੀਂ ਹੈ ਸਗੋਂ ਉਹ ਤਾਂ ਮੂਸੇਵਾਲਾ ਨੂੰ ਇੱਕ ਯੋਧਾ ਜਾਂ ਰਾਹ ਦਸੇਰਾ ਦੱਸ ਕੇ ਗੱਲਾਂ ਦਾ ਖੱਟਿਆ ਖਾ ਗਏ ਹਨ।

Exit mobile version