‘ਦ ਖ਼ਾਲਸ ਬਿਊਰੋ :- ਪੂਰੇ ਮੁਲਕ ਦੇ ਲੋਕ ਗਰਮੀ ਦੇ ਨਾਲ ਭੁੱਜਣ ਲੱਗੇ ਹਨ। ਇਸ ਵਾਰ ਮੌਨਸੂਨ ਪੱਛੜ ਜਾਣ ਦੇ ਕਾਰਨ ਅਸਮਾਨ ‘ਚੋਂ ਅੱਗ ਵਰ੍ਹ ਰਹੀ ਹੈ। ਭਾਰਤ ਨੂੰ ਸਰਦੀ ਦਾ ਪ੍ਰਕੋਪ ਵੀ ਏਨਾ ਹੀ ਨਹੀਂ, ਸਗੋਂ ਇਸ ਤੋਂ ਵੀ ਵੱਧ ਮਾਰ ਪਾਉਂਦਾ ਹੈ। ਮੁਲਕ ਵਿੱਚ ਪੈ ਰਹੀ ਅਸਾਧਾਰਨ ਸਰਦੀ ਅਤੇ ਗਰਮੀ ਦੇ ਨਾਲ ਹਰ ਸਾਲ ਸਾਢੇ ਸੱਤ ਲੱਖ ਦੇ ਕਰੀਬ ਲੋਕ ਮੌਤ ਦੇ ਮੂੰਹ ਵਿੱਟ ਚਲੇ ਜਾਂਦੇ ਹਨ। ਅਸਟ੍ਰੇਲੀਆ ਦੀ ਇੱਕ ਯੂਨੀਵਰਸਿਟੀ ਵੱਲੋਂ ਅੱਜ ਕੀਤੇ ਸਰਵੇਖਣ ਨੂੰ ਲੈ ਕੇ ਅੱਜ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਹੈ ਕਿ ਦੁਨੀਆ ਭਰ ਵਿੱਚ ਅਸਾਧਾਰਨ ਗਰਮੀ ਅਤੇ ਸਰਦੀ ਨਾਲ 50 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ ਪਰ ਸਭ ਤੋਂ ਵੱਧ ਭਾਰਤ ਵਿੱਚ ਹੁੰਦੀਆਂ ਹਨ।
ਰਿਪੋਰਟ ਮੁਤਾਬਕ ਮੁਲਕ ਵਿੱਚ ਸਰਦੀ ਨਾਲ ਛੇ ਲੱਖ 50 ਹਜ਼ਾਰ ਅਤੇ ਗਰਮੀ ਨਾਲ 83 ਹਜ਼ਾਰ 700 ਮੌਤਾਂ ਹੋ ਰਹੀਆਂ ਹਨ। ਇਹ ਰਿਪੋਰਟ ਉੱਥੋਂ ਦੇ ਇੱਕ ਹੈਲਥ ਜਰਨਲ ਵਿੱਚ ਛਪੀ ਹੈ। ਇਸ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਗਲੋਬਲ ਵਾਰਮਿੰਗ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ।