The Khalas Tv Blog Punjab ਸੌਦਾ ਸਾਧ ਦੇ ਕੇਸ ਵਿੱਚ ਅੱਜ ਕੀ ਹੋਇਆ ਕੋਰਟ ਵਿੱਚ ?
Punjab

ਸੌਦਾ ਸਾਧ ਦੇ ਕੇਸ ਵਿੱਚ ਅੱਜ ਕੀ ਹੋਇਆ ਕੋਰਟ ਵਿੱਚ ?

‘ਦ ਖਾਲਸ ਬਿਊਰੋ:ਡੇਰਾ ਸਿਰਸਾ ਦੇ ਮੁੱਖੀ ਦੇ ਪ੍ਰੋਡਕਸ਼ਨ ਵਾਰੰਟ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਬਹਿਸ ਪੂਰੀ ਨਾ ਹੋ ਸਕੀ।ਅਦਾਲਤ ਨੇ ਅੰਤਮ ਬਹਿਸ ਲਈ 2 ਮਈ ਤਰੀਕ ਮੁਕਰਰ ਕਰ ਦਿੱਤੀ ਹੈ ।
ਡੇਰਾ ਮੁੱਖੀ ਰਾਮ ਰਹੀਮ ਦੇ ਪ੍ਰੋਡਕਸ਼ਨ ਵਾਰੰਟ ਤੇ ਅੱਜ ਬਹਿਸ ਹੋਈ ਹੈ ਤੇ ਸੌਦਾ ਸਾਧ ਦੇ ਵਕੀਲ ਨੇ ਅਦਾਲਤ ਵਿੱਚ ਇਹ ਗੱਲ ਰੱਖੀ ਹੈ ਕਿ ਹੇਠਲੀ ਅਦਾਲਤ ਵੱਲੋਂ ਇਹ ਕਿਹਾ ਗਿਆ ਸੀ ਕਿ ਪੇਸ਼ੀ ਵੀਡੀਉ ਕਾਨਫ਼ਰੰਸ ਰਾਹੀਂ ਹੋਵੇਗੀ ਤੇ ਇਸ ਲਈ ਡੇਰਾ ਮੁੱਖੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਦਾ ।ਉਧਰ ਐਡਵੋਕੇਟ ਜਰਨਲ ਦਾ ਇਹ ਕਹਿਣਾ ਸੀ ਕਿ ਡੇਰਾ ਮੁੱਖੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ।ਹੁਣ ਡੇਰੀ ਮੁੱਖੀ ਦੇ ਪ੍ਰੋਡਕਸ਼ਨ ਵਾਰੰਟ ਤੇ 2 ਮਈ ਨੂੰ ਬਹਿਸ ਪੂਰੀ ਹੋਵੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟ ਨੇ ਸੌਦਾ ਸਾਧ ਦੇ ਪ੍ਰੌਡਕਸ਼ਮਨ ਵਾਰੰਟ ਦੀ ਮੰਗ ਕੀਤੀ ਸੀ ਤੇ ਅਦਾਲਤ ਨੇ ਇਹ ਵਾਰੰਟ ਜਾਰੀ ਕਰ ਦਿੱਤੇ ਸੀ ਪਰ ਰਾਮ ਰਹੀਮ ਨੇ ਪੇਸ਼ੀ ਵਿੱਚ ਛੋਟ ਤੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਦੀ ਮੰਗ ਕੀਤੀ ਸੀ।ਜਿਸ ਤੇ ਹੁਣ 2 ਮਈ ਨੂੰ ਫਾਈਨਲ ਬਹਿਸ ਹੋਵੇਗੀ।ਰਾਮ ਰਹੀਮ ਸਾਧਵੀਆਂ ਦੇ ਬ ਲਾਤਕਾਰ ਤੇ ਕ ਤਲ ਮਾਮਲੇ ਵਿੱਚ ਪਹਿਲਾਂ ਹੀ ਰੋਹਤਕ ਦੀ ਸੁਨਾਰਿਆ ਜੇਲ ਵਿੱਚ ਬੰਦ ਹੈ ਤੇ ਸ ਜ਼ਾ ਭੁਗਤ ਰਿਹਾ ਹੈ ਤੇ ਬੇ ਅਦਬੀ ਮਾਮਲੇ ਵਿੱਚ ਹੁਣ ਉਸ ਦਾ ਨਾਂ ਆ ਗਿਆ ਹੈ,ਜਿਸ ਲਈ ਹੁਣ ਐਸਆਈਟੀ ਨੇ ਉਸ ਦੇ ਪ੍ਰੋਡਕਸ਼ਨ ਵਾ ਰੰਟ ਦੀ ਮੰਗ ਕੀਤੀ ਸੀ ।ਐਸਆਈਟੀ ਦਾ ਇਹ ਵੀ ਕਹਿਣਾ ਸੀ ਕਿ ਰਾਮ ਰਹੀਮ ਜਾਂਚ ਵਿੱਚ ਬਿਲਕੁਲ ਵੀ ਸਹਿਯੋਗ ਨਹੀਂ ਕਰ ਰਿਹਾ ।

Exit mobile version