The Khalas Tv Blog International ਦੇਸ਼ਾਂ ਦੀਆਂ ਪਾਬੰਦੀਆਂ ਦਾ ਰੂਸ ‘ਤੇ ਕੀ ਅਸਰ ਪਿਆ !
International

ਦੇਸ਼ਾਂ ਦੀਆਂ ਪਾਬੰਦੀਆਂ ਦਾ ਰੂਸ ‘ਤੇ ਕੀ ਅਸਰ ਪਿਆ !

‘ਦ ਖ਼ਾਲਸ ਬਿਊਰੋ : ਰੂਸ ਵੱਲੋਂ ਯੂਕਰੇਨ ਤੇ ਕੀਤੇ ਜਾ ਰਹੇ ਹ ਮਲੇ ਪਿਛੋਂ ਰੂਸ ਨਾਲ ਵਪਾਰਕ ਸੰਬੰਧ ਖਤਮ ਕਰਨ ਵਾਲੀਆਂ ਤੇ ਰੂਸ ਛੱਡ ਕੇ ਜਾਣ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਰੂਸ ਦੇ ਬੈਂਕਾਂ ਉੱਤੇ ਯੂਰਪ ਦੇਸ਼ਾਂ ਦੀਆਂ ਪਾਬੰਦੀਆਂ ਦਾ ਅਸਰ ਹੁਣ ਦਿਖਣ ਨੂੰ ਮਿਲਿਆ ਹੈ। ਇਸ ਵਿਚਕਾਰ ਰੂਸ ਦੇ ਸੈਂਟਰਲ ਬੈਂਕ ਨੇ ਆਪਣੀ ਵਿਆਜ ਦਰ ਵਿੱਚ ਵੱਡਾ ਇਜ਼ਾਫਾ ਕੀਤਾ ਹੈ। ਰੂਸ ਦੇ ਸੈਂਟਰਲ ਬੈਂਕ ਨੇ ਵਿਆਜ ਦਰ ਨੂੰ 9.5 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰ ਦਿੱਤਾ ਹੈ। ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੀ ਵਜ੍ਹਾ ਕਰਕੇ ਰੂਸ ਦੀ ਮੁਦਰਾ ਰੂਬਲ ਦੇ ਡਿੱਗਦੇ ਦਾਮਾਂ ਅਤੇ ਮਹਿੰਗਾਈ ‘ਤੇ ਲਗਾਮ ਕੱਸਣ ਦੇ ਇਰਾਦੇ ਦੇ ਨਾਲ ਇਹ ਕਦਮ ਉਠਾਇਆ ਹੈ। ਵਿੱਤ ਮੰਤਰਾਲੇ ਮੁਤਾਬਕ ਮਾਸਕੋ ਨੇ ਕੰਪਨੀਆਂ ਨੂੰ ਆਪਣੀ ਵਿਦੇਸ਼ੀ ਮੁਦਰਾ ਮਾਲੀਆ (ਰਾਜਸਨ) ਦਾ 80 ਫ਼ੀਸਦੀ ਵੇਚਣ ਦਾ ਵੀ ਆਦੇਸ਼ ਦਿੱਤਾ ਹੈ।

ਅਰਥਸ਼ਾਸਤਰੀ ਲਿੰਡ ਯਿਊਹ ਕਹਿੰਦੇ ਹਨ ਕਿ ਰੂਸ ਉੱਪਰ ਪਾਬੰਦੀਆਂ ਦਾ ਅਸਰ ਇਸ ਦੀ ਆਰਥਿਕਤਾ ਉੱਪਰ ਪੈਣ ਲੱਗਿਆ ਹੈ। ਵਿਆਜ ਦਰਾਂ 20% ਤੱਕ ਚੜ੍ਹ ਗਈਆਂ ਹਨ। ਇਸ ਦਾ ਅਰਥ ਹੋਇਆ ਕਿ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ। ਯਿਊਹ ਕਹਿੰਦੇ ਹਨ ਕਿ ਅਮਰੀਰਾ ਰੂਸ ਤੋਂ ਤੇਲ ਅਤੇ ਗੈਸ ਦੀ ਖ਼ਰੀਦ ਬੰਦ ਕਰਨ ਜਾ ਰਿਹਾ ਹੈ ਇਸ ਦਾ ਵੀ ਅਸਰ ਪਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਰੂਸ ਦੀ ਆਰਥਿਕਤਾ ਚੰਗੀ ਸਥਿਤੀ ਵਿੱਚ ਹੈ। ਫਿਰ ਵੀ ਇਨ੍ਹਾਂ ਪਾਬੰਦੀਆਂ ਕਾਰਨ ਪੁਤਿਨ ਲਈ ਜੰਗ ਨੂੰ ਫੰਡ ਕਰਨਾ ਮੁਸ਼ਕਲ ਹੋਵਗਾ। ਸੰਭਾਵਨਾ ਹੈ ਕਿ ਰੂਸ ਦੀ ਆਰਥਿਕਤਾ 12% ਸੁੰਗੜੇਗੀ। ਇਸ ਨਾਲ ਰੂਸ ਦੇ ਲੋਕਾਂ ਉੱਪਰ ਕਾਫ਼ੀ ਅਸਰ ਪਵੇਗਾ।

Exit mobile version