The Khalas Tv Blog India ਸਿਆਸੀ ਪਾਰਟੀ ਦੇ ਵਰਕਰਾਂ ਨੇ ਸਿੱਖ ਪੁਲਿਸ ਅਫ਼ਸਰ ਨੂੰ ਕਿਹਾ ‘ਖਾਲਿਸਤਾਨ’ ! ‘ਮੇਰੀ ਪੱਗ ਵੇਖ ਕੇ ਤੁਸੀਂ ਮੈਨੂੰ ਖਾਲਿਸਤਾਨੀ ਕਿਹਾ ਮੈਂ ਐਕਸ਼ਨ ਲਵਾਂਗਾ’ !
India Punjab Religion

ਸਿਆਸੀ ਪਾਰਟੀ ਦੇ ਵਰਕਰਾਂ ਨੇ ਸਿੱਖ ਪੁਲਿਸ ਅਫ਼ਸਰ ਨੂੰ ਕਿਹਾ ‘ਖਾਲਿਸਤਾਨ’ ! ‘ਮੇਰੀ ਪੱਗ ਵੇਖ ਕੇ ਤੁਸੀਂ ਮੈਨੂੰ ਖਾਲਿਸਤਾਨੀ ਕਿਹਾ ਮੈਂ ਐਕਸ਼ਨ ਲਵਾਂਗਾ’ !

ਬਿਉਰੋ ਰਿਪੋਰਟ : ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਇੱਕ ਸਿੱਖ ਪੁਲਿਸ ਅਫਸਰ ਦੀ ਵੀਡੀਓ ਸ਼ੇਅਰ ਕੀਤਾ ਹੈ । ਜੋ ਪੱਛਮੀ ਬੰਗਾਲ ਵਿੱਚ ਬੀਜੇਪੀ ਦੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵੱਧਣ ਤੋਂ ਰੋਕ ਰਿਹਾ ਸੀ ਤਾਂ ਭੀੜ ਵਿੱਚ ਸ਼ਾਮਲ ਔਰਤਾਂ ਨੇ ਸਿੱਖ ਪੁਲਿਸ ਅਫਸਰ ਨੂੰ ਖਾਲਿਸਤਾਨ ਕਿਹਾ । ਸਿੱਖ ਪੁਲਿਸ ਅਫਸਰ ਨੇ ਇਸ ਦਾ ਮੂੰਹ ਤੋਂ ਜਵਾਬ ਦਿੰਦੇ ਹੋਏ ਕਿਹਾ ਮੈਂ ਪੱਗ ਪਾਈ ਹੈ ਤੁਸੀਂ ਇਸ ਲਈ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ,ਮੈਂ ਸਿਰਫ ਆਪਣੀ ਡਿਉਟੀ ਕਰ ਰਿਹਾ ਹਾਂ । ਪੁਲਿਸ ਅਫਸਰ ਨੇ ਵਾਰ-ਵਾਰ ਆਪਣੀ ਪੱਗ ਦਾ ਹਵਾਲਾਂ ਦਿੰਦੇ ਹੋਏ ਕਿ ਪੱਗ ਦੀ ਵਜ੍ਹਾ ਕਰਕੇ ਤੁਸੀਂ ਮੈਨੂੰ ਖਾਲਿਸਤਾਨ ਕਿਉਂ ਕਹਿ ਰਹੇ ਹੋ । ਮੈਂ ਤੁਹਾਡੇ ਖਿਲਾਫ ਸਖਤ ਐਕਸ਼ਨ ਲਵਾਂਗਾ । ਮੈਂ ਤੁਹਾਡੇ ਧਰਮ ਦੇ ਬਾਰੇ ਕੁੱਝ ਨਹੀਂ ਬੋਲਿਆ ਤੁਸੀਂ ਮੇਰੇ ਧਰਮ ਦੇ ਬਾਰੇ ਕਿਵੇਂ ਬੋਲ ਸਕਦੇ ਹੋ।  ਇਸ ਵੀਡੀਓ ਵਿੱਚ ਸਿੱਖ ਪੁਲਿਸ ਅਫਸਰ ਖਿਲਾਫ ਕੀਤੀ ਗਈ ਟਿਪਣੀਆਂ ‘ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਸ ਨੂੰ ਸੀਨੀਅਸ ਅਪਰਾਧ ਦੱਸਦੇ ਹੋਏ ਹੇਟ ਕ੍ਰਾਈਮ ਕਿਹਾ । ਉਨ੍ਹਾਂ ਕਿਹਾ ਜਿੰਨਾਂ ਨੇ ਸਿੱਖ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਿਹਾ ਹੈ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ । ਦਲਜੀਤ ਚੀਮਾ ਨੇ ਕਿਹਾ ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਸਿੱਖਾਂ ਨੂੰ ਇਸੇ ਤਰ੍ਹਾਂ ਪਹਿਲਾਂ ਵੀ ਬੇਇੱਜ਼ਤ ਕੀਤਾ ਗਿਆ ਹੈ । ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪਹਿਲਾਂ ਅਤੇ ਹੁਣ ਵੀ ਖਾਲਿਸਤਾਨੀ ਲੇਬਰ ਲਗਾਇਆ ਗਿਆ ਹੈ । ਇਸ ਤੋਂ ਪਹਿਲਾਂ ਕੁਝ ਖਿਡਾਰੀਆਂ ਨੂੰ ਖਾਲਿਸਤਾਨੀ ਦੱਸਿਆ ਗਿਆ ਸੀ। ਹੁਣ ਸਿੱਖ ਅਫਸਰ ਦੇ ਨਾਲ ਅਜਿਹਾ ਸਲੂਕ ਕੀਤਾ ਗਿਆ ਹੈ। ਸਿਰਫ ਇੰਨਾਂ ਹੀ ਨਹੀਂ ਚੋਣਾਂ ਦੌਰਾਨ ਕੁਝ ਸਿਆਸਤਦਾਨ ਵੀ ਅਜਿਹੀ ਤਕਰੀਰਾ ਕਰਦੇ ਹਨ। ਕੇਂਦਰ ਅਤੇ ਸੂਬਾ ਸਰਕਾਰ ਅਜਿਹੀ ਹੇਟ ਸਪੀਚ ਨੂੰ ਸੰਜੀਦਗੀ ਨਾਲ ਲਏ। ਸਾਰੀਆਂ ਹੀ ਪਾਰਟੀਆਂ ਇਸ ਦੀ ਸੰਜੀਦਗੀ ਨੂੰ ਸਮਝਣ ਅਤੇ ਇਸ਼ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣ ।

 

ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸ ‘ਤੇ ਟਵੀਟ ਕਰਦੇ ਹੋਏ ਲਿਖਿਆ ਬੀਜੇਪੀ ਮੁਤਾਬਿਕ ਹਰ ਇੱਕ ਪਗੜੀ ਧਾਰੀ ਸਿੱਖ ਖਾਲਿਸਤਾਨੀ ਹੈ । ਬੀਜੇਪੀ ਦੀ ਵੰਡਣ ਦੀ ਸਿਆਸੀ ਨੀਤੀ ਦਾ ਇਹ ਸ਼ਰਮਨਾਕ ਕਾਰਾ ਹੈ । ਮੈਂ ਸਿੱਖ ਭੈਣਾਂ ਅਤੇ ਭਰਾਵਾਂ ਖਿਲਾਫ ਕੀਤੀ ਗਈ ਅਪਮਾਨਜਕ ਟਿਪਣੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹਾਂ ਜਿੰਨਾਂ ਨੇ ਦੇਸ਼ ਦੀ ਸੇਵਾਂ ਦੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਅਸੀਂ ਪੱਛਮੀ ਬੰਗਾਲ ਵਿੱਚ ਸਮਾਜਿਕ ਸਦਭਾਵਨਾ ਬਣਾਉਣ ਦਾ ਯਕੀਨ ਦਿਵਾਉਂਦੇ ਹਾਂ ਅਤੇ ਕਾਨੂੰਨ ਦੇ ਮੁਤਾਬਿਕ ਕਦਮ ਚੁੱਕਾਗੇ ਤਾਂਕੀ ਮਹੌਲ ਨੂੰ ਖਰਾਬ ਕਰਨ ਨਾ ਕੀਤਾ ਜਾਵੇ ।

Exit mobile version