ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੇਟਲਿਫਟਰ ਵਿਕਾਸ ਠਾਕੁਰ ਅਤੇ ਲਵਪ੍ਰੀਤ 13 ਅਗਸਤ ਨੂੰ ਮਿਲਣਗੇ
‘ਦ ਖ਼ਾਲਸ ਬਿਊਰੋ :- ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦੇ 4 ਖਿਡਾਰੀਆਂ ਨੇ ਵੇਟਲਿਫਟਿੰਗ ਵਿੱਚ ਮੈਡਲ ਜਿੱਤਿਆ ਸੀ ਜਿਨ੍ਹਾਂ ਵਿੱਚੋਂ 2 ਖਿਡਾਰੀ ਵਿਕਾਲ ਠਾਕੁਰ ਅਤੇ ਲਵਨਪ੍ਰੀਤ ਸਿੰਘ ਦੀ ਦੋਸਤੀ ਕਾਫੀ ਗਹਿਰੀ ਹੈ। 13 ਅਗਸਤ ਨੂੰ ਦੋਵਾਂ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਹੋਵੇਗੀ। ਇਸ ਦੌਰਾਨ ਦੋਵਾਂ ਨੇ ਤੈਅ ਕੀਤਾ ਹੈ ਕਿ ਉਹ ਆਪਣੇ ਮਨ ਦੀ ਗੱਲ ਪ੍ਰਧਾਨ ਮੰਤਰੀ ਨੂੰ ਜ਼ਰੂਰ ਦੱਸਣਗੇ, ਕਾਮਨਵੈਲਥ ਖੇਡਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖਿਡਾਰੀਆਂ ਦਾ ਕਾਫੀ ਹੌਂਸਲਾ ਵਧਾਇਆ ਸੀ।
ਇਹ ਹੈ ਲਵਪ੍ਰੀਤ ਅਤੇ ਵਿਕਾਸ ਠਾਕੁਰ ਦੇ ਮਨ ਦੀ ਗੱਲ
ਵਿਕਾਸ ਠਾਕੁਰ ਅਤੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮਿਲ ਕੇ ਉਹ ਆਪਣੇ ਮਨ ਦੀ ਗੱਲ ਦੱਸਣਗੇ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ, ਜਿਹੜੇ ਖਿਡਾਰੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਉਨ੍ਹਾਂ ਨੂੰ ਕੇਂਦਰ ਦੇ ਨਾਲ ਸੂਬਾ ਸਰਕਾਰਾਂ ਵੀ ਉਤਸ਼ਾਹਿਤ ਕਰਨ,ਖਿਡਾਰੀਆਂ ਦੀ ਖੇਡਣ ਦੀ ਇੱਕ ਉਮਰ ਹੁੰਦੀ ਹੈ,ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਖਿਡਾਰੀ ਨੂੰ ਉਸ ਦੀ ਸਿੱਖਿਆ ਦੇ ਅਧਾਰ ‘ਤੇ ਨੌਕਰੀ ਦੇਵੇ ਤਾਂਕਿ ਉਸ ਦਾ ਭਵਿੱਖ ਸੁਰੱਖਿਅਤ ਰਹਿ ਸਕੇ ਅਤੇ ਨੌਜਵਾਨ ਉਤਸ਼ਾਹਿਤ ਹੋ ਸਕਣ, ਵਿਕਾਸ ਨੇ ਦੱਸਿਆ ਕਿ ਉਹ ਰੇਲਵੇ ਕਲੋਨੀ ਵਿੱਚ ਰਹਿੰਦਾ ਸੀ ਪਰ ਜਿਵੇਂ-ਜਿਵੇਂ ਉਨ੍ਹਾਂ ਨੇ ਤਰੱਕੀ ਕੀਤੀ, ਨਵਾਂ ਘਰ ਬਣਾਇਆ ਪਰ 2 ਸਾਲ ਤੋਂ ਉਹ ਆਪਣੇ ਘਰ ਵਿੱਚ ਸਿਰਫ਼ 20 ਦਿਨ ਹੀ ਰਿਹਾ ਕਿਉਂਕਿ ਬਾਕੀ ਸਮਾਂ ਪ੍ਰੈਕਟਿਸ ਵਿੱਚ ਹੀ ਗੁਜ਼ਰ ਜਾਂਦਾ ਸੀ, ਇਸ ਲਈ ਜਦੋਂ ਵੀ ਉਹ ਰਿਟਾਇਰਡ ਹੋਣ ਤਾਂ ਉਨ੍ਹਾਂ ਨੂੰ ਆਪਣੇ ਘਰ ਦੇ ਨਜ਼ਦੀਕ ਹੀ ਨੌਕਰੀ ਮਿਲੇ ਤਾਂਕਿ ਦੇਸ਼ ਦੀ ਸੇਵਾ ਤੋਂ ਬਾਅਦ ਉਹ ਆਪਣੇ ਮਾਪਿਆ ਦੇ ਨਾਲ ਰਹਿ ਕੇ ਉਨ੍ਹਾਂ ਦੀ ਸੇਵਾ ਕਰ ਸਕਣ।
ਵਿਕਾਸ ਅਤੇ ਲਵਪ੍ਰੀਤ ਦੋਵੇਂ ਮੂਸੇਵਾਲਾ ਦੇ ਫੈਨ
ਵਿਕਾਸ ਅਤੇ ਲਵਪ੍ਰੀਤ ਦੋਵੇਂ ਹੀ ਸਿੱਧੂ ਮੂਸੇਵਾਲਾ ਦੇ ਫੈਨ ਨੇ,ਦੋਵਾਂ ਨੇ ਮੈਡਲ ਜਿੱਤਣ ਤੋਂ ਬਾਅਦ ਮੂਸੇਵਾਲਾ ਦੇ ਸਟਾਇਲ ਵਿੱਚ ਪੱਟ ‘ਤੇ ਥਾਪੀ ਮਾਰੀ ਸੀ,ਵਿਕਾਸ ਅਤੇ ਲਵਪ੍ਰੀਤ ਨੇ ਇਹ ਫੋਟੋ ਆਪਣੇ ਫੇਸਬੁਕ ਪੇਜ ‘ਤੇ ਵੀ ਸ਼ੇਅਰ ਕੀਤੀ ਸੀ,ਲਵਪ੍ਰੀਤ ਨੇ ਵੇਟਲਿਫਟਿੰਗ ਦੀ 109 ਕਿਲੋਗਰਾਮ ਕੈਟਾਗਿਰੀ ਵਿੱਚ ਕਾਂਸੇ ਦਾ ਤਗਮਾ ਹਾਸਲ ਕੀਤਾ ਸੀ ਜਦਕਿ ਵਿਕਾਸ ਠਾਕੁਰ ਨੇ ਸਿਲਵਰ ਮੈਡਲ ਹਾਸਲ ਕੀਤਾ ਸੀ, ਇਹ ਮੈਡਲ ਜਿੱਤ ਕੇ ਕਾਮਨਵੈਲਥ ਖੇਡਾਂ ਵਿੱਚ ਵਿਕਾਸ ਨੇ ਮੈਡਲ ਦੀ ਹੈਟ੍ਰਿਕ ਲਗਾਈ ਹੈ।