The Khalas Tv Blog Punjab ਕੱਲ੍ਹ ਤੋਂ ਪੂਰੇ ਪੰਜਾਬ ‘ਚ ਨਵੇਂ ਨਿਯਮ ਲਾਗੂ, ਸਾਰੇ ਨਿਯਮ ਪੜ੍ਹੋ
Punjab

ਕੱਲ੍ਹ ਤੋਂ ਪੂਰੇ ਪੰਜਾਬ ‘ਚ ਨਵੇਂ ਨਿਯਮ ਲਾਗੂ, ਸਾਰੇ ਨਿਯਮ ਪੜ੍ਹੋ

‘ਦ ਖ਼ਾਲਸ ਬਿਊਰੋ :- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਕੋਰੋਨਾ ਦੇ ਵੱਧਦੇ ਕਹਿਰ ਨੂੰ ਲੈ ਕੇ ਮਿਸ਼ਨ ਫਤਿਹ ਮੁਹਿੰਮ ਦੇ ਤਹਿਤ ਆਨਲਾਈਨ ਕੈਬਨਿਟ ਬੈਠਕ ਨੂੰ ਸੰਬੋਧਨ ਕਰਦਿਆਂ ਸੂਬੇ ‘ਚ ਕੋਰੋਨਾ ਕਾਰਨ ਵਿਘੜਦੇ ਹਾਲਾਤ ਨੂੰ ਵੇਖਦਿਆਂ ਕੁੱਝ ਅਹਿਮ ਫੈਸਲੇ ਲਿੱਤੇ ਹਨ। ਕੈਪਟਨ ਨੇ ਬੈਠਕ ‘ਚ ਅਹਿਮ ਫੈਸਲਾ ਲੈਂਦਿਆ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਫਿਰ ਤੋਂ ਵੀਕਐਂਡ ਲਾਕਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਜਿਸ ਮੁਤਾਲਿਕ ਹੇਠ ਲਿਖੀ ਅਡਵਾਈਜ਼ਰੀ ਦਿੱਤੀ ਗਈ ਹੈ।

  1. ਕੱਲ੍ਹ 21 ਅਗਸਤ ਤੋਂ ਹਰ-ਰੋਜ਼ ਰਾਤ 7 ਵਜੇ ਤੋਂ ਸਵੇਰ 5 ਵਜੇ ਤੱਕ ਪੂਰੇ ਪੰਜਾਬ ‘ਚ ਕਰਫਿਊ ਲੱਗੇਗਾ।
  2.  21 ਅਗਸਤ ਯਾਨਿ ਕੱਲ੍ਹ ਸ਼ੁੱਕਰਵਾਰ ਤੋਂ 31 ਅਗਸਤ ਤੱਕ ਪੰਜਾਬ ਦੇ ਸਾਰੇ 167 ਜ਼ਿਲ੍ਹਿਆਂ ਤੇ ਕਸਬਿਆਂ ‘ਚ ਸ਼ਖਤੀ ਨਾਲ ਕਰਫਿਊ ਲੱਗੇਗਾ।
  3. 31 ਅਗਸਤ ਤੱਕ ਕਰਫਿਊ ਸਬੰਧੀ ਸਾਰੇ ਨਵੇਂ ਨਿਯਮ ਲਾਗੂ ਰਹਿਣਗੇ।
  4. ਪੰਜਾਬ ਦੇ ਡੀਜੀਪੀ ਨੂੰ ਸੂਬੇ ‘ਚ ਲੋਕ ਰੈਲੀਆਂ ਦੇ ਇਕੱਠ ‘ਤੇ ਮੁਕੰਮਲ ਰੋਕ ਤੇ ਸਖਤੀ ਕਰਨ ਦੇ ਆਦੇਸ਼ ਦਿੱਤੇ ਗਏ।
  5. ਕੈਪਟਨ ਨੇ ਆਪਣੀ ਪਾਰਟੀ ਕਾਂਗਰਸ ਤੇ ਵੀ ਚੈੱਕ ਰੱਖਣ ਲਈ ਕਹਿ ਦਿੱਤਾ ਹੈ।
  6. ਵਿਆਹ ਤੇ ਮੌਤ ਦੇ ਸਮਾਗਮਾਂ ਨੂੰ ਛੱਡ ਕੇ ਬਾਕੀ ਸਾਰੇ ਜਨਤਕ ਇਕੱਠਾਂ ਤੇ ਰੋਕ ਲਗਾ ਦਿੱਤੀ ਗਈ ਹੈ।
  7. ਸਾਰੇ ਪ੍ਰਾਈਵੇਟ ਤੇ ਸਰਕਾਰੀ ਦਫ਼ਤਰਾਂ ‘ਚ 50 ਫੀਸਦੀ ਤੱਕ ਮੁਲਾਜ਼ਮਾਂ ਨੂੰ ਬੁਲਾਏ ਜਾਣ ਦੀ ਹਿਦਾਇਤ ਦਿੱਤੀ ਗਈ ਹੈ।
  8. ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਤੇ ਮੁਹਾਲੀ ‘ਚ ਮੁੜ ਤੋਂ ਸਖ਼ਤ ਪਾਬੰਦੀਆਂ ਲਾਗੂ।
  9. ਇਨ੍ਹਾਂ ਸ਼ਹਿਰਾਂ ‘ਚ ਗੈਰ ਜ਼ਰੂਰੀ ਸਮਾਨ ਸਬੰਧੀ 50 ਫੀਸਦੀ ਤੱਕ ਹੀ ਦੁਕਾਨਾਂ ਖੁੱਲ੍ਹਣਗੀਆਂ।
  10. ਇਨ੍ਹਾਂ ਸ਼ਹਿਰਾਂ ‘ਚ ਬੱਸਾਂ ਤੇ ਹੋਰ ਜਨਤਕ ਵਾਹਨ 50 ਫੀਸਦੀ ਤੱਕ ਚੱਲਣਗੇ।
  11. ਇਨ੍ਹਾਂ ਸ਼ਹਿਰਾਂ ‘ਚ ਨਿੱਜੀ ਕਾਰਾਂ ‘ਚ 3 ਜਣੇ ਹੀ ਬਹਿ ਸਕਣਗੇ।
  12. ਇਨਾਂ 5 ਜ਼ਿਲਿਆਂ ‘ਚ ਪੂਰੇ ਪੰਜਾਬ ਦੇ 80 ਫੀਸਦੀ ਕੇਸ ਆ ਰਹੇ ਹਨ।
  13. ਕੈਪਟਨ ਨੇ ਪੂਰੇ ਪੰਜਾਬ ‘ਚ ਇੱਕ ਦਿਨ ‘ਚ 30000 ਟੈਸਟ ਕਰਨ ਦੇ ਆਦੇਸ਼ ਦਿੱਤੇ।
  14. ਪਾਜ਼ਿਟਿਵ ਲੋਕਾਂ ਦੇ ਕਾਨਟੈਕਸ ਨੂੰ ਹਰ ਹਾਲਤ ‘ਚ ਟਰੇਸ ਕੀਤਾ ਜਾਵੇਗਾ।
  15. ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਐਨਜੀਓ ਤੇ ਸਿਆਸਤਦਾਨਾਂ ਦੀ ਮਦਦ ਲੈਣ ਲਈ ਵੀ ਕਿਹਾ ਗਿਆ।
  16. ਜ਼ਿਆਦਾ ਲੋੜ ਪੈਣ ‘ਤੇ ਆਵਾਜਾਈ ‘ਤੇ ਵੀ ਮੁੜ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ।

ਇਹ ਐਲਾਨ ਕਰਦਿਆਂ ਕੈਪਟਨ ਨੇ ਕਿਹਾ ਕਿ ਪੰਜਾਬ ਕੈਬਿਨੇਟ ਦੀ ਅਗਲੀ ਮੀਟਿੰਗ 25 ਅਗਸਤ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 3 ਵਜੇ ਵੀਡੀੳ ਕਾਨਫਰੰਸਿੰਗ ਰਾਹੀਂ ਹੀ ਹੋਵੇਗੀ।

Exit mobile version