The Khalas Tv Blog India Breaking News-ਚੰਡੀਗੜ੍ਹ ਪ੍ਰਸ਼ਾਸ਼ਨ ਨੇ ਵੀ ਕਰ ਦਿੱਤਾ ਵੀਕੈਂਡ ਕਰਫਿਊ ਦਾ ਐਲਾਨ, 6 ਵਜੇ ਦੁਕਾਨਾਂ ਬੰਦ
India Punjab

Breaking News-ਚੰਡੀਗੜ੍ਹ ਪ੍ਰਸ਼ਾਸ਼ਨ ਨੇ ਵੀ ਕਰ ਦਿੱਤਾ ਵੀਕੈਂਡ ਕਰਫਿਊ ਦਾ ਐਲਾਨ, 6 ਵਜੇ ਦੁਕਾਨਾਂ ਬੰਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਕੋਰੋਨਾ ਦੀ ਵਧ ਰਹੀ ਲਾਗ ਦੇ ਮੱਦੇਨਜ਼ਰ ਪੰਜਾਬ ਵਾਂਗ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਵੱਡਾ ਫੈਸਲਾ ਲੈ ਲਿਆ ਹੈ। ਹੁਣ ਨਾਈਟ ਕਰਫਿਊ ਦਾ ਸਮਾਂ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ।


ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਵੀਕੇਂਡ ਕਰਫਿਊ ਲੱਗੇਗਾ।


ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ, ਮਲਟੀਪਲੈਕਸ ਸ਼ਾਮ ਪੰਜ ਵਜੇ ਬੰਦ ਹੋ ਜਾਣਗੀਆਂ ਅਤੇ ਹੋਮ ਡਿਲਵਰੀ 9 ਵਜੇ ਤੱਕ ਜਾਰੀ ਰਹੇਗੀ।


ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਰਾਤ ਦੇ ਕਰਫਿਊ ਦੌਰਾਨ ਬੰਦ ਰਹਿਣਗੀਆਂ ਤੇ ਵੀਕੈਂਡ ਕਰਫਿਊ ਦੌਰਾਨ ਸਾਰੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ‘ਤੇ ਕੰਮਕਾਜ ਕੀਤਾ ਜਾ ਸਕੇਗਾ।


ਰਾਤ ਦੇ ਕਰਫਿਊ ਦਾ ਸਮਾਂ ਕੱਲ੍ਹ ਯਾਨੀ 29 ਅਪ੍ਰੈਲ ਤੋਂ ਲਾਗੂ ਹੋਵੇਗਾ।

Exit mobile version