ਚੰਡੀਗੜ੍ਹ (29 ਮਾਰਚ, 2026): ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਅੱਜ ਸਵੇਰੇ ਤੋਂ ਹੀ ਮੁਹਾਲੀ, ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੂੰਦਾ-ਬਾਂਦੀ ਹੋ ਰਹੀ ਹੈ। ਮੌਸਮ ਵਿਭਾਗ ਨੇ ਅੱਜ 29 ਅਤੇ ਭਲਕੇ 30 ਮਾਰਚ ਲਈ ਸੂਬੇ ਵਿੱਚ ਮੀਂਹ, ਗਰਜ-ਚਮਕ ਅਤੇ ਤੇਜ਼ ਹਨ੍ਹੇਰੀ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿਖੇ 33.3 ਡਿਗਰੀ ਦਰਜ ਕੀਤਾ ਗਿਆ, ਜਦਕਿ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਤਾਪਮਾਨ ਬਠਿੰਡਾ ਵਿਖੇ 10 ਡਿਗਰੀ ਰਿਹਾ। ਵੈਸਟਰਨ ਡਿਸਟਰਬੈਂਸ ਦੇ ਪਹਾੜਾਂ ’ਤੇ ਪਹੁੰਚਣ ਕਾਰਨ ਅਗਲੇ ਦੋ ਦਿਨ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ।
Observed #Maximum #Temperature over #Punjab, #Haryana & #Chandigarh dated 28-03-2026 pic.twitter.com/SKWDqcmJD9
— IMD Chandigarh (@IMD_Chandigarh) March 28, 2026
ਕਿੱਥੇ-ਕਿੱਥੇ ਹੋਵੇਗੀ ਬਾਰਿਸ਼?
-
- ਮੱਧਮ ਤੋਂ ਭਾਰੀ ਮੀਂਹ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੁਹਾਲੀ ਵਿੱਚ ਕਈ ਥਾਵਾਂ ’ਤੇ ਮੀਂਹ ਪੈ ਸਕਦਾ ਹੈ।
- ਹਲਕੀ ਬਾਰਿਸ਼: ਤਰਨਤਾਰਨ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਹਲਕੇ ਮੀਂਹ ਦੀ ਉਮੀਦ ਹੈ।
- ਗੜੇਮਾਰੀ ਦਾ ਖ਼ਤਰਾ: ਮਾਝਾ ਅਤੇ ਦੋਆਬਾ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਦੇ ਨਾਲ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਖ਼ਦਸ਼ਾ ਹੈ।
WEATHER WARNING AND RAINFALL MAP #PUNJAB #HARYANA DATED 28-03-2026 pic.twitter.com/e5gNssyaat
— IMD Chandigarh (@IMD_Chandigarh) March 28, 2026
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ 31 ਮਾਰਚ ਤੋਂ ਮੀਂਹ ਦੀ ਤੀਬਰਤਾ ਘਟਣੀ ਸ਼ੁਰੂ ਹੋ ਜਾਵੇਗੀ, ਪਰ 3 ਅਪ੍ਰੈਲ ਤੱਕ ਕੁਝ ਥਾਵਾਂ ’ਤੇ ਹਲਕੀ ਬੂੰਦਾ-ਬਾਂਦੀ ਜਾਰੀ ਰਹਿ ਸਕਦੀ ਹੈ।

