The Khalas Tv Blog Punjab ਸਾਨੂੰ ਬੀਬੀ ਜਗੀਰ ਕੌਰ ਨਾਲ ਹਮਦਰਦੀ ਹੈ! ਬੀਬੀ ਦੀ ਫਿਲਮ ਚੱਲਣ ਤੋਂ ਪਹਿਲਾਂ ਹੋਈ ਫਲਾਪ
Punjab

ਸਾਨੂੰ ਬੀਬੀ ਜਗੀਰ ਕੌਰ ਨਾਲ ਹਮਦਰਦੀ ਹੈ! ਬੀਬੀ ਦੀ ਫਿਲਮ ਚੱਲਣ ਤੋਂ ਪਹਿਲਾਂ ਹੋਈ ਫਲਾਪ

ਬਿਉਰੋ ਰਿਪੋਰਟ – ਹਰਜਿੰਦਰ ਸਿੰਘ ਧਾਮੀ ( Harjinder singh Dhami) ਨੇ ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਚੋਣ ਜਿੱਤਣ ਤੋਂ ਬਾਅਦ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਖਾਲਸਾ ਪੰਥ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਆਰਐਸਐਸ ਅਤੇ ਭਾਜਪਾ ਨੇ ਬੀਬੀ ਜਗੀਰ ਕੌਰ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਇੱਥੋਂ ਤੱਕ ਕਿ ਕਈ ਮੈਂਬਰਾਂ ਨੂੰ ਲਾਲਚ ਦੇਣ ਅਤੇ ਧਮਕਾਇਆ ਤੱਕ ਵੀ ਗਿਆ ਹੈ ਪਰ ਕੋਈ ਵੀ ਲਾਲਚ ਵਿਚ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਚਾਹੁੰਦੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੀ ਤਰ੍ਹਾਂ ਹੋ ਜਾਵੇ, ਜਿੱਥੇਂ ਕੇਂਦਰ ਸਰਕਾਰ ਆਪਣੀ ਮਰਜੀ ਕਰ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਨੂੰ ਛੱਡ ਕੇ ਗਏ ਲੀਡਰਾਂ ਨੂੰ ਵਾਪਸੀ ਦਾ ਸੱਦਾ ਦਿੱਤਾ ਹੈ।

ਧਾਮੀ ਨੇ ਬੀਬੀ ਜਗੀਰ ਕੌਰ ਵੱਲੋਂ ਦਿੱਤੇ ਬਿਆਨ ਕਿ ਮੈਂਬਰਾਂ ਦੀ ਜਮੀਰ ਮਰ ਗਈ ਹੈ,ਉਸ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਜਿੱਤ ਜਾਂਦੀ ਤਾਂ ਇੰਨਾ ਕਹਿਣਾ ਸੀ ਕਿ ਮੈਂਬਰਾਂ ਦੀ ਜਮੀਰ ਜਾਗਦੀ ਹੈ ਪਰ ਹੁਣ ਉਹ ਅਜਿਹੇ ਬਿਆਨ ਦੇ ਰਹੇ ਹਨ। ਧਾਮੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਪੰਥ ਵਿਰੋਧੀ ਤਾਕਤਾਂ ਅਤੇ ਪੰਥ ਦੇ ਸਿਥਾਤਾਂ ਦਾ ਖਿਲਾਫ ਖੜ੍ਹੇ ਹੋਣ ਵਾਲੇ ਲੋਕਾਂ ਨਾਲ ਖੜ੍ਹੀ ਹੈ ਅਤੇ ਇਹ ਹੁਣ ਆਰਐਸਐਸ ਦੇ ਰਸਤੇ ਤੇ ਚੱਲ ਕੇ ਸਾਨੂੰ ਜਮੀਰਾਂ ਦਾ ਮਤਲਬ ਦੱਸ ਰਹੇ ਹਨ। ਇੰਨ੍ਹਾਂ ਦੀ ਕਹਿਣੀ ਅਤੇ ਕਰਨੀ ਵਿਚ ਫਰਕ ਹੈ। ਦਲਜੀਤ ਸਿੰਘ ਚੀਮਾਂ ਨੇ ਬੀਬੀ ਜਗੀਰ ਕੌਰ ਦੇ ਉਸ ਬਿਆਨ ਤੇ ਕਿਹਾ ਕਿ ਸਾਨੂੰ ਬੀਬੀ ਜਗੀਰ  ਕੌਰ ਜੀ ਨਾਲ ਪੂਰੀ ਹਮਦਰਦੀ ਹੈ, ਕਿਉਂਕਿ ਉਨ੍ਹਾਂ ਦੀ ਫਿਲਮ ਚੱਲਣ ਤੋਂ ਪਹਿਲਾਂ ਹੀ ਫਲਾਪ ਹੋ ਗਈ ਹੈ। ਗੁਰੂ ਘਰ ਦੀ ਸੇਵਾ ਝੁਕ ਕੇ ਮਿਲਦੀ ਹੈ ਪਰ ਬੀਬੀ ਜੀ ਹੰਕਾਰ ਵਿਚ ਸਨ। ਉਨ੍ਹਾਂ ਬੀਬੀ ਜਗੀਰ ਕੌਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਕੇਂਦਰ ਅਤੇ ਆਰਐਸਐਸ ਨਾਲ ਸਾਜਿਸ਼ ਕਰਕੇ ਗੁਰੂ ਘਰ ਦੀ ਸੇਵਾ ਨਹੀਂ ਲਈ ਜਾਂਦੀ। ਚੀਮਾਂ ਨੇ ਮੈਂਬਰਾਂ ਦੀ ਮਰੀ ਜਮੀਰ ਵਾਲੇ ਬਿਆਨ ਨੂੰ ਵਾਪਸ ਲੈਣ ਲਈ ਕਿਹਾ ਹੈ। ਚੀਮਾ ਨੇ ਕਿਹਾ ਕਿ ਅੱਜ ਦੀ ਜਿੱਤ ਨੇ ਦੱਸ ਦਿੱਤਾ ਹੈ ਕਿ ਲੋਕ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਦੇਖਣਾ ਚਾਹੁੰਦੇ ਹਨ। ਧਾਮੀ ਨੇ ਇਕ ਵਾਰ ਫਿਰ ਕਿਹਾ ਕਿ ਐਡਵਾਇਜਰੀ ਬੋਰਡ ਜਲਦ ਬਣਾਇਆ ਜਾਵੇਗਾ ਅਤੇ ਸੈਂਸਰ ਬੋਰਡ ਵਿਚ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਾ ਰੱਖਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਫਿਲਮ ਸਿੱਖਾਂ ਦੇ ਅਕਸ ਨੂੰ ਨਾ ਵਿਗਾੜੇ।

ਇਹ ਵੀ ਪੜ੍ਹੋ –  ਗੁਆਂਢੀ ਸੂਬੇ ‘ਚ ਡੇਂਗੂ ਨੇ ਮਚਾਇਆ ਕਹਿਰ! ਲਗਾਤਾਰ ਆ ਰਹੇ ਮਾਮਲੇ

 

Exit mobile version