The Khalas Tv Blog India ਹੁਣ ਹਿਮਾਚਲ ’ਚ ਲਓ ਜੰਮੂ-ਕਸ਼ਮੀਰ ਦੇ ਸ਼ਿਕਾਰਾ ਦੇ ਨਜ਼ਾਰੇ! ਸਭ ਤੋਂ ਮਸ਼ਹੂਰ ਝੀਲ ’ਚ ਵਾਟਰ ਸਪੋਰਟਸ ਦਾ ਵੀ ਮਾਣੋ ਮਜ਼ਾ
India Lifestyle

ਹੁਣ ਹਿਮਾਚਲ ’ਚ ਲਓ ਜੰਮੂ-ਕਸ਼ਮੀਰ ਦੇ ਸ਼ਿਕਾਰਾ ਦੇ ਨਜ਼ਾਰੇ! ਸਭ ਤੋਂ ਮਸ਼ਹੂਰ ਝੀਲ ’ਚ ਵਾਟਰ ਸਪੋਰਟਸ ਦਾ ਵੀ ਮਾਣੋ ਮਜ਼ਾ

ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ (Himachal Pradesh) ਦੇ ਬਿਲਾਸਪੁਰ ਦੀ ਗੋਬਿੰਦ ਸਾਗਰ ਝੀਲ (Gobind Sagar Lake) ਵਿੱਚ ਹੁਣ ਲੋਕ ਵਾਟਰ ਸਪੋਰਟਸ (Water Sports) ’ਤੇ ਹਿਮਾਚਲ ਵਿੱਚ ਵਾਰਟ ਸਪੋਰਟਸ ਸ਼ੁਰੂ ਹੋ ਗਿਆ ਹੈ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਵਾਟਰ ਸਪੋਰਟਸ ਦੇ ਕਾਰਨ ਬਿਲਾਸਪੁਰ ਵਿੱਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ। ਸੈਰ-ਸਪਾਟਾ ਇੱਥੇ ਦੀ ਕੁਦਰਤ ਨੂੰ ਨਿਖਾਰ ਸਕੇਗਾ।

ਉਨ੍ਹਾਂ ਕਿਹਾ ਕਿ ਕ੍ਰੂਜ਼ ਦਾ ਆਨੰਦ ਲੈਣ ਸੈਲਾਨੀ ਗੋਆ ਜਾਂਦੇ ਸੀ ਹੁਣ ਹਿਮਾਚਲ ਸਮੇਤ ਗੁਆਢੀ ਸੂਬੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਦੇ ਸੈਲਾਨੀ ਬਿਲਾਸਪੁਰ ਕ੍ਰੂਜ ਅਤੇ ਸ਼ਿਕਾਰਾ ਦਾ ਮਜ਼ਾ ਲੈਣ ਲਈ ਪਹੁੰਚਣਗੇ।

ਇਸ ਦੌਰਾਨ ਮੁੱਖ ਮੰਤਰੀ ਨੇ ਜਾਏ-ਰਾਇਡ ਵੀ ਕੀਤੀ ਅਤੇ ਸੁਰੱਖਿਆ ਦਾ ਵੀ ਜਾਇਜ਼ਾ ਲਿਆ। ਗੋਬਿੰਦ ਸਾਗਰ ਝੀਲ ਦੇ ਇਲਾਵਾ ਪੌਂਗ ਡੈਮ, ਬੰਗਾਣਾ ਦੇ ਰਾਇਪੁਰ ਝੀਲ, ਕੌਮ ਡੈਮ ਝੀਲ ਵਿੱਚ ਵੀ ਕ੍ਰੂਜ, ਸ਼ਿਕਾਰਾ ਚਲਾਉਣ ਦਾ ਪਲਾਨ ਬਣਾਇਆ ਜਾ ਰਿਹਾ ਹੈ।

Exit mobile version