The Khalas Tv Blog India ਵਾਰਿਸ ਪੰਜਾਬ ਜਥੇਬੰਦੀ ਦੇ ਮੈਂਬਰ ਦਾ ਬੇਦਰਦੀ ਨਾਲ ਕਤਲ ! ਇੰਨਾਂ ਲੋਕਾਂ ‘ਤੇ ਸ਼ੱਕ
India Punjab

ਵਾਰਿਸ ਪੰਜਾਬ ਜਥੇਬੰਦੀ ਦੇ ਮੈਂਬਰ ਦਾ ਬੇਦਰਦੀ ਨਾਲ ਕਤਲ ! ਇੰਨਾਂ ਲੋਕਾਂ ‘ਤੇ ਸ਼ੱਕ

 

ਬਿਉਰੋ ਰਿਪੋਰਟ – ਫਰੀਦਕੋਟ ਵਿੱਚ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ (KHADOOR SAHIB MP AMRITPAL SINGH) ਦੀ ਜਥੇਬੰਦੀ ਵਾਰਿਸ ਪੰਜਾਬ (WARRIS PUNJAB) ਨਾਲ ਜੁੜੇ ਮੈਂਬਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਇਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਬਾਈਕ ‘ਤੇ ਆਏ ਤਿੰਨ ਨੌਜਵਾਨਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਜਾਂਚ ਵਿੱਚ ਦੱਸਿਆ ਗਿਆ ਹੈ ਕਿ ਗੁਰਪ੍ਰੀਤ ਸਿੰਘ ਫਰੀਦਕੋਟ ਦੇ ਪਿੰਡ ਹਰੀ ਨੌਂ ਵਿੱਚ ਪੰਚਾਇਤ ਚੋਣਾਂ ਵਿੱਚ ਸਰਪੰਚ ਉਮੀਦਵਾਰ ਦੇ ਲਈ ਪ੍ਰਚਾਰ ਕਰ ਰਿਹਾ ਸੀ । ਘਰ ਪਰਤ ਦੇ ਸਮੇਂ ਬਾਈਕ ‘ਤੇ ਆਏ ਤਿੰਨ ਅਣਪਛਾਤੇ ਲੋਕਾਂ ਨੂੰ ਅੰਨ੍ਹਾਧੁੰਦ ਫਾਇਰਿੰਗ ਕਰ ਦਿੱਤੀ ।

ਗੁਰਪ੍ਰੀਤ ਦੇ ਸਰੀਰ ‘ਤੇ 4 ਗੋਲੀਆਂ ਲੱਗੀਆਂ । ਫਾਇਰਿੰਗ ਦੇ ਬਾਅਦ ਹਮਲਾਵਰ ਫਰਾਰ ਹੋ ਗਏ । ਘਟਨਾ ਦੇ ਬਾਅਦ ਪਿੰਡ ਵਾਲਿਆਂ ਨੇ ਗੁਰਪ੍ਰੀਤ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਪਰ ਰਸਤੇ ਵਿੱਚ ਹੀ ਗੁਰਪ੍ਰੀਤ ਦੀ ਮੌਤ ਹੋ ਗਈ ।

ਸੀਸੀਟੀਵੀ ਖੰਗਾਲ ਰਹੀ ਹੈ ਪੁਲਿਸ

DSP ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਮੁਲਜ਼ਮਾਂ ਦੀ ਪੱਛਾਣ ਦੇ ਲਈ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ । ਗੁਰਪ੍ਰੀਤ ਸਿੰਘ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੈਂਬਰ ਸਨ ਅਤੇ ਸ਼ੁਰੂਆਤ ਤੋਂ ਹੀ ਦੀਪ ਸਿੱਧੂ ਨਾਲ ਜੁੜੇ ਹੋਏ ਸੀ ।

DSP ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਵਾਰਿਸ ਪੰਜਾਬ ਦੇ ਪੁਰਾਣੇ ਮੈਂਬਰ ਸੀ । ਵਾਰਿਸ ਪੰਜਾਬ ਦੀ ਕਮਾਨ ਬਦਲਣ ਦੇ ਬਾਅਦ ਉਹ ਲਗਾਤਾਰ ਅੰਮ੍ਰਿਤਪਾਲ ਅਤੇ ਸਿੱਖ ਆਗੂਆਂ ਖਿਲਾਫ ਬਿਆਨਬਾਜ਼ੀ ਕਰ ਰਿਹਾ ਸੀ । ਜਿਸ ਦੇ ਚੱਲ ਦੇ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ । ਫਿਲਹਾਲ ਪੁਲਿਸ ਹਰ ਐਂਗਲ ਨਾਲ ਜਾਂਚ ਕਰ ਰਹੀ ਹੈ।

Exit mobile version