The Khalas Tv Blog Punjab ਰਾਜਾ ਵੜਿੰਗ ਨੇ ਹਰਿਆਣਾ ਤੋਂ ਗਿੱਦੜਬਾਹਾ ਚੋਣ ਨੂੰ ਦਿੱਤਾ ਨਵਾਂ ਮੋੜ! ਬਿਆਨ ਨੇ ਮਚਾਈ ਹਲਚਲ
Punjab

ਰਾਜਾ ਵੜਿੰਗ ਨੇ ਹਰਿਆਣਾ ਤੋਂ ਗਿੱਦੜਬਾਹਾ ਚੋਣ ਨੂੰ ਦਿੱਤਾ ਨਵਾਂ ਮੋੜ! ਬਿਆਨ ਨੇ ਮਚਾਈ ਹਲਚਲ

ਬਿਊਰੋ ਰਿਪੋਰਟ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੇ ਗਿੱਦੜਬਾਹਾ ਜ਼ਿਮਨੀ ਚੋਣ (Gidderbaha By Election) ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ। ਵੜਿੰਗ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ  (Sukhbir Singh Badal) ਜਾਂ ਫਿਰ ਮਨਪ੍ਰੀਤ ਸਿੰਘ ਬਾਦਲ (Manpreet Singh Badal) ਗਿੱਦੜਬਾਹਾ ਤੋਂ ਚੋਣ ਲੜਦੇ ਹਨ ਤਾਂ ਉਹ ਲੁਧਿਆਣਾ (Ludhiana) ਲੋਕ ਸਭਾ ਹਲਕੇ ਤੋਂ ਅਸਤੀਫਾ ਦੇ ਕੇ ਗਿੱਦੜਬਾਹਾ ਚੋਣ ਲੜਨਗੇ।

ਦੱਸ ਦੇਈਏ ਕਿ ਵੜਿੰਗ ਹਰਿਆਣਾ ਵਿਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਪ੍ਰਚਾਰ ਕਰਨ ਸਮੇਂ ਇਹ ਗੱਲ ਆਖੀ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਪਹਿਲਾਂ ਰਾਜਾ ਵੜਿੰਗ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਸਨ ਅਤੇ ਉਨ੍ਹਾਂ ਦੇ ਅਸਤੀਫੇ ਕਾਰਨ ਹੀ ਇਹ ਸੀਟ ਖਾਲੀ ਹੋਈ ਹੈ।

ਇਹ ਵੀ ਪੜ੍ਹੋ –  ਖਹਿਰਾ ਨੇ ਕੇਜਰੀਵਾਲ ਦੀ ਜਮਕੇ ਕੀਤੀ ਤਾਰੀਫ! ਨਾਲ ਹੀ ਰੱਖੀ ਵੱਡੀ ਮੰਗ!

 

Exit mobile version