The Khalas Tv Blog Punjab ਸਰਵਨ ਸਿੰਘ ਪੰਧੇਰ ਦੀ ਸਰਕਾਰ ਨੂੰ ਚੇਤਾਵਨੀ! ਨਹੀਂ ਤਾਂ ਦਿੱਤਾ ਜਾਵੇਗਾ ਮੂੰਹ ਤੋੜਵਾਂ ਜਵਾਬ
Punjab

ਸਰਵਨ ਸਿੰਘ ਪੰਧੇਰ ਦੀ ਸਰਕਾਰ ਨੂੰ ਚੇਤਾਵਨੀ! ਨਹੀਂ ਤਾਂ ਦਿੱਤਾ ਜਾਵੇਗਾ ਮੂੰਹ ਤੋੜਵਾਂ ਜਵਾਬ

Sarvan Singh Pandher

ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarvan Singh Pandher) ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਉੱਧੋਕੇ ਤੋਂ ਜਾਣਕਾਰੀ ਦਿੰਦਿਆਂ ਕਿਹਾ ਕਿ 10 ਨਵਬੰਰ ਨੂੰ ਸੰਭੂ ਮੋਰਚੇ ਲਈ ਜਥਾ ਰਵਾਨਾ ਹੋਵੇਗਾ। ਪੰਧੇਰ ਨੇ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਤੇ ਜ਼ੁਰਮਾਨੇ ਨੂੰ ਦੋ ਗੁਣਾ ਦੀ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਸਰਕਾਰ ਕੋਲ ਕਿਸਾਨਾਂ ਦੇ ਖਾਤਿਆਂ ਵਿਚ ਕੀਤੀਆਂ ਜਾ ਰਹੀਆਂ ਲਾਲ ਐਂਟਰੀਆਂ ਅਤੇ ਜੁਰਮਾਨੇ ਨੂੰ ਵਾਪਸ ਲੈਣ ਲਈ ਕਿਹਾ ਹੈ ਜੇਕਰ ਸਰਕਾਰ ਵਾਪਸ ਨਹੀਂ ਲੈਂਦੀ ਤਾਂ ਇਸ ‘ਤੇ ਚਰਚਾ ਕਰਕੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਗੱਲ ਕਹੀ ਹੈ।

ਪੰਧੇਰ ਨੇ ਕਿਹਾ ਕਿ ਕਿਸਾਨ ਡੀਏਪੀ ਦੀ ਘਾਟ ਤੋਂ ਪਰੇਸ਼ਾਨ ਹਨ ਅਤੇ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ ਉਸ ਦੀ ਕਿਸੇ ਨੂੰ ਵੀ ਫਿਕਰ ਨਹੀਂ ਹੈ ਪਰ ਕਿਸਾਨਾਂ ‘ਤੇ ਜੁਰਮਾਨੇ ਜ਼ਰੂਰ ਲਗਾਏ ਜਾ ਰਹੇ ਹਨ। ਉਨ੍ਹਾਂ ਯਮੁਨਾ ਦੇ ਗੰਦੇ ਪਾਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਡਸਟਰੀਆਂ ਪਾਣੀ ਗੰਦਾ ਕਰ ਰਹੀ ਹੈ ਪਰ ਉਸ ‘ਤੇ ਕੋਈ ਵੀ ਜ਼ੁਰਮਾਨਾ ਨਹੀਂ ਲਗਾਇਆ ਜਾ ਰਿਹਾ ਪਰ ਕਿਸਾਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 51 ਫੀਸਦੀ ਪ੍ਰਦੂਸ਼ਣ ਇੰਡਸਟਰੀ ਫੈਲਾ ਰਹੀ ਹੈ ਅਤੇ 25 ਫੀਸਦੀ ਪ੍ਰਦੂਸ਼ਣ ਆਵਾਜਾਈ ਕਾਰਨ ਫੈਲ ਰਿਹਾ ਹੈ ਪਰ ਕੇਂਦਰ ਸਰਕਾਰ ਕੇਵਲ ਤੇ ਕੇਵਲ ਕਿਸਾਨਾਂ ਨੂੰ ਟਾਰਗੇਟ ਕਰ ਰਹੀ ਹੈ। ਉਨ੍ਹਾਂ ਸਾਰੇ ਕਿਸਾਨਾਂ ਨੂੰ ਮੋਰਚੇ ਵਿਚ ਸ਼ਾਮਲ ਹੋਣ ਦੀ ਬੇਨਤੀ ਕਰਦਿਆਂ ਕਿਹਾ ਕਿ ਜਦੋਂ ਤੱਕ ਮੰਗਾਂ ਦੇ ਹੱਲ ਨਹੀਂ ਹੁੰਦਾ ਉਦੋਂ ਤੱਕ ਮੋਰਚਾ ਜਾਰੀ ਰਹੇਗਾ।

ਇਹ ਵੀ ਪੜ੍ਹੋ –  ਕਿਸਾਨਾਂ ਤੇ ਲੱਗ ਰਹੇ ਕਿਲੋਆਂ ਦੇ ਕੱਟ! ਕਟਾਰੂਚੱਕ ਦੇ ਬਿਆਨ ਨਿਰਆਧਾਰ! ਅਧਿਕਾਰੀਆਂ ਕਿਸਾਨਾਂ ਨੂੰ ਦਿੱਤਾ ਭਰੋਸਾ

 

 

Exit mobile version