The Khalas Tv Blog Punjab ਜੰਗ ਕੋਈ ਮਸਲੇ ਦਾ ਹੱਲ ਨਹੀਂ – ਸੁਖਪਾਲ ਸਿੰਘ ਖਹਿਰਾ
Punjab

ਜੰਗ ਕੋਈ ਮਸਲੇ ਦਾ ਹੱਲ ਨਹੀਂ – ਸੁਖਪਾਲ ਸਿੰਘ ਖਹਿਰਾ

ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੱਧ ਰਹੇ ਤਣਾਅ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰੇ ਨੇ ਕਿਹਾ ਕਿ ਜੋਦਂ ਵੀ ਭਾਰਤ ਅਤੇ ਪਾਕਿਸਤਾਨ ਜਾਂ ਚੀਨ ਨਾਲ ਜੰਗ ਲੱਗੀ ਹੈ ਤਾਂ ਉਸ ਦਾ ਖਾਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ ਹੈ।

ਇੱਕ ਵੀਡੀਓ ਜਾਰੀ ਵਕਰਦਿਆਂ ਖਹਿਰਾ ਨੇ ਕਿਹਾ ਕਿ ਪਹਿਲਗਾਮ ਵਿਚ ਜਿਹੜਾ ਅੱਤਵਾਦ ਅਟੈਕ ਹੋਇਆ ਸੀ ਬਹੁਤ ਹੀ ਮੰਦਭਾਗੀ ਗੱਲ ਸੀ, ਉਸੇ ਮੁੱਦੇ ਨੂੰ ਲੈ ਕੇ ਜੋ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗ ਸ਼ੁਰੂ ਕੀਤੀ ਜਾ ਰਹੀ ਹੈ , ਇਹ ਕੋਈ ਮਸਲੇ ਦਾ ਹੱਲ ਨਹੀਂ, ਉਹਨਾਂ ਕਿਹਾ ਕਿ ਆਪਣੇ ਸਾਹਮਣੇ ਵਿਸ਼ਵ ਦੇ ਵਿੱਚ ਦੋ ਵੱਡੇ ਯੁੱਧ ਚੱਲ ਰਹੇ ਹਨ ਯੂਕਰੇਨ ਤੇ ਰਸ਼ੀਆ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ, ਇਜਰਾਇਲ ਤੇ ਹਮਸ ਦਾ ਲੰਬਾ ਸਮਾਂ ਯੁੱਧ ਚੱਲਿਆ, ਕਿੰਨਾ ਨੁਕਸਾਨ ਹੋਇਆ ਹਾਲੇ ਤੱਕ ਭਾਰਤ ਤੇ ਪਾਕਿਸਤਾਨ ਟੈਂਸ਼ਨ ਅੰਡਰ ਕੰਟਰੋਲ ਹੈ, ਥੋੜਾ ਬਹੁਤਾ ਡਰੇਨਜ ਵਗੈਰਾ ਚੱਲ ਰਹੇ ਹਨ ਤੇ ਦੂਜੇ ਪਾਸੇ ਦੋਹਾਂ ਦੇਸ਼ਾਂ ਦਾ ਮੀਡੀਆ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਰਾਤ ਸਮੇਂ ਬਲੈਕ ਆਊਟ ਕੀਤਾ ਜਾ ਰਿਹਾ ਹੈ ਬਲੈਕ ਆਊਟ ਕੋਈ ਇਸ ਮਸਲੇ ਦਾ ਹੱਲ ਨਹੀ ਹੈ।

ਦੂਜੇ ਪਾਸੇ ਉਹਨਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਿਆਂ ਕਿਹਾ, ਕਿ ਸਾਨੂੰ ਪਾਣੀਆਂ ਦੀ ਲੜਾਈ ਲੜਨੀ ਪੈਣੀ ਹੈ ਕਿਉਂਕਿ ਸਾਡੇ ਪਾਣੀ ਖੋਹੇ ਜਾ ਰਹੇ ਹਨ, ਉਹਨਾਂ ਕਿਹਾ ਕਿ ਅੱਜ ਜੰਗ ਦੀ ਗੱਲ ਕਰੀਏ, ਤਾਂ ਦੋਵੇਂ ਦੇਸ਼ ਪਾਕਿਸਤਾਨ ਤੇ ਭਾਰਤ ਆਰਥਿਕ ਪੱਖੋਂ ਕਮਜ਼ੋਰ ਹਨ , ਜਿਸ ਕਰਕੇ ਜੰਗ ਲੱਗਣ ਨਾਲ ਦੋਵੇਂ ਦੇਸ਼ ਆਰਥਿਕ ਪੱਖੋ ਹੋਰ ਵਧੇਰੇ ਕਮਜ਼ੋਰ ਹੋਣਗੇ, ਜਿਸ ਕਰਕੇ ਇਸ ਦਾ ਹੱਲ ਬੈਠ ਕੇ ਵੀ ਲੱਭਿਆ ਜਾ ਸਕਦਾ ਹੈ।

ਖਹਿਰਾ ਨੇ ਕਿਹਾ ਕਿ ਅਸੀਂ ਹਾਲ ਹੀ ਵਿੱਚ ਰੂਸ-ਯੂਕਰੇਨ ਅਤੇ ਇਜ਼ਰਾਈਲ-ਹਮਾਸ ਵਿਚਕਾਰ ਜੰਗਾਂ ਵਿੱਚ ਵੱਡੇ ਪੱਧਰ ‘ਤੇ ਤਬਾਹੀ ਦੇਖੀ ਹੈ, ਇਸ ਲਈ ਲੋਕਾਂ ਦੇ ਭਲੇ ਲਈ ਸ਼ਾਂਤੀ ਹੀ ਇੱਕੋ ਇੱਕ ਹੱਲ ਹੈ।

Exit mobile version