ਬਿਉਰੋ ਰਿਪੋਰਟ – ਪੰਜਾਬ ਵਿਚ ਕੱਲ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤੀ ਚੋਣਾਂ ਹੋ ਚੁੱਕੀਆਂ ਹਨ ਪਰ ਕਈ ਥਾਂਈ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ ਉੱਥੇ ਹੁਣ ਕੱਲ੍ਹ ਨੂੰ ਵੋਟਿੰਗ ਹੋਵੇਗੀ। ਮਿਊਂਸਿਪਲ ਕੌਂਸਲ ਖੰਨਾ ਦੇ ਵਾਰਡ ਨੰਬਰ 2 ਕੱਲ੍ਹ ਵੋਟਿੰਗ ਹੋਵੇਗੀ। ਦੱਸ ਦੇਈਏ ਕਿ ਇੱਥੇ ਕੱਲ੍ਹ ਵੋਟਿੰਗ ਸਮੇਂ ਭਾਰੀ ਹੰਗਾਮਾ ਹੋਇਆ ਸੀ ਅਤੇ ਸ਼ਰਾਰਤੀ ਅਨਸਰਾਂ ਨੇ ਈਵੀਐਮ ਮਸ਼ੀਨ ਵੀ ਤੋੜ ਦਿੱਤੀ ਸੀ। ਜਿਸ ਤੋਂ ਬਾਅਦ ਟੁੱਟੀ ਹੋਈ ਮਸ਼ੀਨ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਸੀ ਅਤੇ ਹੁਣ ਚੋਣ ਕਮਿਸ਼ਨ ਨੇ ਵਾਰਡ ਨੰਬਰ 2 ਦੇ ਪੋਲਿੰਗ ਸਟੇਸ਼ਨ ਨੰਬਰ 4 ਦੀ ਚੋਣ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ – ਪੁਰਾਣੀ ਕਾਰ ਖ਼ਰੀਦਣ ’ਤੇ ਦੇਣਾ ਪਵੇਗਾ 18 ਫ਼ੀ ਸਦੀ ਜੀ.ਐਸ.ਟੀ.