The Khalas Tv Blog India ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ‘ਤੇ ਵੋਟਿੰਗ ਭਲਕੇ
India

ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ‘ਤੇ ਵੋਟਿੰਗ ਭਲਕੇ

ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਵਿਧਾਨ ਸਭਾ ਸੀਟਾਂ ਲਈ ਬੁੱਧਵਾਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਵਿਚਾਲੇ ਫੁੱਟ ਤੋਂ ਬਾਅਦ ਕੁੱਲ 158 ਪਾਰਟੀਆਂ ਚੋਣ ਮੈਦਾਨ ‘ਚ ਹਨ। ਇਨ੍ਹਾਂ ਵਿੱਚੋਂ 6 ਵੱਡੀਆਂ ਪਾਰਟੀਆਂ ਦੋ ਗੱਠਜੋੜ ਦੇ ਹਿੱਸੇ ਵਜੋਂ ਚੋਣ ਲੜ ਰਹੀਆਂ ਹਨ।

ਸ਼ਿੰਦੇ ਧੜੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਐਨਸੀਪੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਮਹਾਗਠਜੋੜ ਦਾ ਹਿੱਸਾ ਹਨ। ਜਦੋਂ ਕਿ ਕਾਂਗਰਸ, ਊਧਵ ਠਾਕਰੇ ਦੀ ਸ਼ਿਵ ਸੈਨਾ (ਯੂਬੀਟੀ) ਅਤੇ ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਯਾਨੀ ਐਨਸੀਪੀ (ਐਸਪੀ) ਮਹਾਵਿਕਾਸ ਅਗਾੜੀ ਦਾ ਹਿੱਸਾ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ-ਸ਼ਿਵ ਸੈਨਾ ਦਾ ਗਠਜੋੜ ਸੀ। ਉਦੋਂ ਭਾਜਪਾ ਨੇ 105 ਅਤੇ ਸ਼ਿਵ ਸੈਨਾ ਨੇ 56 ਸੀਟਾਂ ਜਿੱਤੀਆਂ ਸਨ। ਜਦਕਿ ਕਾਂਗਰਸ ਨੂੰ 44 ਅਤੇ ਐਨਸੀਪੀ ਨੂੰ 54 ਸੀਟਾਂ ਮਿਲੀਆਂ ਹਨ। ਭਾਜਪਾ-ਸ਼ਿਵ ਸੈਨਾ ਆਸਾਨੀ ਨਾਲ ਸੱਤਾ ਵਿੱਚ ਆ ਸਕਦੀ ਸੀ, ਪਰ ਗਠਜੋੜ ਟੁੱਟ ਗਿਆ।

ਸਾਰੇ ਸਿਆਸੀ ਉਥਲ-ਪੁਥਲ ਤੋਂ ਬਾਅਦ 23 ਨਵੰਬਰ 2019 ਨੂੰ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਪਰ ਬਹੁਮਤ ਟੈਸਟ ਤੋਂ ਪਹਿਲਾਂ ਹੀ 26 ਨਵੰਬਰ ਨੂੰ ਦੋਵਾਂ ਨੂੰ ਅਸਤੀਫ਼ਾ ਦੇਣਾ ਪਿਆ।

ਇਸ ਤੋਂ ਬਾਅਦ 28 ਨਵੰਬਰ ਨੂੰ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਦੀ ਮਹਾਵਿਕਾਸ ਅਘਾੜੀ ਸਰਕਾਰ ਸੱਤਾ ਵਿੱਚ ਆਈ। ਊਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣ ਗਏ ਹਨ ਕਰੀਬ ਢਾਈ ਸਾਲ ਬਾਅਦ ਸ਼ਿਵ ਸੈਨਾ ਅਤੇ ਇੱਕ ਸਾਲ ਬਾਅਦ ਐਨਸੀਪੀ ਵਿੱਚ ਬਗਾਵਤ ਹੋ ਗਈ ਅਤੇ ਦੋਵੇਂ ਪਾਰਟੀਆਂ ਚਾਰ ਪਾਰਟੀਆਂ ਵਿੱਚ ਵੰਡੀਆਂ ਗਈਆਂ। ਇਸ ਸਿਆਸੀ ਪਿਛੋਕੜ ‘ਤੇ ਹੀ ਸ਼ਰਦ ਪਵਾਰ ਅਤੇ ਊਧਵ ਠਾਕਰੇ ਦੀਆਂ ਪਾਰਟੀਆਂ ਨੂੰ ਲੋਕ ਸਭਾ ਚੋਣਾਂ ‘ਚ ਲੀਡ ਮਿਲੀ ਸੀ।

Exit mobile version