ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ‘ਚ ਅੱਜ 9 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀਆਂ 96 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ 6 ਭਾਸ਼ਾਵਾਂ ‘ਚ ਪੋਸਟ ਕੀਤਾ ਅਤੇ ਲਿਖਿਆ- ਮੈਨੂੰ ਭਰੋਸਾ ਹੈ ਕਿ ਅੱਜ ਲੋਕ ਸਾਰੀਆਂ ਸੀਟਾਂ ‘ਤੇ ਵੱਡੀ ਗਿਣਤੀ ‘ਚ ਵੋਟ ਪਾਉਣਗੇ, ਜਿਸ ‘ਚ ਨੌਜਵਾਨ ਅਤੇ ਮਹਿਲਾ ਵੋਟਰ ਉਤਸ਼ਾਹ ਨਾਲ ਹਿੱਸਾ ਲੈਣਗੇ। ਆਓ ਆਪਣਾ ਫਰਜ਼ ਨਿਭਾਈਏ ਅਤੇ ਲੋਕਤੰਤਰ ਨੂੰ ਮਜ਼ਬੂਤ ਕਰੀਏ।
लोकसभा चुनाव के चौथे चरण में आज 10 राज्यों और केंद्र शासित प्रदेशों की 96 सीटों पर मतदान हो रहे हैं। मुझे विश्वास है कि इन सभी सीटों पर लोग भारी संख्या में मतदान करेंगे, जिसमें युवा और महिला वोटर बढ़-चढ़कर हिस्सा लेंगे। आइए, अपने कर्तव्य को निभाएं और लोकतंत्र को मजबूत करें!
— Narendra Modi (@narendramodi) May 13, 2024
ਇਸ ਪੜਾਅ ‘ਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਅਤੇ ਤੇਲੰਗਾਨਾ ਦੀਆਂ 17 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਉੱਤਰ ਪ੍ਰਦੇਸ਼ ਦੀਆਂ 13, ਮਹਾਰਾਸ਼ਟਰ ਦੀਆਂ 11, ਪੱਛਮੀ ਬੰਗਾਲ ਦੀਆਂ 8, ਮੱਧ ਪ੍ਰਦੇਸ਼ ਦੀਆਂ 8, ਬਿਹਾਰ ਦੀਆਂ 5, ਝਾਰਖੰਡ ਅਤੇ ਉੜੀਸਾ ਦੀਆਂ 4-4 ਅਤੇ ਜੰਮੂ-ਕਸ਼ਮੀਰ ਦੀ ਇਕ ਸੀਟ ‘ਤੇ ਵੋਟਿੰਗ ਹੋ ਰਹੀ ਹੈ।
ਲੋਕ ਸਭਾ ਚੋਣਾਂ 2024 ਫੇਜ਼ 4: ਪ੍ਰਮੁੱਖ ਉਮੀਦਵਾਰ
- ਅਖਿਲੇਸ਼ ਯਾਦਵ – ਉੱਤਰ ਪ੍ਰਦੇਸ਼ ਵਿੱਚ ਕਨੌਜ ਹਲਕੇ।
- ਮਹੂਆ ਮੋਇਤਰਾ – ਪੱਛਮੀ ਬੰਗਾਲ ਦਾ ਕ੍ਰਿਸ਼ਨਾਨਗਰ।
- ਅਧੀਰ ਰੰਜਨ ਚੌਧਰੀ- ਬਹਿਰਾਮਪੁਰ, ਪੱਛਮੀ ਬੰਗਾਲ।
- ਗਿਰੀਰਾਜ ਸਿੰਘ- ਬਿਹਾਰ ਦਾ ਬੇਗੂਸਰਾਏ।
- ਵਾਈ ਐਸ ਸ਼ਰਮੀਲਾ- ਕਡਪਾ, ਆਂਧਰਾ ਪ੍ਰਦੇਸ਼।
- ਅਰਜੁਨ ਮੁੰਡਾ – ਝਾਰਖੰਡ ਵਿੱਚ ਖੁੰਟੀ ਹਲਕਾ।
- ਸ਼ਤਰੂਘਨ ਸਿਨਹਾ – ਆਸਨਸੋਲ, ਪੱਛਮੀ ਬੰਗਾਲ।
- ਅਸਦੁਦੀਨ ਓਵੈਸੀ – ਹੈਦਰਾਬਾਦ, ਤੇਲੰਗਾਨਾ।
ਤੁਹਾਨੂੰ ਦੱਸ ਦੇਈਏ ਕਿ ਅੱਜ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ਅਤੇ ਸਾਰੀਆਂ 175 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਰਾਜ ਵਿੱਚ ਵਾਈਐਸਆਰਸੀ, ਕਾਂਗਰਸ ਦੀ ਅਗਵਾਈ ਵਾਲੇ ‘ਭਾਰਤ’ ਗਠਜੋੜ ਅਤੇ ਕੌਮੀ ਜਮਹੂਰੀ ਗਠਜੋੜ (ਐਨਡੀਏ) ਦਰਮਿਆਨ ਤਿਕੋਣਾ ਮੁਕਾਬਲਾ ਹੈ। ਰਾਜ ਵਿੱਚ ਐਨਡੀਏ ਵਿੱਚ ਭਾਜਪਾ, ਚੰਦਰਬਾਬੂ ਨਾਇਡੂ ਦੀ ਟੀਡੀਪੀ ਅਤੇ ਪਵਨ ਕਲਿਆਣ ਦੀ ਜਨਸੇਨਾ ਪਾਰਟੀ ਸ਼ਾਮਲ ਹੈ। ਇਸ ਪੜਾਅ ‘ਚ ਓਡੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ ‘ਤੇ ਵੀ ਵੋਟਿੰਗ ਹੋਣੀ ਹੈ।
17.7 ਕਰੋੜ ਤੋਂ ਵੱਧ ਵੋਟਰਾਂ ਲਈ 1.92 ਲੱਖ ਪੋਲਿੰਗ ਸਟੇਸ਼ਨਾਂ ‘ਤੇ 19 ਲੱਖ ਤੋਂ ਵੱਧ ਪੋਲਿੰਗ ਅਫ਼ਸਰ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 8.97 ਕਰੋੜ ਮਰਦ ਅਤੇ 8.73 ਕਰੋੜ ਮਹਿਲਾ ਵੋਟਰ ਸ਼ਾਮਲ ਹਨ।
ਇਹ ਵੀ ਪੜ੍ਹੋ – ਬੈਂਸ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਬਿੱਟੂ ਦਾ ਕਾਂਗਰਸ ‘ਤੇ ਤੰਜ, ਕਹਿ ਦਿੱਤੀ ਇਹ ਵੱਡੀ ਗੱਲ