The Khalas Tv Blog India ਯੂਪੀ ਵਿੱਚ ਚੌਥੇ ਪੜਾਅ ਦੀ ਵੋਟਿੰਗ ਅੱਜ, 59 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਸ਼ੁਰੂ
India

ਯੂਪੀ ਵਿੱਚ ਚੌਥੇ ਪੜਾਅ ਦੀ ਵੋਟਿੰਗ ਅੱਜ, 59 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਸ਼ੁਰੂ

ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਉੱਤਰ ਪ੍ਰਦੇਸ਼ ਵਿੱਚ ਅੱਜ ਵੋਟਿੰਗ ਹੋ ਰਹੀ ਹੈ। ਇਹ ਵੋਟਿੰਗ ਨੌਂ ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ‘ਤੇ ਹੋ ਰਹੀ ਹੈ ਤੇ 624 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਸੂਬੇ ਦੇ ਲੋਕ ਕਰਨਗੇ।

ਕਿਸਾਨੀ ਹੱਤਿਆਕਾਂਡ ਨੂੰ ਲੈ ਕੇ ਚਰਚਾ ਵਿੱਚ ਆਏ ਲਖ਼ੀਮਪੁਰ ਖੀਰੀ ਦੇ ਨਾਲ ਪੀਲੀਭੀਤ, ਸੀਤਾਪੁਰ, ਹਰਦੋਈ, ਉਨਾਓ, ਲਖਨਊ, ਰਾਏਬਰੇਲੀ, ਬਾਂਦਾ ਅਤੇ ਫਤਿਹਪੁਰ ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਪਹਿਲੇ ਘੰਟੇ 9.10 ਪ੍ਰਤੀਸ਼ਤ ਵੋਟਿੰਗ ਹੋਣ ਦਾ ਅੰਦਾਜਾ ਹੈ।

Exit mobile version