The Khalas Tv Blog International ‘ਇਜ਼ਰਾਇਲ ਹਮਾਸ ਦਾ ਗਲਾ ਦਬਾ ਰਿਹਾ ਹੈ’ ! ‘ਮਦਦ ਨਹੀਂ ਪਹੁੰਚਣ ਦੇ ਰਿਹਾ’ ! UNO ਦੇ ਇਲਜ਼ਾਮਾਂ ਤੋਂ ਬਾਅਦ ਸੀਜ਼ਫਾਇਰ ਦੇ ਲਈ ਹੁਣ ਹੋਵੇਗੀ ਵੋਟਿੰਗ !
International

‘ਇਜ਼ਰਾਇਲ ਹਮਾਸ ਦਾ ਗਲਾ ਦਬਾ ਰਿਹਾ ਹੈ’ ! ‘ਮਦਦ ਨਹੀਂ ਪਹੁੰਚਣ ਦੇ ਰਿਹਾ’ ! UNO ਦੇ ਇਲਜ਼ਾਮਾਂ ਤੋਂ ਬਾਅਦ ਸੀਜ਼ਫਾਇਰ ਦੇ ਲਈ ਹੁਣ ਹੋਵੇਗੀ ਵੋਟਿੰਗ !

ਬਿਉਰੋ ਰਿਪੋਰਟ : ਇਜ਼ਰਾਇਲ ਅਤੇ ਹਮਾਸ ਦੀ ਜੰਗ ਵਿਚਾਲੇ UN ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । UN ਦਾ ਕਹਿਣਾ ਹੈ ਕਿ ਗਾਜ਼ਾ ਨੂੰ ਜਿੰਨੀ ਮਦਦ ਦੀ ਜ਼ਰੂਰਤ ਹੈ ਉਨ੍ਹੀ ਮਦਦ ਨਹੀਂ ਦਿੱਤੀ ਜਾ ਰਹੀ ਹੈ । ਗਾਜ਼ਾ ਦਾ ਗਲਾ ਦਬਾਇਆ ਜਾ ਰਿਹਾ ਹੈ । ਹੁਣ ਤੱਕ ਸਿਰਫ਼ 84 ਟਰੱਕ ਰਾਹਤ ਸਮਗਰੀ ਲੈਕੇ ਪਹੁੰਚੇ ਹਨ । ਉੱਥੇ ਦੇ 23 ਲੱਖ ਲੋਕਾਂ ਦੇ ਲਈ ਇਹ ਮਦਦ ਕਾਫੀ ਘੱਟ ਹੈ ।

ਉਧਰ ਵਰਲਡ ਹੈਥ ਆਰਗੇਨਾਇਜੇਸ਼ਨ (WHO) ਨੇ ਕਿਹਾ ਗਾਜ਼ਾ ਦੇ ਹਸਪਤਾਲ ਵਿੱਚ ਫਿਉਲ ਦੀ ਕਮੀ ਹੈ । ਇੱਥੇ 12 ਵੱਡੇ ਹਸਪਤਾਲਾਂ ਵਿੱਚ ਹਰ ਦਿਨ 94 ਹਜ਼ਾਰ ਲੀਟਰ ਫਿਉਲ ਦੀ ਜ਼ਰੂਰਤ ਹੈ । ਫਿਉਲ ਨਾ ਹੋਣ ਦੀ ਵਜ੍ਹਾ ਕਰਕੇ ਇਲਾਜ ਮੁਸ਼ਕਿਲ ਹੋ ਰਿਹਾ ਹੈ । ਇੱਥੇ ਹਜ਼ਾਰ ਮਰੀਜ਼ ਡਾਇਲਿਸਿਸ ‘ਤੇ ਹਨ ਅਤੇ 130 ਬੱਚੇ ਪ੍ਰੀਮਚਿਉਰ ਬੇਬੀ ਹਨ । ਇਨ੍ਹਾਂ ਨੂੰ ਫੌਰਨ ਇਲਾਜ ਦੀ ਜ਼ਰੂਰਤ ਹੈ।

ਜੰਗ ਵਿੱਚ ਸੀਜ਼ਫਾਇਰ ਦੇ ਲਈ ਵੋਟਿੰਗ

ਗਾਜ਼ਾ ਵਿੱਚ ਲਗਾਤਾਰ ਹੋ ਰਹੇ ਹਮਲਿਆਂ ਦੇ ਵਿਚਾਲੇ ਮਨੁੱਖੀ ਸੰਕਤ ਵੱਧ ਦਾ ਜਾ ਰਿਹਾ ਹੈ । ਇਸ ਵਿਚਾਲੇ UN ਮੀਟਿੰਗ ਵਿੱਚ ਯੂਰੋਪੀਅਨ ਆਗੂਆਂ ਨੇ ਜੰਗ ਨੂੰ ਕੁਝ ਦਿਨ ਲਈ ਰੋਕਣ ਦੀ ਮੰਗ ਕੀਤੀ ਹੈ । ਇਸ ਦਾ ਮਕਸਦ ਹੈ ਗਾਜ਼ਾ ਵਿੱਚ ਮਨੁੱਖੀ ਮਦਦ ਪਹੁੰਚਾਉਣਾ ਹੈ । UN ਜਨਰਲ ਅਸੈਂਬਲੀ ਵਿੱਚ ਸੀਜ਼ਫਾਇਰ ਨੂੰ ਲੈਕੇ ਇੱਕ ਡਰਾਫਟ ਤਿਆਰ ਕੀਤਾ ਗਿਆ ਹੈ ਜਿਸ ‘ਤੇ ਵੋਟਿੰਗ ਹੋਵੇਗੀ ।

ਇਜ਼ਰਾਇਲ ਹਮਲੇ ਵਿੱਚ 5 ਹਮਾਸ ਕਮਾਂਡਰ ਢੇਰ

ਇਜ਼ਰਾਇਲੀ ਫੌਜ ਨੇ ਦੱਸਿਆ ਕਿ ਉਨ੍ਹਾਂ ਨੇ ਹਮਾਸ ਦੇ 5 ਸੀਨੀਅਰ ਕਮਾਂਡੈਂਟ ਨੂੰ ਮਾਰ ਦਿੱਤੀ ਹੈ । ਇਸ ਵਿੱਚ ਹਮਾਸ ਇੰਟੈਲਿਜੈਂਸ ਦਾ ਡਿਪਟੀ ਹੈਡ ਸ਼ਾਦੀ ਬਾਰੂਦ ਵੀ ਸ਼ਾਮਲ ਹੈ । ਉਹ ਇਜ਼ਰਾਇਲ ‘ਤੇ ਹਮਲਾ ਕਰਨ ਵਾਲੇ ਪਾਲਿਟਿਕਲ ਵਿੰਗ ਦੇ ਲੀਡਰ ਯਾਹਾ ਸਿਨਵਾਰ ਦੇ ਨਾਲ ਮਿਲਕੇ ਕੰਮ ਕਰਦਾ ਸੀ । ਉਧਰ ਦੂਜੇ ਪਾਸੇ ਹਮਾਸ ਨੇ ਦੱਸਿਆ ਹੈ ਕਿ ਇਜ਼ਰਾਇਲੀ ਹਮਲੇ ਵਿੱਚ 50 ਬੰਧਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਪਹਿਲਾਂ ਹਮਾਸ ਨੇ ਦਾਅਵਾ ਕੀਤਾ ਸੀ ਕਿ 20 ਬੰਧਕ ਇਜ਼ਰਾਇਲ ਹਮਲੇ ਵਿੱਚ ਮਾਰੇ ਗਏ ਹਨ। ਦਰਅਸਲ 7 ਅਕਤੂਬਰ ਨੂੰ ਹਮਾਸ ਦੇ ਲੜਾਕੇ 200 ਤੋਂ 250 ਇਜ਼ਰਾਇਲੀ ਅਤੇ ਵਿਦੇਸ਼ੀ ਨਾਗਰਿਕ ਬੰਧਕ ਬਣਾਕੇ ਗਾਜ਼ਾ ਲੈ ਗਏ ਸਨ । ਇੰਨ੍ਹਾਂ ਵਿੱਚੋਂ ਹੁਣ ਤੱਕ 4 ਬੰਧਕ ਰਿਹਾਅ ਕੀਤੇ ਗਏ ਹਨ ।

ਇਜ਼ਰਾਇਲ ਜੰਗ ਵਿੱਚ ਸਪੰਜ ਬੰਬ ਦੀ ਵਰਤੋਂ ਹੋ ਰਹੀ ਹੈ

ਇਜ਼ਰਾਇਲ ਜੰਗ ਵਿੱਚ ਸਪੰਜ ਬੰਬ ਦੀ ਵਰਤੋਂ ਹੋ ਰਹੀ ਹੈ । ਦਰਅਸਲ ਹਮਾਸ ਸੁਰੰਗਾਂ ਤੋਂ ਹਮਲੇ ਕਰ ਰਿਹਾ ਹੈ । ਜਿੱਥੇ ਇਜ਼ਰਾਇਲ ਦੀ ਫੌਜ ਨਹੀਂ ਪਹੁੰਚੀ ਹੈ । ਅਜਿਹੇ ਵਿੱਚ ਇਨ੍ਹਾਂ ਹਮਲਿਆਂ ਤੋਂ ਬਚਣ ਦੇ ਲਈ ਇਜ਼ਰਾਇਲ ਨੇ ਸਪੰਜ ਬੰਬ ਬਣਾ ਰਿਹਾ ਹੈ। ਫੋਮ ਤੋਂ ਬਣੇ ਇਹ ਬੰਬ ਫੱਟਣ ਦੇ ਬਾਅਦ ਜ਼ਿਆਦਾ ਤੋਂ ਜ਼ਿਆਦਾ ਥਾਂ ‘ਤੇ ਫੈਲ ਜਾਂਦਾ ਹੈ ਅਤੇ ਸਖਤ ਹੋ ਜਾਂਦਾ ਹੈ । ਟੈਲੀਗਰਾਮ ਦੀ ਇੱਕ ਰਿਪੋਰਟ ਦੇ ਮੁਤਾਬਿਕ ਇਜ਼ਰਾਇਲ ਕੈਮੀਕਲ ਗ੍ਰੇਨੇਡ ਦੀ ਟੈਸਟਿੰਗ ਵੀ ਕਰ ਰਿਹਾ ਹੈ । ਇਸ ਵਿੱਚ ਕੋਈ ਧਮਾਕਾ ਨਹੀਂ ਹੁੰਦਾ ਹੈ। ਪਰ ਇਸ ਦੀ ਵਰਤੋਂ ਸੁਰੰਗ ਦੀ ਐਂਟਰੈਂਸ ਜਾਂ ਕਿਸੇ ਤਰ੍ਹਾਂ ਦੇ ਗੈਪ ਨੂੰ ਬੰਦ ਕਰਨ ਵਿੱਚ ਹੁੰਦੀ ਹੈ ।

 

Exit mobile version