The Khalas Tv Blog India ਯੂਪੀ ਦੀਆਂ 54 ਸੀਟਾਂ ‘ਤੇ ਵੋਟਿੰਗ ਜਾਰੀ, ਸਵੇਰੇ 9 ਵਜੇ ਤੱਕ 8.58 ਫੀਸਦੀ ਪੋਲਿੰਗ
India

ਯੂਪੀ ਦੀਆਂ 54 ਸੀਟਾਂ ‘ਤੇ ਵੋਟਿੰਗ ਜਾਰੀ, ਸਵੇਰੇ 9 ਵਜੇ ਤੱਕ 8.58 ਫੀਸਦੀ ਪੋਲਿੰਗ

‘ਦ ਖ਼ਾਲਸ ਬਿਊਰੋ :ਵਿਧਾਨ ਸਭਾ ਚੋਣਾਂ 2022 ਦੇ ਆਖਰੀ ਪੜਾਅ ‘ਚ ਉੱਤਰ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਦੀਆਂ 54 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਥੋਂ ਤਕਰੀਬਨ ਦੋ ਕਰੋੜ ਵੋਟਰ 613 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਆਜ਼ਮਗੜ੍ਹ, ਮਊ, ਜੌਨਪੁਰ, ਗਾਜ਼ੀਪੁਰ, ਚੰਦੌਲੀ, ਵਾਰਾਣਸੀ, ਭਦੋਹੀ, ਮਿਰਜ਼ਾਪੁਰ ਅਤੇ ਸੋਨਭੱਦਰਾ ਯੂਪੀ ਦੇ ਉਨ੍ਹਾਂ 9 ਜ਼ਿਲ੍ਹਿਆਂ ਵਿੱਚ ਸ਼ਾਮਲ ਹਨ ਜਿੱਥੇ ਅੱਜ ਵੋਟਿੰਗ ਹੋ ਰਹੀ ਹੈ। ਇਸ ਦੌਰ ‘ਚ ਕਈ ਵੱਡੇ ਚਿਹਰਿਆਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ।

Exit mobile version