The Khalas Tv Blog India 12 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਹੋਵੇਗਾ ਵੋਟਰ ਸੂਚੀ ਦਾ ‘SIR’, ਕੱਲ੍ਹ ਤੋਂ ਸ਼ੁਰੂ
India

12 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਹੋਵੇਗਾ ਵੋਟਰ ਸੂਚੀ ਦਾ ‘SIR’, ਕੱਲ੍ਹ ਤੋਂ ਸ਼ੁਰੂ

ਬਿਊਰੋ ਰਿਪੋਰਟ (ਨਵੀਂ ਦਿੱਲੀ, 27 ਅਕਤੂਬਰ 2025): ਬਿਹਾਰ ਤੋਂ ਬਾਅਦ, ਦੇਸ਼ ਦੇ 12 ਹੋਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀ ਦੀ ਸੋਧ (Update) ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਦੱਸਿਆ ਕਿ ਇਨ੍ਹਾਂ ਸੂਬਿਆਂ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਸੋਧ (Special Intensive Revision – SIR) ਭਲਕੇ, ਯਾਨੀ 28 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ 7 ਫਰਵਰੀ ਨੂੰ ਖ਼ਤਮ ਹੋ ਜਾਵੇਗੀ।

103 ਦਿਨਾਂ ਦੀ ਇਸ ਪ੍ਰਕਿਰਿਆ ਵਿੱਚ ਵੋਟਰ ਲਿਸਟ ਨੂੰ ਅੱਪਡੇਟ ਕੀਤਾ ਜਾਵੇਗਾ। ਨਵੇਂ ਵੋਟਰਾਂ ਦੇ ਨਾਮ ਸ਼ਾਮਲ ਕੀਤੇ ਜਾਣਗੇ ਅਤੇ ਸੂਚੀ ਵਿੱਚ ਆਉਣ ਵਾਲੀਆਂ ਗ਼ਲਤੀਆਂ ਨੂੰ ਸੁਧਾਰਿਆ ਜਾਵੇਗਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਅੱਜ ਰਾਤ ਤੋਂ ਹੀ ਇਨ੍ਹਾਂ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਵੋਟਰ ਸੂਚੀ ਨੂੰ ਫ੍ਰੀਜ਼ ਕਰ ਦਿੱਤਾ ਜਾਵੇਗਾ।

ਖਾਸ ਗੱਲ ਇਹ ਹੈ ਕਿ ਅਗਲੇ ਸਾਲ ਚੋਣਾਂ ਵਾਲੇ ਬੰਗਾਲ ਵਿੱਚ SIR ਹੋਵੇਗਾ, ਪਰ ਅਸਾਮ ਵਿੱਚ ਨਹੀਂ ਹੋਵੇਗਾ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਅਸਾਮ ਵਿੱਚ ਨਾਗਰਿਕਤਾ ਨਾਲ ਸਬੰਧਿਤ ਨਿਯਮ ਕੁਝ ਵੱਖਰੇ ਹਨ, ਇਸ ਲਈ ਉੱਥੇ ਇਹ ਪ੍ਰਕਿਰਿਆ ਵੱਖਰੇ ਤਰੀਕੇ ਨਾਲ ਚੱਲੇਗੀ।

ਇਨ੍ਹਾਂ 12 ਸੂਬਿਆਂ ਵਿੱਚ ਹੋਵੇਗਾ SIR – 

  • ਅੰਡੇਮਾਨ ਨਿਕੋਬਾਰ
  • ਛੱਤੀਸਗੜ੍ਹ
  • ਗੋਆ
  • ਗੁਜਰਾਤ
  • ਕੇਰਲ
  • ਲਕਸ਼ਦੀਪ
  • ਮੱਧ ਪ੍ਰਦੇਸ਼
  • ਪੁਡੂਚੇਰੀ
  • ਰਾਜਸਥਾਨ
  • ਤਾਮਿਲਨਾਡੂ
  • ਉੱਤਰ ਪ੍ਰਦੇਸ਼
  • ਪੱਛਮੀ ਬੰਗਾਲ

 

Exit mobile version