‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਾਡੇ ਸ਼ਰੀਰ ਨੂੰ ਵੱਖ-ਵੱਖ ਵਿਟਾਮਿਨ ਦੀ ਲੋੜ ਹੁੰਦੀ ਹੈ ਤੇ ਇਨ੍ਹਾਂ ਦੇ ਫਾਇਦੇ ਵੀ ਵੱਖੋ-ਵੱਖਰੇ ਹੁੰਦੇ ਹਨ। ਵਿਟਾਮਿਨ-ਡੀ ਦੰਦਾਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਤੰਦਰੁਸਤ ਰੱਖਦਾ ਹੈ। ਪਰ ਹੁਣ ਸਾਇੰਸ ਇਸ ਗੱਲ ‘ਤੇ ਦਾਅਵਾ ਕਰਨ ਦੀ ਤਿਆਰੀ ਵਿੱਚ ਹੈ ਕਿ ਵਿਟਾਮਿਨ-ਡੀ ਸਾਡੇ ਸ਼ਰੀਰ ਨੂੰ ਨਿਰੋਗ ਰੱਖਣ ਲਈ ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਵੀ ਮਜ਼ਬੂਤ ਕਰਦੀ ਹੈ। ਇਸ ਕਾਰਨ ਇਹ ਕੋਵਿਡ-19 ਵਰਗੇ ਵਾਇਰਸ ਨਾਲ ਲੜਨ ਵਿੱਚ ਵੀ ਕਾਰਗਰ ਸਾਬਿਤ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਵਿਟਾਮਿਨ-ਡੀ ਆਮਤੌਰ ‘ਤੇ ਧੁੱਪ ਨਾਲ ਮਿਲਣ ਵਾਲੇ ਵਿਟਾਮਿਨ ਦੇ ਰੂਪ ਵਿੱਚ ਹੁਣ ਤੱਕ ਜਾਣਿਆਂ ਜਾਂਦਾ ਹੈ। ਕਿਉਂ ਕਿ ਇਹ ਸਾਡੇ ਸ਼ਰੀਰ ਵਿੱਚ ਉਦੋਂ ਬਣਦਾ ਹੈ, ਜਦੋਂ ਚਮੜੀ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ।
ਇਹ ਸ਼ਰੀਰ ਨੂੰ ਕੈਲਸ਼ੀਅਮ ਅਤੇ ਫਾਸਫੇਟ ਪਚਾਉਣ ਵਿੱਚ ਮਦਦ ਕਰਦਾ ਹੈ ਜੋ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। ਇੱਕ ਸ਼ੋਧ ਵਿੱਚ ਸਾਬਿਤ ਹੋਇਆ ਹੈ ਕਿ ਹੁਣ ਵਿਟਾਮਿਨ-ਡੀ ਵੀ ਕੋਰੋਨਾ ਨਾਲ ਲੜਨ ਵਿੱਚ ਸਾਡੀ ਮਦਦ ਕਰ ਸਕਦਾ ਹੈ।