The Khalas Tv Blog Punjab ਵਿਰਸਾ ਸਿੰਘ ਵਲਟੋਹਾ ਨੇ ਮੁੜ ਚੁੱਕੇ ਜੱਥੇਦਾਰ ਹਰਪ੍ਰੀਤ ਸਿੰਘ ‘ਤੇ ਸਵਾਲ, ਵੀਡੀਓ ਕੀਤੀ ਸ਼ੇਅਰ
Punjab Religion

ਵਿਰਸਾ ਸਿੰਘ ਵਲਟੋਹਾ ਨੇ ਮੁੜ ਚੁੱਕੇ ਜੱਥੇਦਾਰ ਹਰਪ੍ਰੀਤ ਸਿੰਘ ‘ਤੇ ਸਵਾਲ, ਵੀਡੀਓ ਕੀਤੀ ਸ਼ੇਅਰ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਇਲਜ਼ਾਮ ਇੱਕ ਵਾਰ ਮੁੜ ਚਰਚਾਵਾਂ ਵਿੱਚ ਆ ਗਏ ਨੇ ਦਰਅਸਲ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਨੂੰ ਫੇਸਬੁੱਕ ਉੱਤੇ ਸ਼ੇਅਰ ਕਰਦਿਆਂ ਵਲਟੋਹਾ ਨੇ ਲਿਖਿਆ ਹੈ ਕਿ ਅੱਜ ਸਵੇਰੇ ਉੱਠਕੇ ਮੈਂ ਦੇਖਿਆ ਕਿ ਇੱਕ ਵੀਡੀਓ ਕਲਿੱਪ ਵੱਡੇ ਪੱਧਰ ‘ਤੇ ਵਾਇਰਲ ਹੋ ਰਿਹਾ ਹੈ। ਇਹ ਕਲਿੱਪ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ੀ ਸਮੇਂ ਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੀ ਤਲਬੀ ਸਮੇਂ ਤੈਸ਼ ‘ਚ ਆ ਕੇ ਬਹੁਤ ਕੁਝ ਸਵੀਕਾਰ ਕੀਤਾ ਸੀ। ਉਨਾਂ ਇਹ ਵੀ ਸਵੀਕਾਰ ਕੀਤਾ ਕਿ,”ਹਾਂ ਮੇਰੀ BJP ਨਾਲ ਸਾਂਝ ਹੈ।”ਤੈਸ਼ ‘ਚ ਹੀ ਕੇਂਦਰ ਸਰਕਾਰ ਨਾਲ ਸਾਂਝ ਤੇ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਹੁੰਦੀ ਗੱਲਬਾਤ ਨੂੰ ਵੀ ਸਵੀਕਾਰ ਕੀਤਾ।

ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਗੁੱਸੇ ਵਿੱਚ ਕਈ ਵਾਰ “ਭੈਣ ਚੋ…” ਤੇ “ਸਾਲਿਓ” ਸ਼ਬਦ ਦੀ ਵੀ ਵਰਤੋਂ ਕੀਤੀ। ਇਸ ਕਲਿੱਪ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲੀਆਂ ਨੂੰ ਗਾਹਲ ਕੱਢਦੇ ਹੋਏ “ਸਾਲਿਓ” ਕਹਿ ਰਹੇ ਹਨ।ਮੇਰੀ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜੋ ਸਿੰਘ ਸਾਹਿਬਾਨ ਨੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਇਹ ਅਸੀਂ ਮੀਡੀਆ ਨੂੰ ਜਾਰੀ ਕਰਾਂਗੇ। ਇਸ ਕਲਿੱਪ ਵਿੱਚ ਪੰਜ ਸਿੰਘ ਸਾਹਿਬਾਨ ਸਾਮਣੇ ਤਲਬੀ ਰੂਪ ਵਿੱਚ ਮੈਂ ਬੈਠਾ ਹਾਂ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਗੱਲ ਨੂੰ ਕਬੂਲ ਰਹੇ ਹਨ। ਕਿ ਉਹਨਾਂ ਦੀ ਭਾਜਪਾ ਨਾਲ ਸਾਂਝ ਹੈ। ਗੌਰਤਲਬ ਹੈ ਕਿ ਬੀਤੇ ਦਿਨੀ ਵਿਰਸਾ ਵਲਟੋਹਾ ਨੂੰ 10 ਸਾਲ ਲਈ ਪਾਰਟੀ ‘ਚੋਂ ਬਾਹਰ ਕੱਢਿਆ ਗਿਆ ਹੈ।

 

 

Exit mobile version