The Khalas Tv Blog Punjab ‘CM ਮਾਨ ਨੇ ਬੇਅਦਬੀ ਕੀਤੀ ਪਰ ਜਥੇਦਾਰ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਨਾਲ ਯਾਰੀ ਨਿਭਾਈ’ !
Punjab

‘CM ਮਾਨ ਨੇ ਬੇਅਦਬੀ ਕੀਤੀ ਪਰ ਜਥੇਦਾਰ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਨਾਲ ਯਾਰੀ ਨਿਭਾਈ’ !

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਜਥੇਦਾਰਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ ਕਾਰਵਾਈ ਦੀ ਚਿਤਾਵਨੀ ਤੋਂ ਬਾਅਦ ਹੁਣ ਵਿਰਸਾ ਸਿੰਘ ਵਲਟੋਹਾ ਦਾ ਵੀ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਆਪਣੇ ਜਵਾਬ ਵਿੱਚ ਨਾ ਸਿਰਫ ਸੀਐੱਮ ਮਾਨ ਨੂੰ ਘੇਰਿਆ ਬਲਕਿ ਜਥੇਦਾਰਾਂ ‘ਤੇ ਮੁੜ ਸਵਾਲ ਚੁੱਕ ਦਿੱਤੇ ।

ਵਿਰਸਾ ਸਿੰਘ ਵਲਟੋਹਾ ਨੇ ਕਿਹਾ ਮੈਂ ਕਿਸੇ ਵੀ ਜਥੇਦਾਰ ਨੂੰ ਧਮਕੀ ਨਹੀਂ ਦਿੱਤੀ ਹੈ ਜੇਕਰ ਮੇਰੇ ਖਿਲਾਫ ਸਬੂਤ ਹਨ ਤਾਂ ਕਾਰਵਾਈ ਹੋਏ । ਇਸ ਦੇ ਨਾਲ ਵਲਟੋਹਾ ਨੇ ਪੁੱਛਿਆ ਕਿ 7 ਜੁਲਾਈ 2022 ਨੂੰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਨੰਦ ਕਾਰਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਐੱਮ ਹਾਊਸ ਵਿੱਚ ਕੀਤਾ ਗਿਆ ਸੀ ਤਾਂ ਗੱਡੀ ਦੀ ਤਲਾਸ਼ੀ ਕਰਕੇ ਬੇਅਦਬੀ ਕੀਤੀ ਗਈ ਜਦਕਿ ਕੇਜਰੀਵਾਲ ਅਤੇ ਆਗੂਆਂ ਦੀ ਗੱਡੀਆਂ ਦੀ ਕੋਈ ਤਲਾਸ਼ੀ ਨਹੀਂ ਹੋਈ ਸੀ । ਉਸ ਘਰ ਵਿੱਚ ਪ੍ਰਕਾਸ਼ ਕੀਤਾ ਗਿਆ ਜਿੱਥੇ ਅਲਮਾਰੀ ਸ਼ਰਾਬ ਦੇ ਨਾਲ ਭਰੀ ਹੋਈ ਹੈ । ਮੈਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਸ ‘ਤੇ ਕਾਰਵਾਈ ਕਰਨ ਅਪੀਲ ਕੀਤੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ । ਉਸ ਵੇਲੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਦੇ ਨਾਲ ਆਪਣੀ ਯਾਰੀ ਨਿਭਾਈ ਅਤੇ ਕੋਈ ਐਕਸ਼ਨ ਨਹੀਂ ਲਿਆ ।

ਇਸ ਤੋਂ ਇਲਾਵਾ ਵਲਟੋਹਾ ਨੇ ਕਿਹਾ ਮੇਰੇ ਕੋਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਦਾਰ ਖਿਲਾਫ ਕੀਤੀਆਂ ਗਈਆਂ 20 ਤੋਂ ਵੱਧ ਪੋਸਟਾਂ ਹਨ । ਉਸ ਵੇਲੇ ਕਿਉਂ ਨਹੀਂ ਜਥੇਦਾਰ ਸਾਹਿਬ ਨੇ ਮੁੱਖ ਮੰਤਰੀ ਨੂੰ ਤਲਬ ਕਰਕੇ ਕਾਰਵਾਈ ਕੀਤੀ । ਵਲਟੋਹਾ ਨੇ ਕਿਹਾ ਮੁੱਖ ਮੰਤਰੀ ਮਾਨ ਨੇ ਪਿਛਲੇ ਸਾਲ ਸੁਲਤਾਨਪੁਰ ਲੋਧੀ ਦੇ ਗੁਰੂ ਘਰ ਵਿੱਚ ਦਖਲ ਅੰਦਾਜ਼ੀ ਕੀਤੀ ਗਈ,ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਖੰਡਿਤ ਕਰਦੇ ਹੋਏ ਗੋਲੀਆਂ ਚਲਾਇਆ ਗਈਆਂ । ਜਥੇਦਾਰ ਸਾਹਿਬ ਕੋਲ ਜਾਂਚ ਰਿਪੋਰਟ ਪਹੁੰਚੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ । ਸਰਕਾਰ ਕੋਲੋ ਸਵਾਲ ਪੁੱਛੇ ਗਏ ਪਰ ਕੋਈ ਜਵਾਬ ਨਹੀਂ ਦਿੱਤਾ ਗਿਆ ।

Exit mobile version