The Khalas Tv Blog India Virat ਨੂੰ 1 ਪੋਸਟ ਲਈ 6 -7 ਕਰੋੜ ਨਹੀਂ ਬਲਕਿ ਜਿੰਨੇ ਮਿਲ ਦੇ ਨੇ ਸੁਣ ਹੈਰਾਨ ਹੋ ਜਾਉਗੇ
India

Virat ਨੂੰ 1 ਪੋਸਟ ਲਈ 6 -7 ਕਰੋੜ ਨਹੀਂ ਬਲਕਿ ਜਿੰਨੇ ਮਿਲ ਦੇ ਨੇ ਸੁਣ ਹੈਰਾਨ ਹੋ ਜਾਉਗੇ

33 ਸਾਲ ਦੇ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਪਾਪੁਲਰ ਹਨ

ਦ ਖ਼ਾਲਸ ਬਿਊਰੋ : ਕ੍ਰਿਕਟ ਦੇ ਮੈਦਾਨ ‘ਤੇ ਭਾਵੇਂ ਵਿਰਾਟ ਕੋਹਲੀ ਦਾ ਬੱਲਾ ਨਹੀਂ ਬੋਲ ਰਿਹਾ ਹੈ ਪਰ ਸੋਸ਼ਲ ਮੀਡੀਆ ‘ਤੇ ਹੁਣ ਵੀ ਉਹ ਸਭ ਤੋਂ ਵੱਧ ਪਾਪੁਲਰ ਹਨ। ਟੀਮ ਵਿੱਚ ਉਨ੍ਹਾਂ ਦੀ ਥਾਂ ਨੂੰ ਲੈ ਕੇ ਜ਼ਰੂਰ ਸਵਾਲ ਉੱਠ ਰਹੇ ਹਨ ਪਰ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਕਮਾਈ ਨੂੰ ਲੈ ਕੇ ਕੋਈ ਸਵਾਲ ਨਹੀਂ ਚੁੱਕ ਸਕਦਾ ਹੈ। ਵਿਰਾਟ ਕੋਹਲੀ ਏਸ਼ੀਆ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਹਨ। ਇਕ ਇੰਸਟਰਾਗਰਾਮ ਪੋਸਟ ਤੋਂ ਉਹ ਜਿੰਨਾਂ ਕਮਾਉਂਦੇ ਨੇ ਉਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਹੋ ।

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ

ਕੋਹਲੀ ਇੱਕ ਪੋਸਟ ਤੋਂ ਕਰੋੜਾਂ ਕਮਾਉਂਦੇ ਹਨ

ਮੰਨਿਆ ਜਾਂਦਾ ਹੈ ਕਿ ਇੱਕ ਇੰਸਟਰਾਗਰਾਮ ਪੋਸਟ ਤੋਂ ਵਿਰਾਟ ਕੋਹਲੀ 8 ਕਰੋੜ ਦੀ ਕਮਾਈ ਕਰਦੇ ਹਨ। hopperhq.com ਵੱਲੋਂ ਜਾਰੀ ਲਿਸਟ ਮੁਤਾਬਿਕ ਸੋਸ਼ਲ ਮੀਡੀਆ ‘ਤੇ ਕਮਾਈ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਦਾ 14 ਵਾਂ ਨੰਬਰ ਹੈ। ਲਿਸਟ ਵਿੱਚ ਪ੍ਰਿਯੰਕਾ ਚੋਪੜਾ ਦਾ ਨਾਂ ਵੀ ਸਾਮਲ ਹੈ ਉਹ 27ਵੇਂ ਨੰਬਰ ‘ਤੇ ਹਨ। ਉਹ ਇੱਕ ਪੋਸਟ ਤੋਂ 3 ਕਰੋੜ ਦੀ ਕਮਾਈ ਕਰਦੀ ਹੈ। ਵਿਰਾਟ ਟਾਪ 15 ਵਿੱਚ ਸ਼ਾਮਲ ਇਕੱਲੇ ਭਾਰਤੀ ਹਨ। ਪਹਿਲੇ ਨੰਬਰ ‘ਤੇ ਦਿੱਗਜ ਫੁਟਬਾਲਰ ਰੋਨਾਲਡੋ ਹਨ।

ਵਿਰਾਟ ਕੋਹਲੀ ਦੇ 200 ਮਿਲੀਅਨ ਤੋਂ ਵੱਧ ਫਾਲੋਅਰ

ਇੰਸਟਰਾਗਰਾਮ ‘ਤੇ ਵਿਰਾਟ ਕੋਹਲੀ ਦੇ 200 ਮਿਲੀਅਨ ਫਾਲੋਅਰ ਹਨ। ਉਹ ਇਕੱਲੇ ਭਾਰਤੀ ਨੇ ਜਿੰਨਾਂ ਦੇ ਇੰਸਟਰਾਗਰਾਮ ‘ਤੇ 200 ਮਿਲੀਅਨ ਫਾਲੋਅਰ ਹਨ। ਵਿਰਾਟ ਤੋਂ ਅੱਗੇ ਫੁਟਬਾਲਰ ਕ੍ਰਿਸਟਿਯਾਨੋ ਰੋਨਾਲਡੋ ਹੈ ਜਿੰਨਾਂ ਦੇ 451 ਫਾਲੋਅਰ ਨੇ ਜਦਕਿ ਕਾਇਲੀ ਦੇ 345, ਲਿਯੋਨਲ ਮੈਸੀ ਦੇ 327, ਸੋਲੇਨਾ ਗੋਮਸ ਦੇ 325, ਡੇਵੇਨ ਜਾਨਸਨ ਦੇ 320 ਮਿਲੀਅਨ ਫਾਲੋਅਰ ਹਨ।

Exit mobile version