The Khalas Tv Blog Sports ਕਿੰਗ ਕੋਹਲੀ ਨੇ ਵੰਨ ਡੇ ਕ੍ਰਿਕਟ ਦਾ ਮਹਾਂ ਰਿਕਾਰਡ ਬਣਾਇਆ !
Sports

ਕਿੰਗ ਕੋਹਲੀ ਨੇ ਵੰਨ ਡੇ ਕ੍ਰਿਕਟ ਦਾ ਮਹਾਂ ਰਿਕਾਰਡ ਬਣਾਇਆ !

virat kohli break sachin tendulkar record

ਸ਼੍ਰੀ ਲੰਕਾ ਦੇ ਖਿਲਾਫ਼ ਕਿੰਗ ਕੋਹਲੀ ਨੇ 84 ਗੇਂਦਾਂ ਤੇ 113 ਦੌੜਾਂ ਬਣਾਇਆ

ਬਿਊਰੋ ਰਿਪੋਰਟ : ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਕਿੰਗ ਕੋਹਲੀ ਨੇ 2023 ਦੀ ਸ਼ੁਰੂਆਤ ਇੱਕ ਮਹਾਂ ਰਿਕਾਰਡ ਦੇ ਨਾਲ ਕੀਤੀ ਹੈ । ਸ਼੍ਰੀ ਲੰਕਾ ਦੇ ਖਿਲਾਫ਼ ਵਿਰਾਟ ਕੋਹਲੀ ਨੇ 87 ਗੇਂਦਾਂ ‘ਤੇ 113 ਦੌੜਾਂ ਬਣਾਇਆ ਅਤੇ 73 ਵਾਂ ਸੈਂਕੜਾਂ ਲੱਗਾ ਕੇ ਸਚਿਨ ਦੇ ਮਹਾਂ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ । ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਭਾਰਤ ਦੀ ਧਰਤੀ ‘ਤੇ 20 ਵੰਨ ਡੇ ਸੈਂਕੜੇ ਬਣਾ ਲਏ ਹਨ । ਇਸ ਮਾਮਲੇ ਵਿੱਚ ਉਨ੍ਹਾਂ ਨੇ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮਹਾਂ ਰਿਕਾਰਡ ਵੀ ਤੋੜ ਦਿੱਤਾ ਹੈ । ਸਚਿਨ ਨੇ ਭਾਰਤ ਦੀ ਧਰਤੀ ‘ਤੇ ਖੇਡ ਦੇ ਹੋਏ 164 ਵੰਨ ਡੇ ਵਿੱਚ 20 ਸੈਂਕੜੇ ਬਣਾਏ ਸਨ ਜਦਕਿ ਵਿਰਾਟ ਕੋਹਲੀ ਨੇ ਸਿਰਫ਼ 102 ਵੰਨ ਡੇ ਵਿੱਚ 20 ਸੈਂਕੜੇ ਬਣਾ ਕੇ ਇਹ ਕਾਰਨਾਮਾ ਕਰਕੇ ਵਿਖਾਇਆ ਹੈ । ਭਾਰਤ ਦੀ ਧਰਤੀ ‘ਤੇ ਕੋਹਲੀ ਸਭ ਤੋਂ ਤੇਜ਼ 20 ਸੈਂਕੜੇ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ । ਸ਼੍ਰੀ ਲੰਕਾ ਦੇ ਖਿਲਾਫ਼ ਪਹਿਲੇ ਵੰਨ ਡੇ ਵਿੱਚ ਪੰਜਾਬ ਦੇ ਇੱਕ ਹੋਰ ਬੱਲੇਬਾਜ਼ ਨੇ ਵੀ ਕਮਾਲ ਦੀ ਬੱਲੇਬਾਜ਼ੀ ਕੀਤੀ ਹੈ ਅਤੇ ਸਾਬਿਤ ਕੀਤਾ ਹੈ ਕੀ ਟੀ-20,ਵੰਨ ਡੇ ਅਤੇ ਟੈਸਟ ਤਿੰਨੋ ਫਾਰਮੇਟ ਵਿੱਚ ਉਹ ਟੀਮ ਇੰਡੀਆ ਦਾ ਸਭ ਤੋਂ ਭਰੋਸੇਮੰਦ ਬੱਲੇਬਾਜ਼ ਬਣ ਗਿਆ ਹੈ ।

ਸ਼ੁੱਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ

ਸ਼੍ਰੀ ਲੰਕਾ ਦੇ ਖਿਲਾਫ਼ ਖੇਡੇ ਗਏ ਪਹਿਲੇ ਵੰਨ ਡੇ ਵਿੱਚ ਭਾਰਤ ਨੇ 50ਓਵਰ ਵਿੱਚ 7 ਵਿਕਟਾਂ ਗਵਾਕੇ 373 ਦੌੜਾਂ ਦਾ ਟੀਚਾ ਰੱਖਿਆ ਹੈ । ਇਸ ਵੱਡੇ ਟੀਚੇ ਵਿੱਚ ਪੰਜਾਬ ਦੇ ਓਪਨਰ ਸ਼ੁੱਭਮਨ ਗਿੱਲ ਦਾ ਵੱਡਾ ਹੱਥ ਰਿਹਾ ਹੈ । ਉਨ੍ਹਾਂ ਨੇ ਟੀ-20 ਵਾਂਗ ਵੰਨ ਡੇ ਵਿੱਚ ਵੀ ਟੀਮ ਇੰਡੀਆ ਵੱਲੋਂ ਸ਼ਾਨਦਾਰ ਓਪਨਿੰਗ ਕਰਦੇ ਹੋਏ 70 ਦੌੜਾਂ ਬਣਾਇਆ । ਟੈਸਟ,ਟੀ-20 ਤੋਂ ਬਾਅਦ ਵੰਨ ਡੇ ਵਿੱਚ ਟੀਮ ਇੰਡੀਆ ਨੂੰ ਮਜਬੂਤ ਸ਼ੁਰੂਆਤ ਦੇਕੇ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕੀ ਆਉਣ ਵਾਲੇ ਕਈ ਸਾਲਾਂ ਵਿੱਚ ਉਹ ਤਿੰਨੋ ਫਾਰਮੇਟ ਵਿੱਚ ਟੀਮ ਇੰਡੀਆ ਦੀ ਓਪਨਿੰਗ ਬੱਲੇਬਾਜ਼ੀ ਦੀ ਕਮਾਨ ਸੰਭਾਲਣਗੇ । ਉਧਰ ਖੁਸ਼ੀ ਦੀ ਗੱਲ ਇਹ ਰਹੀ ਹੈ ਕੀ ਸੱਟ ਤੋਂ ਬਾਅਦ ਵਾਪਸ ਆਏ ਕਪਤਾਨ ਰੋਹਿਤ ਸ਼ਰਮਾ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 83 ਦੌੜਾਂ ਬਣਾਇਆ। ਦੋਵਾਂ ਖਿਡਾਰੀਆਂ ਦੇ ਆਉਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ 113 ਦੌੜਾਂ ਦੀ ਸ਼ਾਨਦਾਰ ਇਨਿੰਗ ਖੇਡ ਕੇ ਸ਼੍ਰੀ ਲੰਕਾ ਦੇ ਗੇਂਦਬਾਜ਼ਾਂ ਦਾ ਸਾਹ ਸੁਕਾਈ ਰੱਖਿਆ । ਵਿਰਾਟ ਦੇ ਨਾਲ ਸ਼ਰੇਯਸ ਅਈਅਰ ਅਤੇ ਕੇ,ਐੱਲ ਰਾਹੁਲ ਨੇ ਵੀ ਕੋਹਲੀ ਦਾ ਸਾਥ ਦਿੱਤਾ ਪਰ ਦੋਵੇ ਖਿਡਾਰੀ 28 ਅਤੇ 39 ਦੇ ਸਕੋਰ ‘ਤੇ ਆਉਟ ਹੋ ਗਏ । ਟੀ-20 ਦੇ ਕਪਤਾਨ ਹਾਰਦਿਕ ਪਾਂਡਿਆ ਟੀ-20 ਵਾਂਗ ਵੰਨ ਡੇ ਵਿੱਚ ਵੀ ਬੱਲੇ ਨਾਲ ਫਲਾਪ ਹੀ ਰਹੇ ਉਹ ਸਿਰਫ਼ 14 ਦੌੜਾਂ ਹੀ ਬਣਾ ਸਕੇ ।

ਵੰਨ ਡੇ ਮੈਚ ਵਿੱਚ ਅਰਸ਼ਦੀਪ ਸਿੰਘ ਨੂੰ ਮੌਕਾ ਨਹੀਂ ਦਿੱਤਾ ਗਿਆ ਹੈ ਹਾਲਾਂਕਿ ਉਹ ਵੰਨ ਡੇ ਟੀਮ ਦਾ ਹਿੱਸਾ ਹਨ। ਉਨ੍ਹਾਂ ਦੀ ਥਾਂ ਤੇਜ਼ ਗੇਂਦਬਾਜ਼ੀ ਦੀ ਕਮਾਨ ਮੁਹੰਮਦ ਸਮੀ ਅਤੇ ਮੁਹੰਮਤ ਸਿਰਾਜ ਨੂੰ ਸੌਂਪੀ ਗਈ ਹੈ । ਇਸ ਤੋਂ ਇਲਾਵਾ ਟੀ-20 ਵਿੱਚ ਗੇਂਦ ਅਤੇ ਬੱਲੇਬਾਜ਼ੀ ਨਾਲ ਆਲ ਰਾਉਂਡ ਪ੍ਰਦਰਸ਼ਨ ਕਰਨ ਵਾਲੇ ਅਕਸਰ ਪਟੇਲ ਨੂੰ ਵੀ ਟੀਮ ਵਿੱਚ ਥਾਂ ਮਿਲੀ ਹੈ ।

Exit mobile version