The Khalas Tv Blog Sports ਕੋਹਲੀ ਤੇ ਧੋਨੀ ਦੀਆਂ ਧੀਆਂ ਖਿਲਾਫ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀਆਂ !
Sports

ਕੋਹਲੀ ਤੇ ਧੋਨੀ ਦੀਆਂ ਧੀਆਂ ਖਿਲਾਫ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀਆਂ !

ਵਿਰਾਟ ਕੋਹਲੀ ਨੇ ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ ਦੇ ਹੱਕ ਵਿੱਚ ਦਿੱਤਾ ਸੀ ਬਿਆਨ

ਬਿਊਰੋ ਰਿਪੋਰਟ : ਸੋਸ਼ਲ ਮੀਡੀਆ ‘ਤੇ ਕ੍ਰਿਕਟਰ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦੀਆਂ ਧੀਆਂ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ‘ਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸਖਤ ਨੋਟਿਸ ਲਿਆ ਹੈ । ਉਨ੍ਹਾਂ ਨੇ ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਬਰਾਂਚ ਦੇ ਡਿਪਟੀ ਕਮਿਸ਼ਨ ਨੂੰ ਪੱਤਰ ਲਿਖ ਕੇ ਫੌਰਨ ਇਸ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਮਾਲੀਵਾਲ ਨੇ ਕਿਹਾ ਇਸ ਦੇ ਖਿਲਾਫ ਫੌਰਨ FIR ਦਰਜ ਕੀਤੀ ਜਾਵੇਂ। ਜਿਹੜੇ ਲੋਕ ਇਹ ਹਰਕਤ ਕਰ ਰਹੇ ਹਨ ਉਨ੍ਹਾਂ ਦੀ ਪਛਾਣ ਕਰਕੇ ਗ੍ਰਿਫਤਾਰ ਕੀਤਾ ਜਾਵੇਂ। ਜੇਕਰ ਕਿਸੇ ਵੀ ਸ਼ਖਸ਼ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਕਮਿਸ਼ਨ ਨੂੰ ਜਾਨਕਾਰੀ ਦਿੱਤੀ ਜਾਵੇਂ ਕੀ ਪੁਲਿਸ ਨੇ ਅਜਿਹੇ ਲੋਕਾਂ ਦੀ ਗ੍ਰਿਫਤਾਰੀ ਨੂੰ ਲੈਕੇ ਕੀ-ਕੀ ਕਦਮ ਚੁੱਕੇ ਹਨ। ਦਿੱਲੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿੱਚ ਡਿਟੇਲ ਰਿਪੋਰਟ ਮੰਗੀ ਹੈ ।

ਇਸ ਤੋਂ ਇਲਾਵਾ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸ ਸਵਾਤੀ ਮਾਲੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕੀ ਦੇਸ਼ ਦੇ 2 ਵੱਡੇ ਖਿਡਾਰੀ ਵਿਰਾਟ ਕੋਹਲੀ ਅਤੇ ਧੋਨੀ ਦੇ ਬੱਚਿਆਂ ਦੀ ਤਸਵੀਰ ਟਵਿੱਟਰ ‘ਤੇ ਪਾਕੇ ਕੁਝ ਐਕਾਉਂਟ ਇਤਰਾਜ਼ਯੋਗ ਟਿੱਪਣੀ ਕਰ ਰਹੇ ਹਨ। 2 ਅਤੇ 7 ਸਾਲ ਦੀਆਂ ਬੱਚੀਆਂ ਬਾਰੇ ਅਜਿਹੀ ਘੱਟੀਆਂ ਗੱਲਾਂ ? ਉਨ੍ਹਾਂ ਨੇ ਪੁੱਛਿਆ ਕੀ ਜੇਕਰ ਕੋਈ ਖਿਡਾਰੀ ਪਸੰਦ ਨਹੀਂ ਹੈ ਤਾਂ ਤੁਸੀਂ ਉਸ ਦੇ ਬੱਚਿਆਂ ਨੂੰ ਗਾਲਾਂ ਕੱਢੋਗੇ ? ਮਾਲੀਵਾਲ ਨੇ ਕੁਝ ਟਿੱਪਣੀਆਂ ਨੂੰ ਧੁੰਦਲਾ ਕਰਕੇ ਉਸ ਦੇ ਸਕਰੀਨ ਸ਼ਾਰਟ ਵੀ ਪੋਸਟ ਕੀਤੇ ਹਨ ।

ਵਿਰਾਟ ਕੋਹਲੀ ਦੇ ਕੁਝ ਦਿਨ ਪਹਿਲਾਂ ਵਾਮਿਕਾ ਦੀ ਤਸਵੀਰ ਸਾਂਝੀ ਕੀਤੀ

11 ਜਵਨਰੀ ਨੂੰ ਕ੍ਰਿਕਟ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਦੀ ਧੀ ਦਾ ਦੂਜਾ ਜਨਮ ਦਿਨ ਸੀ । ਦੋਵਾਂ ਦੇ ਫੈਨਸ ਨੇ ਮਾਪਿਆਂ ਨੂੰ ਵਾਮਿਕਾ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਸਨ । ਉਧਰ ਕੁਝ ਅਜਿਹੇ ਲੋਕ ਵੀ ਸਨ ਜਿੰਨਾਂ ਨੇ ਛੋਟੀ ਬੱਚੀ ਨੂੰ ਟਰੋਲ ਵੀ ਕੀਤਾ । ਇਸ ਤੋਂ ਪਹਿਲਾਂ ਏਸ਼ੀਆ ਕੱਪ ਦੇ ਫਾਈਨਲ ਵਿੱਚ ਅਤੇ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਮਿਲੀ ਹਾਰ ਤੋਂ ਬਾਅਦ ਵੀ ਟੀਮ ਇੰਡੀਆ ਨੂੰ ਉਨ੍ਹਾਂ ਦੇ ਪਰਿਵਾਰ ਦੇ ਨਾਲ ਟਰੋਲ ਕੀਤਾ ਗਿਆ ਸੀ । ਸਿਰਫ਼ ਇੰਨਾਂ ਹੀ ਨਹੀਂ ਪਾਕਿਸਤਾਨ ਦੇ ਖਿਲਾਫ ਕੈਚ ਛੁੱਟਣ ਦੀ ਵਜ੍ਹਾ ਕਰਕੇ ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਖਿਲਾਫ ਵੀ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ । ਸੋਸ਼ਲ ਮੀਡੀਆ ‘ਤੇ ਕਈ ਸਿਰਫਿਰੇ ਕ੍ਰਿਕਟ ਮੁਹੰਮਦ ਸ਼ਮੀ ਨੂੰ ਲੈਕੇ ਵੀ ਧਾਰਮਿਕ ਟਿੱਪਣੀ ਕਰ ਚੁੱਕੇ ਹਨ । ਦੋਵੇ ਵਾਰ ਵਿਰਾਟ ਕੋਹਲੀ ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ ਦੇ ਨਾਲ ਖੜੇ ਨਜ਼ਰ ਆਏ ਅਤੇ ਉਨ੍ਹਾਂ ਨੇ ਸਖਤ ਸ਼ਬਦਾਂ ਵਿੱਚ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਸੀ । ਇਸ ਦੇ ਬਾਅਦ ਤੋਂ ਹੀ ਵਿਰਾਟ ਕੋਹਲੀ, ਅਨੁਸ਼ਕਾ ਅਤੇ ਉਨ੍ਹਾਂ ਦੀ ਛੋਟੀ ਬੱਚੀ ਵਾਮਿਕਾ ਨੂੰ ਕੁਝ ਸ਼ਰਾਰਤੀ ਲੋਕ ਟਰੋਲ ਕਰਦੇ ਰਹਿੰਦੇ ਹਨ । ਇੱਕ ਟਰੋਲਰ ਨੇ ਤਾਂ ਜਬਰ ਜਨਾਹ ਤੱਕ ਦੀ ਧਮਕੀ ਦੇ ਦਿੱਤੀ ਸੀ ।

2020 ਵਿੱਚ ਧੋਨੀ ਦੀ ਧੀ ਨੂੰ ਮਿਲੀ ਸੀ ਧਮਕੀ

2020 ਵਿੱਚ ਇੱਕ ਇੰਸਟਰਾਗਰਾਮ ਯੂਜ਼ਰ ਨੇ ਧੋਨੀ ਦੀ 5 ਸਾਲ ਦੀ ਧੀ ਜੀਵਾ ਨੂੰ ਜਬਰ ਜਨਾਹ ਦੀ ਧਮਕੀ ਤੱਕ ਦੇ ਦਿੱਤੀ ਸੀ । ਇਹ ਧਮਕੀ ਉਸ ਵੇਲੇ ਦਿੱਤੀ ਗਈ ਸੀ ਜਦੋਂ IPL ਵਿੱਚ ਧੋਨੀ ਦੀ ਟੀਮ ਚੈੱਨਈ ਸੁਪਰਕਿੰਗਸ ਕੋਲਕਾਤਾ ਨਾਇਟ ਰਾਈਡਰਸ ਤੋਂ ਹਾਰ ਗਈ ਸੀ । ਇਸ ਮਾਮਲੇ ਵਿੱਚ ਗੁਜਰਾਤ ਪੁਲਿਸ ਨੇ ਜੀਵਾ ਨੂੰ ਧਮਕੀ ਦੇਣ ਵਾਲੇ 16 ਸਾਲ ਦੇ ਨਾਬਾਲਿਗ ਨੂੰ ਕੱਛ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਸੀ ।

ਸੋਸ਼ਲ ਮੀਡੀਆ ਸਾਰੀਆਂ ਲਈ ਆਪਣੀ ਗੱਲ ਰੱਖਣ ਦਾ ਆਜ਼ਾਦ ਮੰਚ ਦਿੱਤਾ ਹੈ ਪਰ ਇਸ ਪਲੇਟ ਫਾਰਮ ‘ਤੇ ਅਜਿਹੀਆਂ ਗੈਰ ਜ਼ਿੰਮੇਦਾਰ ਹਰਕਤ ਕਰਨ ਵਾਲਿਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ । ਦੇਸ਼ ਵਿੱਚ ਆਜ਼ਾਦੀ ਦੇ ਕਾਨੂੰਨ ਦੇ ਨਾਲ ਕੁਝ ਜ਼ਿੰਮੇਵਾਰੀਆਂ ਵੀ ਹਨ । ਜਿਹੜੇ ਲੋਕ ਜ਼ਿੰਮੇਵਾਰੀਆਂ ਦਾ ਪਾਲਨ ਨਹੀਂ ਕਰਦੇ ਹਨ ਉਨ੍ਹਾਂ ਲਈ ਆਜ਼ਾਦੀ ਦੇ ਮਾਇਨੇ ਬੇਮਾਨੀ ਹਨ। ਇਸ ਲਈ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ। ਇਹ ਸੋਸ਼ਲ ਮੀਡੀਆ ਦੇ ਗੈਂਗਸਟਰ ਹਨ ਜੋ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ ।

Exit mobile version