The Khalas Tv Blog India Viral video : ਭਗਵਾਨ ਸ਼ਿਵ ਬਣੇ ਕਲਾਕਾਰ ਨੂੰ ਰਾਮਲੀਲਾ ਦੇ ਮੰਚ ‘ਤੇ ਆਇਆ ਦਿਲ ਦਾ ਦੌਰਾ
India

Viral video : ਭਗਵਾਨ ਸ਼ਿਵ ਬਣੇ ਕਲਾਕਾਰ ਨੂੰ ਰਾਮਲੀਲਾ ਦੇ ਮੰਚ ‘ਤੇ ਆਇਆ ਦਿਲ ਦਾ ਦੌਰਾ

ਦ ਖ਼ਾਲਸ ਬਿਊਰੋ : ਲਾਈਵ ਪ੍ਰਦਰਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਉੱਤਰ ਪ੍ਰਦੇਸ਼ ‘ਚ ਅਯੁੱਧਿਆ ਅਤੇ ਫਤਿਹਪੁਰ ਤੋਂ ਬਾਅਦ ਜੌਨਪੁਰ ਜ਼ਿਲੇ ‘ਚ ਵੀ ਰਾਮਲੀਲਾ ਸਟੇਜ ‘ਤੇ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਇਹ ਮਾਮਲਾ ਮਛਲੀਸ਼ਹਿਰ ਤਹਿਸੀਲ ਦੇ ਪਿੰਡ ਬਾਲਾਸਿਨ ਦਾ ਹੈ ਜਿੱਥੇ ਰਾਮਲੀਲਾ ਦੌਰਾਨ ਭਗਵਾਨ ਸ਼ਿਵ ਦੀ ਭੂਮਿਕਾ ਨਿਭਾਅ ਰਹੇ ਕਲਾਕਾਰ ਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਮੌਤ ਤੋਂ ਬਾਅਦ ਪੂਰੇ ਪਿੰਜ ਵਿੱਚ ਸੋਗ ਦੀ ਲਹਿਰ ਛਾ ਗਈ। ਰਾਮਲੀਲਾ ਦਾ ਪ੍ਰੋਗਰਾਮ ਵੀ ਤੁਰੰਤ ਮੁਲਤਵੀ ਕਰ ਦਿੱਤਾ। ਮ੍ਰਿਤਕ ਕਲਾਕਾਰ ਪਿਛਲੇ ਪੰਜ ਸਾਲਾਂ ਤੋਂ ਭਗਵਾਨ ਦਾ ਕਿਰਦਾਰ ਨਿਭਾ ਰਿਹਾ ਸੀ। ਇਸ ਸਾਰੀ ਘਟਨਾ ਨੂੰ ਇੱਕ ਨੌਜਵਾਨ ਨੇ ਮੋਬਾਈਲ ਵਿੱਚ ਕੈਦ ਕਰ ਲਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਈ ਹੈ।

ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਭਗਵਾਨ ਸ਼ੰਕਰ ਦੇ ਭੇਸ ‘ਚ ਕਲਾਕਾਰ ਦੀ ਆਰਤੀ ਕੀਤੀ ਜਾ ਰਹੀ ਹੈ। ਉਸੇ ਸਮੇਂ ਉਹ ਅਚਾਨਕ ਹੇਠਾਂ ਡਿੱਗ ਗਿਆ। ਉਸ ਨੂੰ ਤੁਰੰਤ ਨੇੜੇ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਕਲਾਕਾਰ ਰਾਮ ਪ੍ਰਸਾਦ ਉਰਫ਼ ਛੱਬਣ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹ ਪਿਛਲੇ ਪੰਜ ਸਾਲਾਂ ਤੋਂ ਰਾਮਲੀਲਾ ਵਿੱਚ ਭਗਵਾਨ ਸ਼ਿਵ ਦੀ ਭੂਮਿਕਾ ਨਿਭਾਅ ਰਿਹਾ ਸੀ।

ਰਾਮਲੀਲਾ ਕਮੇਟੀ ਦੇ ਮੈਂਬਰ ਵਿਜੇ ਕੁਮਾਰ ਪਾਂਡੇ ਨੇ ਦੱਸਿਆ ਕਿ ਪਿੰਡ ਬੇਲਾਸਿਨ ਵਿੱਚ ਪਿਛਲੇ 52 ਸਾਲਾਂ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਸੰਚਾਲਨ ਸਾਬਕਾ ਪ੍ਰਿੰਸੀਪਲ ਡਾ: ਰਾਮ ਸ਼ਿੰਗਾਰ ਸ਼ੁਕਲਾ ਵੱਲੋਂ ਕੀਤਾ ਜਾ ਰਿਹਾ ਹੈ। ਭਗਵਾਨ ਸ਼ੰਕਰ ਦੀ ਭੂਮਿਕਾ ਨਿਭਾਅ ਰਹੇ ਰਾਮ ਪ੍ਰਸਾਦ ਦੇ ਦੇਹਾਂਤ ‘ਤੇ ਸਮੁੱਚਾ ਰਾਮਲੀਲਾ ਪੰਡਾਲ ਅਤੇ ਕਮੇਟੀ ਦੇ ਅਹੁਦੇਦਾਰ ਦੁਖੀ ਹਨ। ਸਾਰਿਆਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।

ਸਟੇਜ ‘ਤੇ ਹਨੂਮਾਨ ਦਾ ਰੋਲ ਕਰਦੇ ਸ਼ਖ਼ਸ ਨਾਲ ਵਾਪਰਿਆ ਭਾਣਾ, LIVE ਵੀਡੀਓ ਦੇਖ ਸਭ ਹੋਏ ਹੈਰਾਨ

ਸਟੇਜ ‘ਤੇ ਦਿਲ ਦੇ ਦੌਰੇ ਦੇ ਕਈ ਹੋਰ ਕੇਸ

ਇਸ ਤੋਂ ਪਹਿਲਾਂ ਅਯੁੱਧਿਆ ਦੇ ਅਈਹਰ ਪਿੰਡ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਇੱਥੇ ਰਾਮਲੀਲਾ ਮੰਚਨ ਦੌਰਾਨ ਰਾਵਣ ਬਣੇ ਕਲਾਕਾਰ ਨੂੰ ਸੀਤਾ ਹਰਨ ਦੌਰਾਨ ਦਿਲ ਦਾ ਦੌਰਾ ਪਿਆ। ਰਾਮਲੀਲਾ ਕਮੇਟੀ ਦੇ ਅਧਿਕਾਰੀ ਕਲਾਕਾਰ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਸ ਦੇ ਨਾਲ ਹੀ ਫਤਿਹਪੁਰ ‘ਚ ਵੀ ਰਾਮਲੀਲਾ ‘ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਦੀ ਅਚਾਨਕ ਮੌਤ ਹੋ ਗਈ ਸੀ। ਡਾਂਸ ਕਰਦੇ ਹੋਏ ਅਚਾਨਕ ਉਹ ਸਟੇਜ ਤੋਂ ਹੇਠਾਂ ਡਿੱਗ ਗਿਆ। ਲੋਕ ਬੇਹੋਸ਼ੀ ਦੀ ਹਾਲਤ ‘ਚ ਵਿਅਕਤੀ ਨੂੰ ਲੈ ਕੇ ਸੀ.ਐੱਚ.ਸੀ.ਢਾਟਾ ਪਹੁੰਚੇ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇੱਥੇ ਵੀ ਕਲਾਕਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ।

Exit mobile version