The Khalas Tv Blog Punjab ਸੁਲਤਾਨਪੁਰ ਲੋਧੀ ਦੀ ਮੰਡੀ ‘ਚ ਕਿਸਾਨ ਅਤੇ ਪ੍ਰਵਾਸੀਆਂ ‘ਚ ਹੋਈ ਹਿੰਸਕ ਝੜਪ
Punjab

ਸੁਲਤਾਨਪੁਰ ਲੋਧੀ ਦੀ ਮੰਡੀ ‘ਚ ਕਿਸਾਨ ਅਤੇ ਪ੍ਰਵਾਸੀਆਂ ‘ਚ ਹੋਈ ਹਿੰਸਕ ਝੜਪ

ਸੁਲਤਾਨਪੁਰ ਲੋਧੀ ਵਿੱਚ ਕਿਸਾਨ ਅਤੇ ਪ੍ਰਵਾਸੀਆਂ ਵਿੱਚ ਵਿਵਾਦ ਹੋਇਆ ਹੈ। ਇਸ ਵਿਵਾਦ ਇਨਾਂ ਵੱਧ ਗਿਆ ਕਿ ਇਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਕਿਸਾਨ ਆਪਣੀ ਮੱਕੀ ਦੀ ਫਸਲ ਮੰਡੀ ਵਿੱਚ ਲੈ ਕੇ ਗਿਆ ਸੀ। ਕਿਸਾਨ ਦੀ ਫਸਲ ਨੂੰ ਸਕਾਉਣ ਵਿੱਚ ਦੇਰੀ ਹੋ ਰਹੀ ਸੀ। ਕਿਸਾਨ ਨੇ ਕਿਹਾ ਕਿ ਉਸ ਦੀ ਫਸਲ ਨੂੰ ਜਲਦੀ ਸੁਕਾਇਆ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਹੈ। ਉਸ ਦੀ ਜਿੰਨੀ ਫਸਲ ਸੁੱਕੀ ਹੈ। ਉਸ ਨੂੰ ਟਰਾਲੀ ਵਿੱਚ ਲੋਡ ਕਰ ਦਿੱਤਾ ਜਾਵੇ।

ਕਿਸਾਨ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਜਦੋਂ ਉਸ ਦੀ ਲੇਬਰ ਅਤੇ ਉਸ ਦੇ ਇੰਚਾਰਜ ਨੇ ਗੱਲ ਨਾ ਸੁਣੀ ਤਾਂ ਕਿਸਾਨ ਨੇ ਉਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿੱਚ ਮਾਹੌਲ ਗਰਮਾ ਗਿਆ। ਦੇਖਦਿਆਂ ਹੀ ਦੇਖਦਿਆਂ ਇਸ ਨੇ ਖੂਨੀ ਰੂਪ ਧਾਰਨ ਕਰ ਲਿਆ। ਕਿਸਾਨ ਨੇ ਦੱਸਿਆ ਕਿ 100 ਦੇ ਨੇੜੇ ਤੇੜੇ ਪ੍ਰਵਾਸੀਆਂ ਨੇ ਉਸ ਉੱਤੇ ਡਾਂਗਾਂ, ਇੱਟਾ ਅਤੇ ਪੱਛਰਾਂ ਨਾਲ ਹਮਲਾ ਕਰ ਦਿੱਤਾ। ਕਿਸਾਨ ਨੇ ਕਿਹਾ ਕਿ ਪੰਜਾਬ ਵਿੱਚ ਹੀ ਪੰਜਾਬੀਆਂ ਉੱਪਰ ਹਮਲੇ ਹੋ ਰਹੇ ਹਨ।

ਇਸ ਦੇ ਜਵਾਬ ਵਿੱਚ ਪ੍ਰਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨਾਲ ਕੁੱਝ ਵੀ ਨਹੀਂ ਕੀਤਾ।

ਇਹ ਵੀ ਪੜ੍ਹੋ – ਪੰਜਾਬ ’ਚ ਅਰਸ਼ਦੀਪ ਦੇ ਸੁਆਗਤ ਦੀ ਅੱਜ ਜ਼ਬਰਦਸਤ ਤਿਆਰੀ! ਗੇਂਦਬਾਜ਼ ਦੇ ਪਿਤਾ ਦੀ ਇਸ ਗੱਲ ਦੇ ਫੈਨ ਹੋ ਗਏ PM! ਅਰਸ਼ਦੀਪ ਨੇ ਬੁਰਮਾ ਨੂੰ ਦਿੱਤਾ ਕਰੈਡਿਟ

 

Exit mobile version