‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਪੈਰਾਉਲੰਪਿਕ ਵਿੱਚ ਡਿਸਕਸ ਥ੍ਰੋਅ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਭਾਰਤੀ ਖਿਡਾਰੀ ਵਿਨੋਦ ਕੁਮਾਰ ਤੋਂ ਕਾਂਸੇ ਦਾ ਮੈਡਲ ਵਾਪਸ ਲੈ ਲਿਆ ਗਿਆ ਹੈ।ਉਨ੍ਹਾਂ ਨੂੰ ਡਿਸਕਸ ਥ੍ਰੋਅ ਪ੍ਰਤੀਯੋਗਿਤਾ ਵਿੱਚ ਸ਼ਰੀਰਕ ਡਿਸਅਬਿਲਿਟੀ ਜਾਂਚ ਵਿੱਚ ਅਯੋਗ ਕਰਾਰ ਦਿੱਤਾ ਗਿਆ ਹੈ। ਵਿਨੋਦ ਨੇ ਐੱਫ-52 ਸ਼੍ਰੇਣੀ ਵਿੱਚ ਮੈਡਲ ਹਾਸਿਲ ਕੀਤਾ ਸੀ।ਸਪੋਰਟਸ ਅਥਾਰਿਟੀ ਆਫ ਇੰਡੀਆ ਨੇ ਦੱਸਿਆ ਕਿ 19.19 ਮੀਟਰ ਡਿਸਕਸ ਥ੍ਰੋਅ ਕਰਕੇ ਏਸ਼ੀਆ ਵਿੱਚ ਨਵਾਂ ਰਿਕਾਰਡ ਬਣਾਇਆ ਸੀ।