The Khalas Tv Blog India ਵਿਨੇਸ਼ ਫੋਗਾਟ ਦੀ ਵੱਡੀ ਜਿੱਤ, ਟੋਕੀਓ ਓਲੰਪਿਕ ਚੈਂਪੀਅਨ ਨੂੰ ਹਰਾ ਕੇ ਪਰੇਸ਼ਾਨ
India International Sports

ਵਿਨੇਸ਼ ਫੋਗਾਟ ਦੀ ਵੱਡੀ ਜਿੱਤ, ਟੋਕੀਓ ਓਲੰਪਿਕ ਚੈਂਪੀਅਨ ਨੂੰ ਹਰਾ ਕੇ ਪਰੇਸ਼ਾਨ

ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ‘ਚ ਮੌਜੂਦਾ ਚੈਂਪੀਅਨ ਯੁਵੀ ਸੁਸਾਕੀ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਇਸ ਨਾਲ ਭਾਰਤੀ ਪਹਿਲਵਾਨ ਨੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਵਿਨੇਸ਼ ਆਖਰੀ ਮਿੰਟ ਤੋਂ ਪਹਿਲਾਂ ਇਸ ਮੈਚ ਵਿੱਚ 0-2 ਨਾਲ ਪਿੱਛੇ ਸੀ। ਪਰ ਉਸ ਨੇ ਆਖ਼ਰੀ ਪਲਾਂ ਵਿੱਚ ਜ਼ੋਰਦਾਰ ਬਾਜ਼ੀ ਲਗਾ ਕੇ ਹਾਰ ਨੂੰ ਜਿੱਤ ਵਿੱਚ ਬਦਲ ਦਿੱਤਾ। ਇਸ ਦੇ ਨਾਲ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।

ਪੈਰਿਸ ਓਲੰਪਿਕ 2024 ‘ਚ ਭਾਰਤੀ ਪਹਿਲਵਾਰ ਵਿਨੇਸ਼ ਫੋਗਾਟ ਨੇ ਕੁਸ਼ਤੀ ਦੇ 50 ਕਿੱਲੋ ਫ੍ਰੀਸਟਾਈਲ ਵਰਗ ‘ਚ ਜਪਾਨ ਦੀ ਪਹਿਲਵਾਲ ਯੂਈ ਸੁਸਾਕੀ ਨੂੰ 3-2 ਨਾਲ ਹਰਾਇਆ ਹੈ।

ਉਸਦਾ ਪਹਿਲਾ ਮੈਚ ਡਿਫੈਂਡਿੰਗ ਚੈਂਪੀਅਨ ਅਤੇ ਨੰਬਰ-1 ਪਹਿਲਵਾਨ ਯੁਵੀ ਸੁਸਾਕੀ ਨਾਲ ਸੀ। ਭਾਰਤੀ ਪਹਿਲਵਾਨ ਲਈ ਇਹ ਮੁਸ਼ਕਲ ਮੈਚ ਮੰਨਿਆ ਜਾ ਰਿਹਾ ਸੀ। ਪਰ ਵਿਨੇਸ਼ ਫੋਗਾਟ ਨੇ ਸਾਰੀਆਂ ਮੁਸ਼ਕਲਾਂ ਨੂੰ ਟਾਲਦਿਆਂ ਯੁਵੀ ਸੁਸਾਕੀ ਨੂੰ 3-2 ਨਾਲ ਹਰਾਇਆ।

Exit mobile version